ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਦੇ ਮੁੱਖ ਦਫ਼ਤਰ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਨੇ ਕੀਤਾ

 ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਦੇ  ਮੁੱਖ ਦਫ਼ਤਰ ਦਾ ਉਦਘਾਟਨ  ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਨੇ ਕੀਤਾ 

ਦਫ਼ਤਰ ਵਿਚ ਫ਼ੈਸਲੇ ਇਮਾਨਦਾਰੀ ਦੇ ਨਾਲ ਲੋਕਾਂ ਦੇ ਹਿਤ ਵਿਚ ਹੋਣਗੇ-ਮੀਤ ਹੇਅਰ 


ਬਰਨਾਲਾ,3 ,ਜੁਲਾਈ /ਕਰਨਪ੍ਰੀਤ ਕਰਨ/
--ਪਿਛਲੇ 4  ਮਹੀਨਿਆਂ ਤੋਂ ਕਈ ਜਗਾ ਬਦਲਣ ਉਪਰੰਤ ਹੁਣ ਪੱਕੇ ਤੋਰ ਤੇ ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਬਰਨਾਲਾ ਦਾ ਆਮ ਆਦਮੀ ਪਾਰਟੀ ਦਾ ਮੁੱਖ ਦਫ਼ਤਰ  ਸਥਾਨਕ ਲੱਖੀ ਕਾਲੋਨੀ ਗਲੀ ਨੰਬਰ 2 ਵਿਚ ਖੋਲਿਆ ਜਿਸ ਦਾ  ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਵਲੋਂ ਕੀਤਾ ਗਿਆ | ਜਿੱਥੇ  ਸ੍ਰੀ ਸੁਖਮਨੀ ਸਾਹਿਬ ਜੀ 
ਪਾਠ ਕਰਵਾਏ ਗਏ | ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਦਫ਼ਤਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਬਣਾਇਆ ਗਿਆ ਹੈ | ਇਸ ਦਫ਼ਤਰ ਵਿਚ ਜਿਹੜੇ ਵੀ ਫ਼ੈਸਲੇ ਹੋਣਗੇ ਉਹ ਇਮਾਨਦਾਰੀ ਦੇ ਨਾਲ ਲੋਕਾਂ ਦੇ ਹਿਤ ਵਿਚ ਹੋਣਗੇ | ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਰੇ ਵਰਕਰਾਂ 'ਤੇ ਅਸ਼ੀਰਵਾਦ ਰੱਖੇ ਅਤੇ ਇਸ ਕਿਰਦਾਰ ਅਤੇ ਇਮਾਨਦਾਰੀ ਤੇ ਪ੍ਰਮਾਤਮਾ ਕਦੇ ਵੀ ਦਾਗ਼ ਨਾ ਲਾਵੇ | ਉਨ੍ਹਾਂ ਕਿਹਾ ਕਿ ਇਸ ਦਫ਼ਤਰ ਵਿਚ ਸਿਰਫ਼ ਇਮਾਨਦਾਰੀ ਦੀ ਗੱਲ ਹੀ ਚੱਲੇਗੀ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਤੋਂ ਲੋਕਾਂ ਨੂੰ ਬਹੁਤ ਹੀ ਉਮੀਦਾਂ ਹਨ | ਪੰਜਾਬ ਸਰਕਾਰ ਵਲੋਂ ਲਗਾਤਾਰ ਲੋਕਾਂ ਦੇ ਹਿਤ ਵਿਚ ਫ਼ੈਸਲੇ ਲਏ ਜਾ ਰਹੇ ਹਨ ਅਤੇ ਕਿਹਾ ਕਿ ਜਿਹੜੇ ਵਾਅਦੇ ਅਸੀਂ ਨਹੀਂ ਵੀ ਕੀਤੇ ਉਹੀ ਵੀ ਕੰਮ ਕਰ ਰਹੇ ਹਾਂ | ਜਿਵੇਂ ਕਿ ਵਿਧਾਇਕਾਂ ਦੀ ਇਕ ਪੈਨਸ਼ਨ, ਨਾਜਾਇਜ਼ ਕਬਜ਼ੇ ਛੁਡਵਾਏ ਆਦਿ | ਉਨ੍ਹਾਂ ਕਿਹਾ ਕਿ ਦੂਜੀਆਂ ਸਰਕਾਰਾਂ ਤਾਂ ਕੰਮ ਸਿਰਫ਼ ਵੋਟਾਂ ਸਮੇਂ ਹੀ ਕਰਦੀਆਂ ਸਨ ਪਰ ਮਾਨ ਸਰਕਾਰ ਵਲੋਂ ਸਰਕਾਰ ਬਣਨ ਤੋਂ ਬਾਅਦ ਸ਼ੁਰੂ ਵਿਚ ਹੀ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ,ਪਰਮਿੰਦਰ ਸਿੰਘ ਭੰਗੂ, ਕਿ੍ਸ਼ਨ ਬਿੱਟੂ, ਅਮਨਦੀਪ ਗੋਇਲ ਕਾਲਾ, ਕਪਿਲ ਦਾਦੂ, ਕੌਂਸਲਰ ਮਲਕੀਤ ਸਿੰਘ ਮਣੀ, ਕੌਂਸਲਰ ਰੁਪਿੰਦਰ ਸ਼ੀਤਲ ਬੰਟੀ, ਐਡਵੋਕੇਟ ਰਾਜੀਵ ਗੁਪਤਾ ਲੂਬੀ, ਜੇ.ਈ. ਅਸ਼ੋਕ ਜਿੰਦਲ, ਰਜਤ ਬਾਂਸਲ ਲੱਕੀ, ਸੁਨੀਲ ਕਾਲਾ, ਕੌਂਸਲਰ ਪਰਮਜੀਤ ਸਿੰਘ ਜ਼ੋਟੀ ਮਾਨ, ਵਿਨੈ ਬਾਲੀ ਕਰਮਗੜ੍ਹੀਆ, ਨਾਇਬ ਸੂਬੇਦਾਰ ਪਰਮਜੀਤ ਸਿੰਘ, ਸ਼ਮੀ ਸਿੰਗਲਾ, ਬਿੰਦਰ ਸੰਧੂ, ਹਰਵਿੰਦਰ ਸਿੰਘ ਹੈਪੀ, ਲਵਪ੍ਰੀਤ ਦੀਵਾਨਾ, ਅੰਕੁਰ ਗੋਇਲ, ਸੰਦੀਪ ਭੱਠਲ, ਵਿਕਾਸ ਸਿੰਗਲਾ, ਬਲਵੰਤ ਸਿੱਧੂ, ਗੁਰਨੈਬ ਸੰਧੂ, ਮੱਖਣ ਲਾਲ ਆਦਿ ਹਾਜ਼ਰ ਸਨ |

Post a Comment

0 Comments