ਬੁਟੀਕ ਅਤੇ ਪਾਰਲਰ ਵਾਲੀਆਂ ਲੜਕੀਆਂ ਨੇ ਝੁਨੀਰ ਚ ਸੱਭਿਆਚਾਰਕ ਪ੍ਰੋਗਰਾਮ ਕਰਾਇਆ

 ਬੁਟੀਕ ਅਤੇ ਪਾਰਲਰ ਵਾਲੀਆਂ ਲੜਕੀਆਂ ਨੇ  ਝੁਨੀਰ ਚ ਸੱਭਿਆਚਾਰਕ ਪ੍ਰੋਗਰਾਮ ਕਰਾਇਆ

         ਗੁਰਜੀਤ ਸ਼ੀਹ 
ਸਰਦੂਲਗਡ਼੍ਹ 19 ਅਗਸਤ ਡੇਰਾ ਬਾਬਾ ਧਿਆਨ ਦਾਸ ਵਿਖੇ  ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸਦਾ ਪ੍ਰਬੰਧ ਝੁਨੀਰ ਦੇ ਨਵੇਂ ਬੁਟੀਕਾਂ ਵੱਲੋਂ ਕਰਵਾਇਆ ਗਿਆ। ਇਸ ਵਿਚ ਨਿਊ ਪੰਜਾਬ ਬੁਟੀਕ ,ਗੁਰੂ ਅਰਜੁਨ ਦੇਵ ਬੁਟੀਕ, ਪੰਜਾਬਣ ਬੁਟੀਕ , ਸਰਦਾਰਨੀ ਬੁਟੀਕ,ਕੇ ਵਨ ਸੈਲੂਨ, ਸਰਾਂ ਬੁਟੀਕ, ਸਿਮਰਨ ਬੁਟੀਕ ਸ਼ਾਮਿਲ ਸਨ। ਇਸ ਮੌਕੇ  ਮੈਡਮ ਪਰਮਿੰਦਰ ਕੌਰ ਤੇ ਹਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਸਾਡੇ ਅਲੋਪ ਹੋ ਰਹੇ ਸੱਭਿਆਚਾਰ ਨੂੰ ਬਚਾਉਣ ਦੀ ਲੋੜ ਹੈ,ਇਸ ਮੌਕੇ ਗਿੱਧਾ ਭੰਗੜਾ ਆਦਿ ਨੱਚ ਟੱਪ ਕੇ ਔਰਤਾਂ ਨੇ ਖੂਬ ਮਨੋਰੰਜਨ ਕੀਤਾ।ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਸਹਿਯੋਗ ਦੇਣ ਲਈ ਬਾਬਾ ਧਿਆਨ ਦਾਸ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Post a Comment

0 Comments