ਕਾਂਗਰਸ ਪਾਰਟੀ ਨੇ ਵਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਕੀਤੀ ਨਾਅਰੇਬਾਜ਼ੀ

 ਕਾਂਗਰਸ ਪਾਰਟੀ ਨੇ ਵਧ ਰਹੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਕੀਤੀ ਨਾਅਰੇਬਾਜ਼ੀ  

ਬਰਨਾਲਾ 5 ਅਗਸਤ (ਕਰਨਪ੍ਰੀਤ ਕਰਨ  ) ਕਾਂਗਰਸ ਪਾਰਟੀ ਜ਼ਿਲ੍ਹਾ ਬਰਨਾਲਾ ਵਲੋਂ ਅੱਜ ਸਥਾਨਕ ਜਵਾਹਰ ਲਾਲ ਨਹਿਰੂ ਚੌਕ ਵਿੱਚ ਦਿਨੋਂ ਦਿਨ ਵਧ ਰਹੀ ਮਹਿੰਗਾਈ ਦੇ ਰੋਸ ਵਿੱਚ ਜ਼ਿਲ੍ਹਾ ਪ੍ਰਧਾਨ  ਗੁਰਪ੍ਰੀਤ ਸਿੰਘ ਲੱਕੀ ਪੱਖੋ ਦੀ ਅਗਵਾਈ ਹੇਠ ਧਰਨਾ ਲਗਾ ਕੇ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ 

ਇਸ ਮੌਕੇ ਕੁਲਦੀਪ ਸਿੰਘ ਕਾਲਾ ਢਿੱਲੋਂ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸ੍ਰੀ ਮੱਖਣ ਸ਼ਰਮਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਤੇ ਮਹੇਸ਼ ਕੁਮਾਰ ਲੋਟਾ ਨੇ  ਦੱਸਿਆ ਕਿ ਦੇਸ਼ ਅੰਦਰ ਆਏ ਦਿਨ ਡੀਜ਼ਲ ਪੈਟਰੋਲ ਰਸੋਈ ਗੈਸ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ ਜਿਸ ਲਈ ਕੇਂਦਰ ਦੀ ਭਾਜਪਾ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਵਧ ਰਹੀ ਮਹਿੰਗਾਈ ਕਾਰਨ ਆਮ ਲੋਕਾਂ ਦੀ ਜੇਬ ਉੱਪਰ ਵਾਧੂ ਵਿੱਤੀ ਬੋਝ ਪਿਆ ਜਿਸ ਕਾਰਨ ਲੋਕਾਂ ਨੂੰ ਆਪਣਾ ਰੋਜ਼ਮੱਰਾ ਦੇ ਕੰਮ ਕਰਨ ਵਿਚ ਵੀ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਸਮੇਂ ਭਾਜਪਾ ਵੱਲੋਂ ਵਧਦੀ ਮਹਿੰਗਾਈ ਨੂੰ ਮੁੱਦਾ ਬਣਾ ਕੇ ਸੱਤਾ ਹਾਸਲ ਕੀਤੀ ਗਈ ਅਤੇ ਹੁਣ ਭਾਜਪਾ ਦੇ ਰਾਜ ਵਿਚ ਲਗਾਤਾਰ ਵਧ ਰਹੀ ਮਹਿੰਗਾਈ ਪ੍ਰਤੀ ਭਾਜਪਾ ਸਰਕਾਰ ਪੂਰੀ ਤਰ੍ਹਾਂ ਚੁੱਪ ਹੈ। ਬਾਂਸਲ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਲੋਕਾਂ ਉੱਪਰ ਵਧਦੀ ਮਹਿੰਗਾਈ ਨੂੰ ਥੋਪ ਕੇ ਖ਼ੁਦ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਭਟਕਾ ਰਹੀ ਹੈ। ਪਰ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਮੁੱਦੇ ਉਠਾਉਂਦੀ ਰਹੀ ਹੈ ਅਤੇ ਉਹ ਲੋਕਾਂ ਦੇ ਹੱਕਾਂ ਲਈ ਇਸ ਤਰ੍ਹਾਂ ਦੇ ਧਰਨੇ ਲਗਾਤਾਰ ਜਾਰੀ ਰੱਖਾਂਗੇ ਜਦੋਂ ਤਕ ਕੇਂਦਰ ਦੀ ਸਰਕਾਰ ਮਹਿੰਗਾਈ ਉੱਪਰ ਠੱਲ੍ਹ ਨਹੀਂ ਪਾਉਂਦੀ। । ਇਸ ਮੌਕੇ ਕੁਲਦੀਪ ਸਿੰਘ ਕਾਲਾ ਢਿੱਲੋਂ, ਧੰਨਾ ਸਿੰਘ ਗਰੇਵਾਲ, ਨਰਿੰਦਰ ਸ਼ਰਮਾ, ਮਹਿੰਦਰਪਾਲ ਸਿੰਘ ਪੱਖੋ, ਐਮਸੀ ਅਜੇ ਕੁਮਾਰ, ਐਮਸੀ ਗੁਰਪ੍ਰੀਤ ਸਿੰਘ ਕਾਕਾ, ਜਗਤਾਰ ਸਿੰਘ ਪੱਖੋਂ, ਵਰੁਣ ਬੱਤਾ, ਧੰਨਾ ਸਿੰਘ ਗਰੇਵਾਲ, ਸੂਰਤ ਸਿੰਘ ਬਾਜਵਾ, ਬਲਦੇਵ ਭੁੱਚਰ, ਸਰੋਜ ਰਾਣੀ, ਐਡਵੋਕੇਟ ਜਸਬੀਰ ਸਿੰਘ, ਗਿਆਨ ਚੰਦ,  ਜਸਵਿੰਦਰ ਸਿੰਘ ਟਿੱਲੂ,  ਗਿਰਧਰ ਮਿੱਤਲ, ਸੰਜੀਵ ਸ਼ਰਮਾ, ਸੁਖਜੀਤ ਕੌਰ ਸੁੱਖੀ ਆਦਿ ਹਾਜ਼ਰ ਸਨ ।

Post a Comment

0 Comments