ਬਿਹਾਰ ਵਿੱਚ ਐਨਡੀਏ ਸਰਕਾਰ ਦਾ ਡਿਗਣਾ ਪੂਰੇ ਦੇਸ਼ ਵਿਚ ਨਵੇਂ ਸਿਆਸੀ ਧਰੁਵੀਕਰਨ ਨੂੰ ਤੇਜ਼ ਕਰੇਗਾ - ਲਿਬਰੇਸ਼ਨ

ਬਿਹਾਰ ਵਿੱਚ ਐਨਡੀਏ ਸਰਕਾਰ ਦਾ ਡਿਗਣਾ ਪੂਰੇ ਦੇਸ਼ ਵਿਚ ਨਵੇਂ ਸਿਆਸੀ ਧਰੁਵੀਕਰਨ ਨੂੰ ਤੇਜ਼  ਕਰੇਗਾ - ਲਿਬਰੇਸ਼ਨ


 ਪੰਜਾਬ ਇੰਡੀਆ ਨਿਊਜ਼ ਬਿਊਰੋ 

ਪਟਨਾ, 10 ਅਗਸਤ 2022. ਸੀਪੀਆਈ (ਐਮਐਲ) ਦੇ ਜਨਰਲ ਸਕੱਤਰ ਕਾਮਰੇਡ  ਦੀਪਾਂਕਰ ਭੱਟਾਚਾਰੀਆ ਨੇ ਬਿਹਾਰ ਦੇ ਤੇਜ਼ੀ ਨਾਲ ਬਦਲ ਰਹੇ ਸਿਆਸੀ ਹਾਲਾਤ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਘਟਨਾ ਕ੍ਰਮ ਦਾ ਸੰਦੇਸ਼ ਦੇਸ਼ ਵਿਆਪੀ ਹੈ। ਇਹ ਉਲਟ ਫੇਰ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਉਤੇ ਭਾਜਪਾ ਵਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਅਤੇ ਦੇਸ਼ 'ਚ ਤਾਨਾਸ਼ਾਹੀ ਥੋਪਣ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਬੁਨਿਆਦੀ ਅਧਿਕਾਰਾਂ ਦੀ ਰੱਖਿਆ ਲਈ ਦੇਸ਼ ਵਿਚ ਨਵੇਂ ਸਿਆਸੀ ਧਰੁਵੀਕਰਨ ਦਾ ਆਧਾਰ ਤਿਆਰ ਕਰੇਗਾ।

 ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਅੱਤ ਦੀਆ ਮਨਮਾਨੀਆਂ, ਵਿਰੋਧੀ ਧਿਰ ਦੀਆਂ ਸਾਰੀਆਂ ਪਾਰਟੀਆਂ ਨੂੰ ਖ਼ਤਮ ਕਰਕੇ ਦੇਸ਼ ਵਿੱਚ ਇੱਕ ਪਾਰਟੀ ਪ੍ਰਣਾਲੀ ਲਾਗੂ ਕਰਨ ਦੀ ਬੇਚੈਨੀ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉਤੇ ਲਗਾਤਾਰ ਹਮਲੇ ਇੰਨੇ ਵਧ ਗਏ ਹਨ ਕਿ ਖੁਦ ਭਾਜਪਾ ਦੇ ਭਾਈਵਾਲ ਦਲ ਵੀ ਦਹਿਸ਼ਤ ਵਿੱਚ ਆ ਗਏ ਹਨ।

 ਅਜਿਹੀ ਸਥਿਤੀ ਵਿੱਚ,  ਜਨਤਾ ਦਲ (ਯੂ) ਵਲੋਂ ਚਾਹੇ ਦੇਰ ਨਾਲ ਹੀ ਸਹੀ - ਭਾਜਪਾ ਤੋਂ ਵੱਖ ਹੋਣ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ।

 ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਭਾਜਪਾ ਦੀ ਨਫਰਤ ਅਤੇ ਫੁੱਟ ਪਾਊ ਰਾਜਨੀਤੀ ਦਾ ਡੱਟ ਕੇ ਮੁਕਾਬਲਾ ਕਰਨਾ ਹੋਵੇਗਾ।  ਅਸੀਂ ਆਸ ਕਰਦੇ ਹਾਂ ਕਿ ਬਿਹਾਰ ਦੀ ਬਦਲਵੀਂ ਸਰਕਾਰ ਲੋਕਾਂ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਸਵਾਲਾਂ ਦੇ ਹੱਲ ਲਈ ਸਹੀ ਕਦਮ ਚੁੱਕੇਗੀ ਅਤੇ ਬੁਲਡੋਜ਼ਰ ਰਾਜ ਵਿੱਚ ਚੁੱਕੇ ਗਏ ਸਾਰੇ ਕਦਮਾਂ ਨੂੰ ਵਾਪਸ ਲਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਬਿਹਾਰ ਨੂੰ ਯੂਪੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।  ਇਸ ਦੇ ਲਈ ਉਹ ਲਗਾਤਾਰ  ਹੇਠਲੇ ਪੱਧਰ ਤੱਕ ਫਿਰਕੂ ਧਰੁਵੀਕਰਨ ਦੀ ਮੁਹਿੰਮ  ਚਲਾ ਰਹੀ ਹੈ।  ਇਸ ਨਫ਼ਰਤ ਭਰੀ ਮੁਹਿੰਮ ਤੋਂ ਛੁਟਕਾਰਾ ਪਾਉਣ ਦੀ ਇੱਛਾ  ਸਮੁੱਚੇ ਬਿਹਾਰੀ ਸਮਾਜ ਦੀ ਇੱਛਾ ਬਣੀ ਹੋਈ ਹੈ। Post a Comment

0 Comments