ਕਲੱਬਾ ਨੂੰ ਗਰਾਂਟਾਂ ਜਾਰੀ ਕੀਤੀਆਂ ਜਾਣ -ਰਜਿੰਦਰ ਵਰਮਾ

 ਕਲੱਬਾ ਨੂੰ ਗਰਾਂਟਾਂ ਜਾਰੀ ਕੀਤੀਆਂ ਜਾਣ -ਰਜਿੰਦਰ ਵਰਮਾ                   


 ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵਿਚ ਕਲੱਬਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਲੱਬਾਂ ਵੱਲੋਂ ਆਪਣੇ ਤੌਰ ਤੇ ਦਾਨੀ ਵੀਰਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ  ਨੋਜਵਾਨਾਂ ਲਈ ਖੇਡ ਟੂਰਨਾਮੈਂਟ ਸਰਕਾਰੀ ਸਕੂਲਾਂ ਦੇ ਕੰਮਾਂ ਵਿਚ ਸਹਿਯੋਗ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਏ ਜਾ ਰਹੇ ਹਨ ਅਤੇ ਖੂਨ ਦਾਨ ਕੈਂਪ ਹੋਰ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ  ਪਰ ਸਰਕਾਰ ਵੱਲੋ ਕੋਈ ਆਰਥਿਕ ਸਹਾਇਤਾ ਨਹੀਂ ਮਿਲਦੀ ਇਸ ਸਬੰਧੀ ਮਾਨਸਾ ਰੂਰਲ ਯੂਥ ਕਲੱਬਜ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਟੇਟ ਅਵਾਰਡੀ ਰਜਿੰਦਰ ਵਰਮਾ ਨੇ  ਪਿ੍ਸੀਪਲ ਬੁੱਧ ਰਾਮ ਐਮ ਐਲਾ ਨੂੰ ਮੰਗ ਪੱਤਰ ਦਿੰਦਿਆ ਕਿਹਾ ਕੇ ਪਿਛਲੇ ਲੰਮੇ ਸਮੇਂ ਤੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਕਲੱਬਾਂ ਕੋਈ ਵੀ ਆਰਥਿਕ ਸਹਾਇਤਾ ਨਹੀਂ ਕੀਤੀ ਗਈ ਵਰਮਾ  ਨੇ ਕਿਹਾ ਅਡਵੈਂਚਰ ਪ੍ਰੋਗ੍ਰਾਮ ਪੈਂਡੂ  ਵਿਕਾਸ ਕੈਂਪ ਸਿਲਾਈ ਸੈਂਟਰ  ਅਤੇ ਐਨ ਐਸ  ਐਸ ਅਤੇ ਨੌਜੁਆਨ ਭਲਾਈ ਸਕੀਮਾਂ ਬੰਦ ਹਨ ਵਰਮਾ ਨੇ ਕਿਹਾ ਹਲਕਾ ਵਿਧਾਇਕ ਨੇ ਇਸ ਸਬੰਧੀ ਦੱਸਿਆ ਕਿ ਉਹ ਕੱਲ ਹੀ ਇਸ ਸਬੰਧੀ ਸੇਵਾਵਾਂ ਯੁਵਕ ਮੰਤਰੀ  ਮੀਤ ਹੇਅਰ ਨਾਲ ਗੱਲਬਾਤ ਕਰਕੇ  ਮੰਗ  ਕਰਨਗੇ ਕਿ ਹਰ ਸਾਲ  ਸ਼ਹੀਦ ਭਗਤ ਸਿੰਘ ਰਾਜ ਯੁਵਾ ਪੁਰਸਕਾਰ  ਅਤੇ ਜਿਲ੍ਹਾ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਤਹਿਸੀਲ  ਪੱਧਰ ਤੇ ਵਧੀਆ ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਜਾਵੇ ਅਤੇ ਕਲੱਬਾਂ ਨੂੰ ਹਰ ਸਾਲ ਗਰਾਂਟ ਅਤੇ ਸਪੋਰਟਸ ਕਿੱਟਾਂ ਦਿੱਤੀਆਂ ਜਾਣ ਇਸ ਮੌਕੇ ਐਸੈਸੀਏਸਨ ਦੇ ਆਗੂ  ਮਾਸਟਰ ਚੰਦਨ ਕੁਮਾਰ ਭੂਸ਼ਨ ਕੁਮਾਰ ਹੇਮਰਾਜ  ਸ਼ਰਮਾ  ਡਾਕਟਰ ਜਗਨਾਥ ਪੱਪੂ  ਕੁਲਵਿੰਦਰ ਸਿੰਘ ਸਰਬਜੀਤ ਕੋਰ ਬਲਵੀਰ ਕੋਰ ਆਦਿ ਆਗੂ ਹਾਜਰ ਸਨ

Post a Comment

0 Comments