ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਨੂੰ ਗਹਿਰਾ ਸਦਮਾ ਮਾਂ ਦਾ ਦੇਹਾਂਤ

 ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਨੂੰ ਗਹਿਰਾ ਸਦਮਾ ਮਾਂ ਦਾ ਦੇਹਾਂਤ 

ਅਕਾਲੀਦਲ , ਕਾਂਗਰਸ ਆਪ ਸਮੇਤ ਰਾਜਨੀਤਕ, ਧਾਰਮਿਕ, ਤੇ ਸਮਾਜਿਕ ਆਗੂਆਂ ਵਲੋਂ ਬੀਹਲਾ ਨਾਲ ਕੀਤਾ ਦੁੱਖ ਸਾਂਝਾ 28 ਅਗਸਤ ਦਿਨ ਐਤਵਾਰ ਨੂੰ ਹੋਵੇਗੀ ਅੰਤਿਮ ਅਰਦਾਸ  


ਬਰਨਾਲਾ,21,ਅਗਸਤ/ਕਰਨਪ੍ਰੀਤ ਕਰਨਾ 

 ਸੋਮਾਣੀ ਅਕਾਲੀ ਦਲ ਬਾਦਲ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦ ਉਨ੍ਹਾਂ ਦੇ ਪੂਜਨਿਕ ਮਾਤਾ ਬਲਦੇਵ ਕੌਰ ਢਿੱਲੋਂ ਅਚਨਚੇਤ ਸਦੀਵੀ ਵਿਛੋੜਾ ਦਿੰਦਿਆਂ ਪੰਜ ਤੱਤਾਂ ਚ ਵਲੀਨ ਹੋ ਗਏ ਸਨ । ਜਿੰਹਨਾਂ ਦਾ ਧਾਰਮਿਕ ਰਸਮਾਂ ਅਨੁਸਾਰ ਸ਼ੁੱਕਰਵਾਰ ਬਾਅਦ ਦੁਪਹਿਰ ਉਨਾਂ ਦੇ ਜੱਦੀ ਪਿੰਡ ਬੀਹਲਾ ਵਿਖੇ ਸਸਕਾਰ ਕਰ ਦਿੱਤਾ ਗਿਆ।

                                                      ਬੀਹਲਾ ਪਰਿਵਾਰ ਨਾਲ ਇਸ ਦੁੱਖ ਦੀ ਘੜੀ 'ਚ ਸ਼੍ਰੋਮਣੀ ਅਕਾਲੀਦਲ ਪਾਰਟੀ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਸ਼੍ਰੋਮਣੀ ਅਕਾਲੀਦਲ ਦੇ ਹਲਕਾ ਇੰਚਾਰਜ਼ ਕੁਲਵੰਤ ਸਿੰਘ ਕੀਤੂ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਹਲਕਾ ਭਦੌੜ ਦੇ ਇੰਚਾਰਜ਼ ਐਡਵੋਕੇਟ ਸਤਨਾਮ ਸਿੰਘ ਰਾਹੀ, ਜ਼ਿਲ੍ਹਾ ਦਿਹਾਤੀ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਇਸਤਰੀ ਅਕਾਲੀਦਲ ਦੇ ਜਿਲਾ ਪ੍ਰਧਾਨ ਬੀਬੀ ਬੇਅੰਤ ਕੌਰ ਖੈਹਰਾ ,ਤਰਲੋਚਨ ਬਾਂਸਲ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ,ਜ਼ਿਲਾ ਸਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ, ਸੀਨੀਅਰ ਅਕਾਲੀ ਆਗੂ ਰਾਜੀਵ ਵਰਮਾ ਰਿੰਪੀ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ  ਆਦਿ ਨੇ ਦੁੱਖ ਸਾਂਝਾ ਕੀਤਾ। ਦਵਿੰਦਰ ਸਿੰਘ ਬੀਹਲਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨਮਿਤ 28 ਅਗਸਤ ਦਿਨ ਐਤਵਾਰ ਨੂੰ ਭੋਗ ਪਾਇਆ ਜਾਵੇਗਾ।

Post a Comment

0 Comments