ਬਰਨਾਲਾ ਪ੍ਰਾਪਰਟੀ ਡੀਲਰ,ਕਲੋਨਾਇਜਰ ਐਸੋਸੀਏਸ਼ਨ ਨੇ ਨਗਰ ਕੌਂਸਲ ਈ,ਓ ਦਫਤਰ ਘੇਰਿਆ

 ਬਰਨਾਲਾ ਪ੍ਰਾਪਰਟੀ ਡੀਲਰ,ਕਲੋਨਾਇਜਰ ਐਸੋਸੀਏਸ਼ਨ ਨੇ ਨਗਰ ਕੌਂਸਲ ਈ,ਓ  ਦਫਤਰ ਘੇਰਿਆ 

ਪੰਜਾਬ ਸਰਕਾਰ ਵੱਲੋਂ ਬੰਦ ਕੀਤੀਆਂ ਐਨ ਓ.ਸੀਆਂ ਖਿਲਾਫ ਯੂਨੀਅਨ ਵਲੋਂ  ਈ ਓ ਦਫ਼ਤਰ ਅੱਗੇ ਜੰਮਕੇ ਨਾਹਰੇਬਾਜੀ 

ਈ.ਓ ਮਨਪ੍ਰੀਤ ਸਿੰਘ ਨੇ ਵਾਰ -ਵਾਰ ਰਿੰਗ ਕਰਨ ਤੇ  ਮੋਬਾਈਲ ਨਹੀਂ ਚੁੱਕਿਆ ਖਾਲੀ ਦਫਤਰ ਵਿੱਚ ਚੱਲ ਰਿਹਾ ਏ.ਸੀ  ਪੰਜਾਬ ਸਰਕਾਰ ਦੇ ਬਿਜਲੀ ਨਿਜਮਾਂ ਦੀਆਂ ਸਰੇਆਮ ਉੱਡੀਆਂ ਧੱਜੀਆਂ 


ਬਰਨਾਲਾ  24 ਅਗਸਤ/ਕਰਨਪ੍ਰੀਤ ਕਰਨ  

 ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਸੰਬੰਧੀ  ਬੰਦ ਕੀਤੀਆਂ ਐਨ ਓ ਸੀਆ ਖਿਲਾਫ ਪ੍ਰਾਪਰਟੀ ਐਸੋਸੀਏਸ਼ਨ ਕਲੋਨਾਈਜ਼ਰਾਂ ਪ੍ਰਾਪਰਟੀ ਡੀਲਰਾਂ ਵੱਲੋ,ਬਰਨਾਲਾ ਦੇ ਨਗਰ ਕੌਂਸਲ  ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ।ਜਿਸ ਵਿਚ ਜ਼ਿਲਾ ਬਰਨਾਲਾ ਤੋਂ  ਕਲੋਨਾਇਜਰਾਂ ਪ੍ਰਾਪਰਟੀ ਡੀਲਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ 

ਇਸ ਸਬੰਧੀ ਧਰਨੇ ਨੂੰ ਸੰਬੰਧਨ ਕਰਦਿਆਂ ਅਹੁਦੇਦਾਰਾਂ ਨਰਿੰਦਰ ਸ਼ਰਮਾ,ਰਾਕੇਸ਼ ਕੁਮਾਰ ਰਘੁਵੀਰ ਗਰਗ,ਸ਼ੀਸਨਪਾਲ ਆਦਿ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਵਲੋਂ ਪਲਾਟਾਂ ਅਤੇ ਹੋਰ ਖਰੀਦੋ ਫਰੋਖਤ ਵਾਲਿਆਂ ਪ੍ਰਾਪਰਟੀਆਂ ਦੀ ਐਨ,ਓ  ਸੀ ਬੰਦ ਕਰਨ ਕਾਰਣ ਪ੍ਰਾਪਰਟੀ ਵੇਚ ਖਰੀਦ ਦਾ ਧੰਦਾ ਚੌਪਟ ਹੋਣ ਕਾਰਨ ਜਿੱਥੇ ਪ੍ਰਾਪਰਟੀ ਵਰਗ ਵੇਹਲਾ ਹੋ ਚੱਕਿਆ ਤੇ ਉੱਥੇ ਸਰਕਾਰ ਨੂੰ ਗਲਤ ਦਿਸ਼ਾਵਾਂ ਦੇ ਕੇ  ਉਸਦੇ ਅਫਸਰ ਪੰਜਾਬ ਦੇ ਖ਼ਜ਼ਾਨੇ  ਨੂੰ ਚੋਪਤ ਕਰ ਰਹੇ ਹਨ ਜੋ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਨੀਤੀਆਂ ਦਾ ਨਤੀਜਾ ਹੈ ! ਉਹਨਾਂ ਕਿਹਾ ਕਿ ਪੰਜਾਬ ਦੇ ਰੈਵਨਿਊ ਰਾਹੀਂ ਖਜਾਨੇ ਨੂੰ ਵੱਡਾ ਹੁਲਾਰਾ ਦੇਣ ਵਾਲਾ ਵਪਾਰੀ ਅੱਜ ਸੜਕਾਂ ਤੇ ਧਰਨੇ ਲਾਉਣ ਨੂੰ ਮਜਬੂਰ ਹੈ ! 

     


               ਉਹਨਾਂ ਇਸ ਵਪਾਰ ਨਾਲ ਜੁੜੇ ਤੱਥਾਂ ਦਾ ਜਿਕਰ ਕਰਦਿਆਂ ਕਿਹਾ ਕਿ ਇਕ ਕਲੋਨਾਇਜਰ ਡੀਲਰ ਦੀ ਮੇਹਨਤ ਨਾਲ ਹੀ ਰੇਤਾ ਬਜ਼ਰੀ ਦੁਕਾਨਾਂ ਵਸੀਕਾ ਨਵੀਸ ,ਮਿਸਤਰੀਆਂ ਮਜ਼ਦੂਰਾਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ  ਉਹਨਾਂ ਕਿਹਾ ਐਨ ਓ ਸੀਆ ਰੁਕਣ ਕਰਨ ਜਿੱਥੇ ਪ੍ਰਾਪਰਟੀ ਡੀਲਰ ਦੀ ਸਥਿਤੀ ਨੂੰ ਧੱਕਾ ਵੱਜਿਆ ਹੈ ਉੱਥੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੱਡੀ ਘਾਟ ਪਈ ਹੈ ! ਸਰਕਾਰ ਵਲੋਂ ਥੋਪੀਆਂ ਗਈਆਂ ਬੇਲੋੜੀਆਂ ਸ਼ਰਤਾਂ ਕਾਰਨ ਵੱਡੀਆਂ ਸਮੱਸਿਆ ਪੈਦਾ ਹੋਈਆਂ ਹਨ  ! ਉਹਨਾਂ ਇਸ ਧਰਨੇ ਦੀ ਲੜੀ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਕਿਹਾ ਕਿ ਸਾਰੇ ਹੀ ਪੰਜਾਬ ਵਿਚ ਪ੍ਰਾਪਰਟੀ ਧੰਦੇ ਨਾਲ ਜੁੜੇ ਲੱਖਾਂ ਡੀਲਰਾਂ ਵਲੋਂ ਸੜਕਾਂ ਤੇ  ਚੱਕਾ ਜਾਮ ਕੀਤਾ ਜਾਵੇਗਾ ਅਤੇ ਧਰਨਿਆਂ ਮੁਜਾਹਰਿਆਂ ਤਹਿਤ ਸਰਕਾਰ ਦੇ  ਨਾਦਰਸ਼ਾਹੀ ਫਰਮਾਨਾਂ ਨੂੰ  ਵਾਪਿਸ ਕਰਵਾਇਆ ਜਾਵੇਗਾ! ਇਸ ਮੌਕੇ ਕਾਂਗਰਸ ਦੇ ਜਿਲਾ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਵੀ ਧਰਨੇ ਦਾ ਸਮਰਥਨ ਕੀਤਾ 

   


      ਈ.ਓ ਮਨਪ੍ਰੀਤ ਸਿੰਘ ਨਾਲ ਇਸ ਮਾਮਲੇ ਸੰਬੰਧੀ ਗੱਲ ਕਰਨ ਲਈ ਵਾਰ  ਵਾਰ ਰਿੰਗ ਕਰਨ ਤੇ ਵੀ ਮੋਬਾਈਲ ਨਹੀਂ ਚੁੱਕਿਆ ਜਦੋਂ ਦਫਤਰ ਜਾ ਕੇ ਪੱਖ ਜਾਨਣਾ ਚਾਹਿਆ ਤਾਂ ਖਾਲੀ ਦਫਤਰ ਵਿਚ ਮਾਰੋ ਮਾਰ ਏ.ਸੀ ਚੱਲ ਰਿਹਾ ਸੀ ਜੋ ਪੰਜਾਬ ਸਰਕਾਰ ਦੇ ਬਿਜਲੀ ਨਿਜਮਾਂ ਦੀਆਂ ਸਰੇਆਮ ਧੱਜੀਆਂ ਉਡਾਉਂਦਾ ਸਾਫ ਦਿੱਖ ਰਿਹਾ ਸੀ ! 

! ਇਸ ਮੌਕੇ ,ਮਹੇਸ਼ ਕੁਮਾਰ ਲੋਟਾ ਕਰਨ ਕੁਮਾਰ ਪਰਮਜੀਤ ਪੰਮਾ,ਚਾਂਦੀ ਰਾਮ ,ਰਾਜ ਧੌਲਾ,ਸੁਰਿੰਦਰ ਕੁਮਾਰ ,ਨੀਰਜ ਸ਼ਰਮਾ,ਤੀਰਥ ਸਿੰਘ,ਬਾਬਾ ਗੁਲਸ਼ਨ ਗੁੱਛੀ ,ਜਸਵਿੰਦਰ ਸਿੰਘ ,ਸੁਭਦੀਪ ਸਿੰਘ ,ਸੁਰੇਸ਼ ਕੁਮਾਰ ਸੁਖਪਾਲ ਸਿੰਘ ਤਰਸੇਮ ਸਿੰਘ,ਸ਼ਿੰਦਾ ਬਾਬਾ ਵਿਜੈ ਕੁਮਾਰ,ਜਗਜੀਤ ਸਿੰਘ ,ਗੁਰਮੀਤ ਲਾਲ ,ਰਾਮੇਸ਼ ਕੁਮਾਰ ਦੀਵਾਨ ਚੰਦ ,ਬਲਕਰਨ  ਸਿੰਘ ,ਜਗਤਾਰ ਸਿੰਘ ,ਲਛਮਣ ਸਿੰਘ ਰਾਜੂ ਰਾਜੇਸ਼ ਕੁਮਾਰ ਸਮੇਤ ਹੋਰ ਹਾਜਿਰ ਸਨ!

Post a Comment

0 Comments