ਭਾਈ ਘਨ੍ਹੱਈਆ ਜੀ ਦਾ ਜਨਮ ਦਿਹਾੜਾ ਸੂਬਾ ਅਤੇ ਜ਼ਿਲ੍ਹਾ ਪੱਧਰ ਤੇ ਮਨਾਉਣ ਸੰਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਇਕ ਮੰਗ ਪੱਤਰ ਦਿੱਤਾ ਗਿਆ।

 ਭਾਈ ਘਨ੍ਹੱਈਆ ਜੀ ਦਾ ਜਨਮ ਦਿਹਾੜਾ ਸੂਬਾ ਅਤੇ ਜ਼ਿਲ੍ਹਾ ਪੱਧਰ ਤੇ ਮਨਾਉਣ ਸੰਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਇਕ ਮੰਗ ਪੱਤਰ ਦਿੱਤਾ ਗਿਆ।


ਹੁਸ਼ਿਆਰਪੁਰ 24 ਅਗਸਤ 2022 ਹਰਪ੍ਰੀਤ ਬੇਗ਼ਮਪੁਰੀ
/ਭਾਈ ਘਨ੍ਹੱਈਆ ਸੇਵਾ ਮਿਸ਼ਨ ਅਤੇ ਨੌਜਵਾਨ ਕਿਸਾਨ ਭਲਾਈ ਮਜ਼ਦੂਰ ਦੇ ਵਫ਼ਦ ਵੱਲੋਂ 20 ਸਤੰਬਰ ਨੂੰ ਭਾਈ ਘਨ੍ਹੱਈਆ ਜੀ ਦਾ ਜਨਮ ਦਿਹਾੜਾ ਸੂਬਾ ਅਤੇ ਜ਼ਿਲ੍ਹਾ ਪੱਧਰ ਤੇ ਮਨਾਉਣ ਸੰਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਇਕ ਮੰਗ ਪੱਤਰ ਦਿੱਤਾ ਗਿਆ। 

     ਇਨ੍ਹਾਂ ਦੋਵਾਂ ਸੰਸਥਾਵਾਂ ਦੇ ਪ੍ਰਧਾਨ ਬਹਾਦਰ ਸਿੰਘ ਸੁਨੇਤ ਅਤੇ ਉਂਕਾਰ ਸਿੰਘ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀਆਂ ਸੰਸਥਾਵਾਂ ਕੋਲ ਇਹੋ ਜਿਹੇ ਵੀ ਪ੍ਰਬੰਧ ਹਨ, ਜੋ ਕੁਦਰਤੀ ਆਫ਼ਤਾਂ ਆਉਣ ਸਮੇਂ ਇਨ੍ਹਾਂ ਵਿੱਚ ਘਿਰੇ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ। ਉਨ੍ਹਾਂ ਵੱਲੋਂ ਕੁਝ ਸੁਝਾਅ ਵੀ ਦਿੱਤੇ ਗਏ ਜਿਵੇਂ ਪਾਣੀ ਦੇ ਰੱਖ ਰਖਾਵ, ਪਿੰਡਾਂ ਦੇ ਆਮ ਝਗੜੇ ਅਤੇ ਸਫ਼ਾਈ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਕਿਵੇਂ ਲਿਆ ਸਕਦੇ ਹਾਂ। 

       ਸ. ਧਾਮੀ ਅਤੇ ਸਨੇਤ ਨੇ ਕਿਹਾ ਕਿ ਜਲਦੀ ਹੀ ਅਸੀਂ ਐੱਨ ਜੀ ਓਜ਼ ਦਾ ਵਫ਼ਦ ਇਕ ਠੋਸ ਆਧਾਰ ਤੇ ਬਣਾ ਕੇ ਮੁਲਾਕਾਤ ਕਰਾਂਗੇ, ਪ੍ਰਸ਼ਾਸਨ ਅਤੇ ਸੋਸ਼ਲ ਸੰਸਥਾਵਾਂ ਵਿਚ ਤਾਲਮੇਲ ਬਣਾ ਕੇ ਉਨ੍ਹਾਂ ਦੇ ਸਹਿਯੋਗ ਨਾਲ ਕੰਮ ਕਰਾਂਗੇ। ਇਸ ਮੌਕੇ ਬਲਜੀਤ ਸਿੰਘ ਪਨੇਸਰ(ਰਿਟਾਇਰ ਐਸ ਡੀ ਓ), ਡਾ ਸਰਬਜੀਤ ਸਿੰਘ, ਹਰਜੀਤ ਸਿੰਘ ਨੰਗਲ, ਗੁਰਪ੍ਰੀਤ ਸਿੰਘ ਅਤੇ ਗੁਰਦੇਵ ਸਿੰਘ ਆਦਿ ਸਮੂਹ ਮੈਂਬਰ ਹਾਜ਼ਰ ਸਨ।

Post a Comment

0 Comments