ਸੁਪਰਸਟਾਰ ਗਾਇਕਾ ਹਸ਼ਮਤ ਸੁਲਤਾਨਾ ਜੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਵਲੋਂ ਦਰਬਾਰ ਬਾਬਾ ਬੂਟੇ ਸ਼ਾਹ ਸੱਚੀ ਸਰਕਾਰ ਜੀ ਦਾ ਸਲਾਨਾ ਜੋੜ ਮੇਲਾ ਬਹੁਤ ਧੂਮਧਾਮ ਨਾਲ ਪਿੰਡ ਬਾਦੋਵਾਲ ਵਿਖੇ ਕਰਵਾਇਆ ਗਿਆ

 ਸੁਪਰਸਟਾਰ ਗਾਇਕਾ ਹਸ਼ਮਤ ਸੁਲਤਾਨਾ ਜੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਵਲੋਂ ਦਰਬਾਰ ਬਾਬਾ ਬੂਟੇ ਸ਼ਾਹ ਸੱਚੀ ਸਰਕਾਰ ਜੀ ਦਾ ਸਲਾਨਾ ਜੋੜ ਮੇਲਾ ਬਹੁਤ ਧੂਮਧਾਮ ਨਾਲ ਪਿੰਡ ਬਾਦੋਵਾਲ  ਵਿਖੇ ਕਰਵਾਇਆ ਗਿਆ


ਹੁਸ਼ਿਆਰਪੁਰ - ਨਸਰਾਲਾ - ( ਹਰਪ੍ਰੀਤ ਬੇਗ਼ਮਪੁਰੀ) 
ਸੁਪਰਸਟਾਰ ਗਾਇਕਾ ਹਸ਼ਮਤ ਸੁਲਤਾਨਾ ਜੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਵਲੋਂ ਦਰਬਾਰ ਬਾਬਾ ਬੂਟੇ ਸ਼ਾਹ ਸੱਚੀ ਸਰਕਾਰ ਜੀ ਦਾ ਸਲਾਨਾ ਜੋੜ ਮੇਲਾ ਬਹੁਤ ਧੂਮਧਾਮ ਨਾਲ ਪਿੰਡ ਬਾਦੋਵਾਲ  ਵਿਖੇ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ  ਸੁਪਰਸਟਾਰ ਗਾਇਕਾ ਹਸ਼ਮਤ ਸੁਲਤਾਨਾ ਜੀ ਅਤੇ ਉਨ੍ਹਾਂ ਦੇ ਪਿਤਾ  ਦਰਬਾਰ ਦੇ ਗੱਦੀ ਨਸ਼ੀਨ ਸਾਈਂ ਚੰਨੇ ਖਾਂ ਜੀ ਨੇ ਦੱਸਿਆ   ਇਹ ਮੇਲਾ ਕਈ ਸਾਲਾਂ ਤੋਂ  ਹੁੰਦਾ ਆ ਰਿਹਾ ਹੈ ਉਨ੍ਹਾਂ ਨੇ ਦੱਸਿਆ 15 ਅਗਸਤ ਨੂੰ  ਪੀਰਾਂ ਦੀ ਮੇਂਹਦੀ ਦੀ ਰਸਮ ਕੀਤੀ ਗਈ 16 ਅਗਸਤ ਨੂੰ ਦਰਵਾਰ ਤੇ ਚਿਰਾਗ਼ ਰੋਸ਼ਨ ਕੀਤੇ ਗਏ ਤੇ ਪੀਰਾਂ  ਦਾ ਝੰਡਾ ਚੜਾਇਆ ਗਿਆ ਤੇ ਚਾਦਰ ਦੀ ਰਸਮ  ਕੀਤੀ ਗਈ ਸੰਗਤਾਂ ਲਈ ਵੱਖ ਵੱਖ ਲੰਗਰ ਲਗਾਏ ਗਏ ਸ਼ਾਮ ਨੂੰ ਸਟੇਜ ਦੀ ਸ਼ੁਰੂਆਤ ਕਵਾਲੀ ਏ ਮਹਿਫ਼ਲ ਨਾਲ ਕੀਤੀ ਗਈ ਬਾਅਦ ਵਿੱਚ ਪੰਜਾਬੀ ਗਾਇਕ ਮਾਸਟਰ ਸਲੀਮ ਜੀ,ਕਮਲ ਖ਼ਾਨ ਜੀ,ਜੀ ਖ਼ਾਨ ਜੀ, ਹਸ਼ਮਤ ਸੁਲਤਾਨਾ ਜੀ,ਖਾਨ ਸਾਹਿਬ ਜੀ, ਮੰਗੀਂ ਖਾਨ ਜੀ ਅਤੇ ਹੋਰ ਕਲਾਕਾਰਾਂ ਨੇ ਮੇਲੇ ਵਿੱਚ ਹਾਜ਼ਰੀਆਂ ਲਗਾਈਆਂ ਇਸ ਮੇਲੇ ਵਿੱਚ ਸਾਰੇ ਸੁਪਰਸਟਾਰ ਕਲਾਕਾਰਾਂ ਨੇ ਆਪਣੇ ਨਵੇਂ ਤੇ ਪੁਰਾਣੇ ਗੀਤ ਅਤੇ ਸੂਫ਼ੀ ਕਲਾਮ ਗਾ ਕੇ  ਸੰਗਤਾਂ ਤੋਂ ਵਾਹ ਵਾਹ ਖੱਟੀ ਇਹ ਮੇਲਾ ਹਸ਼ਮਤ ਸੁਲਤਾਨਾ ਜੀ ਦੇ ਪੂਰੇ ਪਰਿਵਾਰ ਵੱਲੋਂ  ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਸੇਵਾਦਾਰ ਯੋਗ ਮੁਹੰਮਦ ਜੀ , ਫਰਿਆਦ ਮੁਹੰਮਦ ਜੀ ਨਿਰਮਲ ਨਿੱਕਾ ਜੀ,ਮੁਹੰਮਦ ਕੈਫ ਜੀ,ਅਰਮਾਨ ਸਾਗ਼ਰ ਜੀ ਅਤੇ ਹੋਰ ਬਹੁਤ ਸੰਗਤਾਂ ਹਾਜ਼ਰ ਸਨ  ਆਏ ਹੋਏ ਸਾਰੇ ਕਲਾਕਾਰਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ ਤੇ ਸਭ ਦਾ ਧੰਨਵਾਦ ਕੀਤਾ
  ਗਿਆ

Post a Comment

0 Comments