*ਬਾਰਸ਼ਾਂ ਪੈਣ ਕਾਰਨ ਪੁਲ ਦੇ ਆਸੇ ਪਾਸੇ ਵਾਲੇ ਰਸਤੇ ਨੇ ਛੱਪੜ ਦਾ ਰੂਪ ਧਾਰ ਲਿਆ*

 *ਬਾਰਸ਼ਾਂ ਪੈਣ ਕਾਰਨ ਪੁਲ ਦੇ ਆਸੇ ਪਾਸੇ ਵਾਲੇ ਰਸਤੇ ਨੇ ਛੱਪੜ ਦਾ ਰੂਪ ਧਾਰ ਲਿਆ*

*ਪੁਲ ਬਨਾਉਣ ਵਾਲੀ ਕੰਪਨੀ ਅਧਵਾਟੇ ਛੱਡਕੇ ਹੋਈ ਗਾਇਬ*


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ/ਬੁਢਲਾਡਾ 3 ਅਗਸਤ /ਰਤੀਆ ਭੀਖੀ ਰੋਡ ਨੂੰ ਜਾਖਲ ਰੋੜ ਨਾਲ ਪੁਲ ਰਾਹੀਂ ਜੋੜਨ ਲਈ ਚੱਲ ਰਹੇ ਪੁਲ ਦੇ ਕੰਮ ਨੂੰ ਅਧਵਾਟੇ ਛੱਡਕੇ ਕੰਪਨੀ ਗਾਇਬ ਹੋ ਗਈ ਹੈ।


ਬਾਰਸ਼ਾਂ ਪੈਣ ਕਾਰਨ ਪੁਲ ਦੇ ਆਸੇ ਪਾਸੇ ਵਾਲੇ ਰਸਤੇ ਨੇ ਛੱਪੜ ਦਾ ਰੂਪ ਧਾਰ ਲਿਆ ਹੈ ਉਸ ਰਸਤੇ ਨੂੰ ਲੋਕਾਂ ਦੇ ਲੰਗਣ ਲਈ ਸਹੀ ਕਰਨ ਵਾਸਤੇ ਕੋਈ ਵੀ ਪ੍ਰਸ਼ਾਸ਼ਨਕ ਅਧਿਕਾਰੀ ਜਾਂ ਰੋੜ ਬਣਾ ਰਹੀ ਅਥਾਰਟੀ ਆਪਣੀ ਜਿੰਮੇਵਾਰੀ ਨਹੀਂ ਸਮਝ ਰਹੀ ਅਤੇ ਲੋਕ ਖੱਜਲ ਖੁਆਰ ਹੋ ਰਹੇ ਹਨ।

ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਕੋਈ ਵੀ ਸੜਕ ਦਾ ਕੰਮ ਕਰਨ ਸਮੇਂ ਲੋਕਾਂ ਦੇ ਲੰਗਣ ਲਈ ਸਰਵਿਸ ਰੋੜ ਬਣਾਈ ਜਾਂਦੀ ਹੈ ਪਰ ਜਾਖਲ ਰੋੜ ਬਣਨ ਸਮੇਂ ਤੋਂ ਲੈਕੇ ਲੋਕ ਖੱਜਲ ਖੁਆਰ ਹੋ ਰਹੇ ਹਨ ਪਰ ਸੜਕ ਦਾ ਕੰਮ ਕਰ ਰਹੀ ਕੰਪਨੀ ਵੱਲੋਂ ਕੋਈ ਸਰਵਿਸ ਰੋੜ ਨਹੀਂ ਬਣਾਈ ਗਈ । ਉਹਨਾਂ ਕਿਹਾ ਕਿ ਹੁਣ ਬਣ ਰਹੇ ਪੁਲ ਦੇ ਕੰਮ ਨੂੰ ਅੱਧ ਵਿਚਾਲੇ ਹੀ ਛੱਡ ਦਿੱਤਾ ਹੈ। ਭੀਖੀ ਰਤੀਆ ਰੋਡ ਨਾਲ ਜੁੜਨ ਵਾਲੇ ਪੁੱਲ ਕੋਲ ਆਸੇ ਪਾਸੇ ਸੜਕ ਬਣਾਉਣ ਲਈ ਜਗਾ ਵੀ ਪਈ ਹੈ ਪਰ ਕੰਪਨੀ ਵੱਲੋਂ ਪੂਰੀ ਸੜਕ ਨਹੀਂ ਬਣਾਈ ਗਈ। ਬਾਰਸ਼ ਪੈਣ ਕਾਰਨ ਪੁਲ ਦੇ ਆਸੇ ਪਾਸੇ ਛੱਪੜ ਬਣ ਗਿਆ ਹੈ ਜਿਥੇ ਲੋਕਾਂ ਦੇ ਵਾਹਨ ਗਾਰ ਵਿਚ ਫਸਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ ਅਤੇ ਮਰੀਜਾਂ ਨੂੰ ਲੈਕੇ ਜਾਣ ਲਈ ਵੀ ਕੋਈ ਸਹੀ ਰਸਤਾ ਨਹੀਂ ਹੈ। ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਐਮ .ਐਲ. ਏ.  ਸਮੇਤ ਐਸ. ਡੀ. ਐਮ ਅਤੇ ਹੋਰ ਸਿਵਲ ਤੇ ਪੁਸਿਲ ਪ੍ਰਸ਼ਾਸ਼ਨ.ਦੇ ਅਧਿਕਾਰੀ ਰੋਜ਼ਾਨਾਂ ਉਥੋਂ ਦੀ ਲੰਘਦੇ ਹਨ ਪਰ ਉਥੇ ਪਹੁੰਚ ਕੇ ਲੋਕਾਂ ਨੂੰ ਲੰਗਣ ਲਈ ਆ ਰਹੀ ਸਮੱਸਿਆ ਨੂੰ ਦੇਖ ਕੇ ਸਭ ਅੱਖਾਂ ਬੰਦ ਕਰ ਲੈਂਦੇ ਹਨ। ਉਹਨਾਂ ਮੰਗ ਕੀਤੀ ਕਿ ਸਰਵਿਸ ਰੋਡ ਨਾ ਬਣਾਉਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ ਅਤੇ ਸਰਵਿਸ ਰੋਡ ਨਾ ਬਣਾਉਣ ਵਾਲੀ ਕੰਪਨੀ ਅਤੇ ਕੰਪਨੀ ਨਾਲ ਮਿਲੀਭੁਗਤ ਕਰਨ ਵਾਲੇ ਅਧਿਕਾਰੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਭੀਖੀ ਰਤੀਆ ਜਾਖਲ ਨੂੰ ਜੋੜਨ ਵਾਲੇ ਪੁਲ ਕੋਲ ਸੜਕ ਬਣਾਕੇ ਰਸਤੇ ਨੂੰ ਤੁਰੰਤ ਚਾਲੂ ਕੀਤਾ ਜਾਵੇ।

Post a Comment

0 Comments