ਟਾਂਡਾ ਨੇੜੇ ਪਿੰਡ ਖੱਖਾਂ ਘੁੱਲਾਂ ਸਮੂਹ ਸੰਗਤ ਵਲੋਂ ਮਾਤਾ ਚਿੰਤਪੂਰਨੀ ਦੇ ਮੇਲੇ ਤੇ ਜਾਣ ਆਉਣ ਵਾਲੀਆਂ ਸੰਗਤਾਂ ਲਈ ਲਗਾਇਆ ਲੰਗਰ

 ਟਾਂਡਾ ਨੇੜੇ ਪਿੰਡ ਖੱਖਾਂ ਘੁੱਲਾਂ ਸਮੂਹ ਸੰਗਤ ਵਲੋਂ ਮਾਤਾ ਚਿੰਤਪੂਰਨੀ ਦੇ ਮੇਲੇ ਤੇ ਜਾਣ ਆਉਣ ਵਾਲੀਆਂ ਸੰਗਤਾਂ ਲਈ ਲਗਾਇਆ ਲੰਗਰ 


ਹੁਸ਼ਿਆਰਪੁਰ 3 ਅਗਸਤ 2022/ ਹਰਪ੍ਰੀਤ ਬੇਗਮਪੁਰੀ/ 
ਹੁਸ਼ਿਆਰਪੁਰ ਤੋ ਮਾਤਾ ਚਿੰਤਪੂਰਨੀ ਰੋਡ ਚੋਹਾਲ ਨੇੜੇ ਸਲਾਨਾ 23 ਵਾਂ ਅਤੁਟ ਲੰਗਰ ਲਗਾਇਆ ਗਿਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਮਹਿੰਦਰ ਸਿੰਘ ਮਿੰਦੀ ਨੇ ਦੱਸਿਆ ਇਹ ਲੰਗਰ ਹਰ ਸਾਲ ਮਾਤਾ ਚਿੰਤਪੂਰਨੀ ਜੀ ਦੀ ਕਿਰਪਾ ਨਾਲ 1 ਅਗਸਤ ਤੋਂ 4 ਅਗਸਤ ਤੱਕ ਲਾਉਂਦੇ ਹਾਂ, ਉਨ੍ਹਾਂ ਦੱਸਿਆ ਲੰਗਰ ਦੀ ਸ਼ੁਰੂਆਤ ਵਿੱਚ ਕੰਜਕਾਂ ਦੀ ਪੂਜਾ ਕੀਤੀ ਗਈ ਉਨ੍ਹਾਂ ਦੱਸਿਆ ਇੱਕ ਦਿਨ ਪਹਿਲਾਂ ਪਿੰਡ ਖੱਖਾਂ ਖੁੱਲਾਂ ਦੇ ਮੰਦਰ ਵਿੱਚ ਖੀਰ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਸੇਵਾਦਾਰ ਲਖਵਿੰਦਰ ਸਿੰਘ, ਫੂਲਾ ਸਿੰਘ, ਸੋਨੀ, ਸੋਨੂ, ਨਿੱਕਾ, ਜੋਤੀ, ਪ੍ਰਦੀਪ, ਸਰਪੰਚ ਜਗਦੀਸ਼ ਸਿੰਘ,ਜਗਤਾਰ ਸਿੰਘ, ਅਮਨ, ਰਾਜਾ ਸਾਈਂ, ਸਾਹਿਬ ਸਿੰਘ, ਪ੍ਰਿੰਸ, ਜਿੰਦਾ, ਬੀਰ,ਆਦਿ ਤੇ ਹੋਰ ਸੰਗਤਾਂ ਹਾਜਰ ਸਨ ਸੇਵਾਦਾਰਾਂ ਵਲੋਂ ਤਨ ਮਨ ਧੰਨ ਨਾਲ ਸੇਵਾ ਕੀਤੀ ਗਈ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਖਾਸ ਧਿਆਨ ਰਖਿਆ ਗਿਆ  ਪ੍ਰਬੰਧਕਾਂ ਵਲੋਂ ਸਭ ਦਾ ਧੰਨਬਾਦ ਕੀਤਾ ਗਿਆ

Post a Comment

0 Comments