^ਮਾਨਸਾ ਪੁਲਿਸ ਨੂੰ ਬੀਤੇ ਹਫਤੇ ਦੌੌਰਾਨ ਮਿਲੀ ਵੱਡੀ ਕਾਮਯਾਬੀ

 ਮਾਨਸਾ ਪੁਲਿਸ ਨੂੰ ਬੀਤੇ ਹਫਤੇ ਦੌੌਰਾਨ ਮਿਲੀ ਵੱਡੀ ਕਾਮਯਾਬੀ

ਨਸ਼ਿਆਂ ਦੇ 19 ਮੁਕੱਦਮੇ ਦਰਜ ਕਰਕੇ 22 ਮੁਲਜਿਮ ਕਾਬੂ ਕਰਕੇ ਨਸ਼ੀਲੇ ਪਦਾਰਥ ਕੀਤੇ ਬਰਾਮਦ

ਖੋਹ/ਚੋੋਰੀ ਆਦਿ ਦੇ 8 ਅਨਟਰੇਸ ਮੁਕੱਦਮੇ ਕੀਤੇ ਟਰੇਸ, 59 ਮੁਕੱਦਮਿਆਂ ਦਾ ਕੀਤਾ ਗਿਆ ਨਿਪਟਾਰਾ, 269 ਟਰੈਫਿਕ ਚਲਾਣ, 2 ਪੀ,ਓਜ, ਗ੍ਰਿਫਤਾਰ ਅਤੇ 10 ਐਂਟੀ^ਡਰੱਗ ਸੈਮੀਨਰ/ਮੀਟਿੰਗਾਂ ਕੀਤੀਆ


ਮਾਨਸਾ, 29 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ

ਗੌਰਵ ਤੂੂਰਾ,ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਹਫਤਾਵਰੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਦੀ ਮੁਕੰਮਲ ਰੋੋਕਥਾਮ ਨੂੰ ਯਕੀਨੀ ਬਨਾਉਂਦੇ ਹੋੋਏ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮਿਤੀ 08^08^2022 ਤੋੋਂ 15^08^2022 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ ਅਤੇ ਮਹਿਕਮਾ ਪੁਲਿਸ ਦੇ ਕੰਮਕਾਜ਼ ਵਿੱਚ ਪ੍ਰਗਤੀ ਲਿਆਉਦੇ ਹੋਏ ਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।

ਨਸ਼ਿਆ ਵਿਰੁੱਧ ਕਾਰਵਾਈ:

ਐਨ,ਡੀ,ਪੀ,ਐਸ, ਐਕਟ ਤਹਿਤ 11 ਮੁਕੱਦਮੇ ਦਰਜ਼ ਕਰਕੇ 14 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ 2210 ਨਸ਼ੀਲੀਆਂ ਗੋਲੀਆਂ, 40 ਗ੍ਰਾਮ ਹੈਰੋਇੰਨ (ਚਿੱਟਾ), 36 ਨਸ਼ੀਲੀਆਂ ਸੀਸ਼ੀਆਂ ਅਤੇ 10 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਦੀ ਬਰਾਮਦਗੀ ਕੀਤੀ ਗਈ ਹੈ। ਆਬਕਾਰੀ ਐਕਟ ਤਹਿਤ 8 ਮੁਕੱਦਮੇ ਦਰਜ਼ ਕਰਕੇ 8 ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 450 ਲੀਟਰ ਲਾਹਣ, 41 ਲੀਟਰ ਸ਼ਰਾਬ ਨਜਾਇਜ ਅਤੇ 5 ਚਾਲੂ ਭੱਠੀਆਂ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰਾ ਜੂਆ ਐਕਟ ਤਹਿਤ 3 ਮੁਕੱਦਮੇ ਦਰਜ਼ ਕਰਕੇ 3 ਮੁਲਜਿਮਾਂ ਨੂੰ ਕਾਬੂ ਕਰਕੇ 9500 ਰੁਪਏ ਨਗਦੀ ਜੂਆ ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ। 

ਟਰੇਸ ਕੇਸ: 

1, ਖੋਹ ਦੇ ਅਨਟਰੇਸ ਮੁਕੱਦਮਾ ਨੰਬਰ 169 ਮਿਤੀ 21^08^2022 ਅ/ਧ 379^ਬੀ, ਹਿੰ:ਦੰ: ਥਾਣਾ ਸਿਟੀ^2 ਮਾਨਸਾ ਨੂੰ ਟਰੇਸ ਕਰਕੇ ਇੱਕ ਨਾਬਾਲਗ ਸਮੇਤ ਮੁਲਜਿਮ ਪ੍ਰਭਜੋਤ ਸਿੰਘ ਉਰਫ ਵਿੱਕੀ ਵਾਸੀ ਮਾਨਸਾ ਨੂੰ ਕਾਬੂ ਕਰਕੇ ਖੋਹ ਕੀਤੀ ਸਕੂਟਰੀ ਅਤੇ ਮੋਬਾਇਲ ਫੋਨ (ਕੁੱਲ ਮਾਲੀਤੀ 48,000/^ ਰੁਪਏ) ਦੀ ਬਰਾਮਦਗੀ ਕਰਵਾਈ ਗਈ ਹੈ।

2, ਚੋਰੀ ਦੇ ਮੁਕੱਦਮਾ ਨੰਬਰ ਮੁਕੱਦਮਾ ਨੰਬਰ 208 ਮਿਤੀ 24^08^2022 ਅ/ਧ 379,411 ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ ਮੁਲਜਿਮ ਪੰਮਾ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਾਨਸਾ ਕਲਾਂ (ਬਠਿੰਡਾ) ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਦੇ 4 ਮੋਟਰਸਾਈਕਲ ਜਿਹਨਾਂ ਦੀ ਕੁੱਲ ਮਾਲੀਤੀ 80 ਹਜ਼ਾਰ ਰੁਪਏ ਬਣਦੀ ਹੈ, ਬਰਾਮਦ ਕਰਵਾਏ ਗਏ ਹਨ।

3, ਚੋਰੀ ਦੇ ਮੁਕੱਦਮਾ ਨੰਬਰ 172 ਮਿਤੀ 27^08^2022 ਅ/ਧ 379,411 ਹਿੰ:ਦੰ: ਥਾਣਾ ਸਿਟੀ^2 ਮਾਨਸਾ ਵਿੱਚ 3 ਮੁਲਜਿਮਾਂ ਸੰਦੀਪ ਸਿੰਘ, ਗੁਰਮੀਤ ਸਿੰਘ ਵਾਸੀਅਨ ਮਾਨਸਾ ਅਤੇ ਹਰਪ੍ਰੀਤ ਸਿੰਘ ਵਾਸੀ ਉਭਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜਾ ਵਿੱਚੋ 3 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।

4, ਚੋਰੀ ਦੇ ਮੁਕੱਦਮਾ ਨੰਬਰ 211 ਮਿਤੀ 27^08^2022 ਅ/ਧ 379,411 ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ 2 ਮੁਲਜਿਮਾਂ ਨੇਕ ਸਿੰਘ ਵਾਸੀ ਭੈਣੀਬਾਘਾ ਅਤੇ ਸੁਖਪਾਲ ਸਿੰਘ ਵਾਸੀ ਉਭਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜਾ ਵਿੱਚੋ 1 ਮੋਟਰਸਾਈਕਲ ਹੀਰੋਹਾਂਡਾ ਡੀਲਕਸ ਨੰ:ਪੀਬੀ,31ਐਫ^4542 ਬਰਾਮਦ ਕੀਤਾ ਗਿਆ ਹੈ।

ਉਕਤ ਤੋ ਇਲਾਵਾ ਖੋਹ ਦੇ 3 ਅਨਟਰੇਸ ਮੁਕੱਦਮਿਆਂ, ਮੁ:ਨੰ:128$2022 ਅ/ਧ 379^ਬੀ,313,34 ਹਿੰ:ਦੰ: ਥਾਣਾ ਸਿਟੀ^1 ਮਾਨਸਾ, ਮੁਕੱਦਮਾ ਨੰ:129/2022 ਅ$ਧ 379^ਬੀ,323,34 ਹਿੰ:ਦੰ: ਥਾਣਾ ਸਿਟੀ^1 ਮਾਨਸਾ ਅਤੇ ਮੁਕੱਦਮਾ ਨੰ:135/2022 ਅ/ਧ 379^ਬੀ,34 ਹਿੰ:ਦੰ: ਥਾਣਾ ਭੀਖੀ ਨੂੰ ਟਰੇਸ ਕੀਤਾ ਗਿਆ ਹੈ, ਜਿਹਨਾਂ ਵਿੱਚ ਮੁਲਜਿਮਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਬਰਾਮਦਗੀ ਕਰਵਾਈ ਜਾਵੇਗੀ। ਇਸੇ ਤਰਾ ਐਕਸੀਡੈਂਟ ਦੇ ਅਨਟਰੇਸ ਮੁਕੱਦਮਾ ਨੰ:205/2022 ਅ/ਧ 279,337,427 ਹਿੰ:ਦੰ: ਥਾਣਾ ਸਦਰ ਮਾਨਸਾ ਨੂੰ ਵੀ ਟਰੇਸ ਕਰ ਲਿਆ ਗਿਆ ਹੈ।

ਹਾਈ^ਪ੍ਰੋਫਾਈਲ ਮਰਡਰ ਕੇਸ ਦਾ ਚਲ ਪੇਸ ਮਿਤੀ 29^05^2022 ਨੂੰ ਨਾਮਵਰ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਮੁਕੱਦਮਾ ਨੰਬਰ 103 ਮਿਤੀ 29^05^2022 ਅ/ਧ 302,307,341,326,148,149,427,120^ਬੀ,109,473,212,201 ਹਿੰ:ਦੰ: ਅਤੇ 25 (1)^ਏ ਅਸਲਾ ਐਕਟ ਅਤੇ 52^ਏ, ਪ੍ਰੀਜਨ ਐਕਟ ਥਾਣਾ ਸਿਟੀ^1 ਮਾਨਸਾ ਦਰਜ ਰਜਿਸਟਰ ਹੋਇਆ ਸੀ। ਇੰਨਵੈਸਟੀਸ਼ੇਨ ਟੀਮ ਵੱਲੋੋਂ ਇਸ ਅੰਨੇ ਕਤਲ ਕੇਸ ਨੂੰ ਟਰੇਸ ਕਰਕੇ ਜਾਬਤੇ ਅਨੁਸਾਰ ਤਫਤੀਸ ਮੁਕੰਮਲ ਕਰਕੇ 24 ਮੁਲਜਿਮਾਂ ਵਿਰੁੱਧ ਮਾਨਯੋਗ ਅਦਾਲਤ ਵਿੱਚ ਚਲਾਣ ਪੇਸ਼ ਕਰ ਦਿੱਤਾ ਗਿਆ ਹੈ। 

ਪੀ,ਓਜ, ਵਿਰੁੱਧ ਕਾਰਵਾਈ: 

ਮਾਨਸਾ ਪੁਲਿਸ ਵੱਲੋੋ ਹਫਤੇ ਦੌਰਾਨ ਹੇਠ ਲਿਖੇ 2 ਪੀ,ਓਜ, ਨੂੰ ਗ੍ਰਿਫਤਾਰ ਕੀਤਾ ਗਿਆ ਹੈ :^

1, ਮੁਕੱਦਮਾ ਨੰਬਰ 129 ਮਿਤੀ 27^09^2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ^1 ਮਾਨਸਾ ਵਿੱਚ ਭਗੌੜੇ ਮੁਲਜਿਮ (ਅ/ਧ 299 ਜਾ:ਫੌ:) ਸੁਰਜੀਤ ਸਿੰਘ ਉਰਫ ਗੁਰਜੀਤ ਉਰਫ ਗੱਗੀ ਪੁੱਤਰ ਅਮਰੀਕ ਸਿੰਘ ਵਾਸੀ ਮਾਨਸਾ ਦਾ ਟਿਕਾਣਾ ਟਰੇਸ ਕਰਕੇ ਮਿਤੀ 23^08^2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।

2, ਮੁਕੱਦਮਾ ਨੰਬਰ 47 ਮਿਤੀ 08^06^2014 ਅ/ਧ 21/61/85 ਐਨ,ਡੀ,ਪੀ,ਐਸ, ਐਕਟ ਥਾਣਾ ਸਿਟੀ^1 ਮਾਨਸਾ ਵਿੱਚ ਭਗੌੜੇ ਮੁਲਜਿਮ (ਅ/ਧ 299 ਜਾ:ਫੌ:) ਸਬੀਰ ਅਜਮੇਰੀ ਪੁੱਤਰ ਨੂਰ ਮੁਹੰਮਦ ਵਾਸੀ ਕਚਨਾਰਾ ਜਿਲਾ ਪ੍ਰਤਾਪਗੜ (ਰਾਜਸਥਾਨ) ਦਾ ਟਿਕਾਣਾ ਟਰੇਸ ਕਰਕੇ ਮਿਤੀ 27^08^2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।

ਨਿਪਟਾਰਾ ਮੁਕੱਦਮੇ: 

ਮਾਨਸਾ ਪੁਲਿਸ ਵੱਲੋਂ ਜੇਰ ਤਫਤੀਸ ਮੁਕੱਦਮਿਆਂ ਦੀ ਤਫਤੀਸ ਮੁਕੰਮਲ ਕਰਕੇ 52 ਮੁਕੱਦਮਿਆਂ ਦੇ ਚਲਾਣ ਪੇਸ਼ ਅਦਾਲਤ ਕੀਤੇ ਗਏ ਹਨ ਅਤੇ 7 ਮੁਕੱਦਮਿਆਂ ਵਿੱਚ ਅਦਮਪਤਾ/ਅਖਰਾਜ ਰਿਪੋਰਟਾਂ ਮੁਰੱਤਬ ਕਰਕੇ ਕੁੱਲ 59 ਮੁਕੱਦਮਿਆਂ ਦਾ ਹਫਤੇ ਦੌਰਾਨ ਨਿਪਟਾਰਾ ਕੀਤਾ ਗਿਆ ਹੈ।

ਟਰੈਫਿਕ ਚਲਾਣ: 

ਟਰੈਫਿਕ ਨਿਯਮਾਂ ਦੀ ਪਾਲਣਾ ਅਧੀਨ ਹਫਤੇ ਦੌਰਾਨ ਕੁੱਲ 269 ਚਲਾਣ ਕੀਤੇ ਗਏ ਹਨ, ਜਿਹਨਾਂ ਵਿੱਚੋ 259 ਅਦਾਲਤੀ ਚਲਾਣ ਅਤੇ 10 ਨਗਦ ਚਲਾਣ ਕਰਕੇ 5,000/^ਰੁਪਏ ਦੀ ਰਾਸ਼ੀ ਵਸੂਲ ਕਰਕੇ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾਈ ਗਈ ਹੈ।

ਐਂਟੀ^ਡਰੱਗ ਸੈਮੀਨਰ/ਪਬਲਿਕ ਮੀਟਿੰਗਾਂ:

ਮਾਨਸਾ ਪੁਲਿਸ ਵੱਲੋੋਂ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਕੁੱਲ 10 ਸੈਮੀਨਰ/ਮੀਟਿੰਗਾਂ ਕੀਤੀਆ ਗਈਆ ਹਨ, ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।

Post a Comment

0 Comments