ਅਜਾਦੀ ਦੇ ਪਰਵਾਨਿਆਂ ਦੁਆਰਾ ਦੇਖੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਜੱਦੋ-ਜਹਿਦ ਕਰਾਗੇ : ਐਡਵੋਕੇਟ ਉੱਡਤ

 ਅਜਾਦੀ ਦੇ ਪਰਵਾਨਿਆਂ ਦੁਆਰਾ ਦੇਖੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਜੱਦੋ-ਜਹਿਦ ਕਰਾਗੇ  : ਐਡਵੋਕੇਟ ਉੱਡਤ 

75  ਵੀ ਅਜਾਦੀ ਵਰੇਗੰਢ ਮੌਕੇ ਬਾਬਾ ਗੱਜਣ ਸਿੰਘ ਟਾਡੀਆ ਭਵਨ ਤੇ ਲਹਿਰਾਇਆ ਰਾਸਟਰੀ ਝੰਡਾ 


ਗੁਰਜੰਟ ਸਿੰਘ ਬਾਜੇਵਾਲੀਆ
 

ਮਾਨਸਾ 15 ਅਗਸਤ ਦੇਸ ਲਈ ਜਾਨਾਂ ਕੁਰਬਾਨ ਕਰਨ ਵਾਲੇ ਸਹੀਦਾ ਨੇ ਕਦੇ ਸੁਪਨੇ ਵਿੱਚ ਵੀ ਨਹੀ ਸੋਚਿਆ ਹੋਣਾ ਕਿ ਅਜਾਦੀ ਦੇ 75 ਸਾਲ ਬਾਅਦ ਵੀ ਸਾਡੇ ਦੇਸ ਦੇ ਨਾਗਰਿਕ ਮੁੱਢਲੀਆ ਸਹੂਲਤਾਂ ਤੋ ਵੀ ਵਾਝੇ ਰਹਿਣਗੇ ਤੇ ਬਰਤਾਨਵੀ ਸਾਮਰਾਜ ਦੀ ਲਾਈ ਫਿਰਕਾਪ੍ਰਸਤੀ ਦੀ ਅੱਗ ਭਿਆਨਕ ਰੂਪ ਧਾਰਨ ਕਰ ਜਾਵੇਗੀ ਤੇ ਅਜਾਦ ਦੇਸ ਦੇ ਹੁਕਮਰਾਨ ਦੇਸ ਨੂੰ ਫ਼ਿਰਕੂ ਲੀਹਾਂ ਤੇ  ਵੰਡਣ ਲਈ ਬਰਤਾਨਵੀ ਹਕੂਮਤ ਨਾਲੋ‌ ਵੀ ਕਈ ਕਦਮ ਅੱਗੇ ਲੰਘ ਜਾਣਗੇ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ  ਅਜਾਦੀ ਦੀ 75 ਵਰੇਗੰਢ ਮੌਕੇ ਤੇ ਬਾਬਾ ਗੱਜਣ ਸਿੰਘ ਟਾਡੀਆ ਭਵਨ ਵਿੱਖੇ ਰਾਸਟਰੀ ਝੰਡਾ ਲਹਿਰਾਉਣ ਉਪਰੰਤ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਐਮ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ  ਨੇ ਕੀਤਾ । ਉਨ੍ਹਾਂ ਕਿਹਾ ਕਿ ਦੇਸ ਦੀ ਅਵਾਮ ਨੂੰ ਅਜ਼ਾਦੀ ਦੇ ਪਰਵਾਨਿਆਂ ਦੁਆਰਾ ਦੇਖੇ ਸੁਪਨਿਆਂ ਦਾ ਬਰਾਬਰੀ ਵਾਲਾ ਸਮਾਜ  ਬਣਾਉਣ ਲਈ ਲਾਮਬੰਦ  ਹੋ ਕੇ ਜੱਦੋ-ਜਹਿਦ ਕਰਨੀ ਚਾਹੀਦੀ ਹੈ ।

 ਕਮਿਊਨਿਸਟ ਆਗੂਆਂ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਦੇਸ ਅਜਾਦੀ ਤੋ ਬਾਅਦ ਦੇ ਸਭ ਤੋ ਮਾੜੇ ਸਮੇ ਵਿੱਚੋ ਗੁਜਰ ਰਿਹਾ ਹੈ ਤੇ   ਦੇਸ ਵਿੱਚ ਫਿਰਕਾਪ੍ਰਸਤੀ ਦਾ ਜਹਿਰ ਫੈਲਾਇਆ ਜਾ ਰਿਹਾ ਤੇ ਸੰਵਿਧਾਨਿਕ ਸੰਸਥਾਵਾਂ ਤੇ ਜਮਹੂਰੀਅਤ ਨੂੰ ਢਾਅ ਲਾਈ ਜਾ ਰਹੀ ਹੈ  , ਫਿਰਕੂ ਫਾਸੀਵਾਦੀ ਤਾਕਤਾਂ ਦਾ ਕਾਰਪੋਰੇਟ ਘਰਾਣਿਆਂ ਨਾਲ ਗੱਠਜੋੜ ਦੇਸ ਲਈ ਘਾਤਕ ਸਿੱਧ ਹੋ ਰਿਹਾ ਹੈ । 

   ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਕਾਲਾ ਖਾਂ ਭੰਮੇ, ਕਾਮਰੇਡ ਗੁਰਪਿਆਰ ਸਿੰਘ ਫੱਤਾ, ਕਾਮਰੇਡ ਜਸਵੰਤ ਸਿੰਘ ਬੀਰੋਕੇ, ਕਾਮਰੇਡ ਤੇਜਾ ਹੀਰਕਾ, ਕਾਮਰੇਡ ਸਿਮਰੂ ਬਰਨ , ਕਾਮਰੇਡ ਬਲਵਿੰਦਰ ਸਿੰਘ ਕੋਟਧਰਮੂ , ਗੁਰਜੰਟ ਸਿੰਘ ਕੋਟਧਰਮੂ , ਦੇਸਰਾਜ ਸਿੰਘ ਕੋਟਧਰਮੂ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

Post a Comment

0 Comments