ਬਰਨਾਲਾ ਪ੍ਰਰਾਪਰਟੀ ਐਸੋਸੀਏਸ਼ਨ ਵੱਲੋਂ ਬੰਦ ਕੀਤੀਆਂ ਐਨ ਓ ਸੀਆਂ ਸੰਬੰਧੀ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜ਼ਰਾ ਨਾਲ ਮੀਟਿੰਗ ਕੀਤੀ

 ਬਰਨਾਲਾ ਪ੍ਰਰਾਪਰਟੀ ਐਸੋਸੀਏਸ਼ਨ ਵੱਲੋਂ ਬੰਦ ਕੀਤੀਆਂ ਐਨ ਓ ਸੀਆਂ ਸੰਬੰਧੀ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜ਼ਰਾ ਨਾਲ  ਮੀਟਿੰਗ ਕੀਤੀ 


ਬਰਨਾਲਾ,30.ਅਗਸਤ ਕਰਨਪ੍ਰੀਤ ਕਰਨ

-ਪੰਜਾਬ ਸਰਕਾਰ ਵਲੋਂ ਪ੍ਰਰਾਪਰਟੀ ਸੰਬੰਧੀ ਬੰਦ ਕੀਤੀਆਂ ਐਨ.ਓ.ਸੀਆਂ ਖ਼ਿਲਾਫ਼ ਪ੍ਰਰਾਪਰਟੀ ਐਸੋਸੀਏਸ਼ਨ ਤੇ ਕਲੋਨਾਈਜ਼ਰਾਂ ਵੱਲੋਂ ਸਥਾਨਕ ਨਗਰ ਕੌਂਸਲ ਦਫ਼ਤਰ ਅੱਗੇ ਲਾਇਆ ਧਰਨਾ ਸੋਮਵਾਰ ਨੂੰ ਛੇਵੇਂ ਦਿਨ 'ਚ ਦਾਖ਼ਲ ਹੋ ਗਿਆ। ਸੋਮਵਾਰ ਨੂੰ ਵੀ ਪ੍ਰਰਾਪਰਟੀ ਡੀਲਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜੀ ਕੀਤੀ ਗਈ। ਨਰਿੰਦਰ ਸ਼ਰਮਾ, ਪ੍ਰਧਾਨ ਰਾਕੇਸ਼ ਕੁਮਾਰ,ਆਦਿ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਵਲੋਂ ਪਲਾਟਾਂ ਦੀਆਂ ਦੀ ਐਨ.ਓ.ਸੀਆਂ ਬੰਦ ਕਰਨ ਕਾਰਨ ਪ੍ਰਰਾਪਰਟੀ ਡੀਲਰ ਵਰਗ ਵੇਹਲਾ ਹੋ ਚੱਕਿਆ। ਸੋਮਵਾਰ ਨੂੰ ਬਰਨਾਲਾ ਪੁੱਜੇ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜ਼ਰਾ ਨਾਲ ਪ੍ਰਰਾਪਰਟੀ ਡੀਲਰਾਂ ਤੇ ਕਲੋਨਾਈਜ਼ਰਾਂ ਦੇ ਵਫ਼ਦ ਵਲੋਂ ਮੁਲਾਕਾਤ ਕੀਤੀ ਗਈ ਤੇ ਉਨ੍ਹਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਸਿਹਤ ਮੰਤਰੀ ਵਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਰਘੁਵੀਰ ਗਰਗ ,ਸ਼ੀਸ਼ਨ ਪਾਲ ,ਸੰਜੀਵ ਅਰੋੜਾ, ਮੰਗਫਲੀ  ਰਾਜੇਸ਼, ਭੁਪਿੰਦਰ ਸ਼ਰਮਾ, ਰੁਪਿੰਦਰ ਆਹਲੂਵਾਲੀਆ, ਪਰਮਜੀਤ ਪੰਮਾ ਚੋਹਾਨ, ਤੀਰਥ ਸਿੰਘ, ਗੋਪਾਲ ਕੁਮਾਰ, ਜਸਵਿੰਦਰ ਸਿੰਘ, ਸੁਨੀਲ ਜੈਨ, ਸ਼ੰਕਰ ਕੁਮਾਰ, ਨਰੇਸ਼ ਕੁਮਾਰ, ਭਾਰਤ ਭੂਸ਼ਨ ਕਾਲੀ, ਸੰਜੇ ਕੁਮਾਰ ਸਣੇ ਵੱਡੀ ਗਿਣਤੀ 'ਚ ਪ੍ਰਰਾਪਰਟੀ ਡੀਲਰ ਤੇ ਕਲੋਨਾਈਜ਼ਰ ਹਾਜ਼ਰ ਸਨ।

Post a Comment

0 Comments