ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰਿਆ ਮਹਿਲਾ ਕਾਲਜ ਦੀ ਵਿਦਿਆਰਥਣ ਕੁਮਾਰੀ ਗੁਰਪਿੰਦਰ ਕੌਰ ਨੂੰ ਐਲੀਮੈਂਟਰੀ ਅਧਿਆਪਕਾ ਵਜੋਂ ਸਰਕਾਰੀ ਨੌਕਰੀ ਮਿਲੀ

 ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰਿਆ ਮਹਿਲਾ ਕਾਲਜ ਦੀ ਵਿਦਿਆਰਥਣ ਕੁਮਾਰੀ ਗੁਰਪਿੰਦਰ ਕੌਰ ਨੂੰ ਐਲੀਮੈਂਟਰੀ ਅਧਿਆਪਕਾ ਵਜੋਂ ਸਰਕਾਰੀ ਨੌਕਰੀ ਮਿਲੀ 


ਬਰਨਾਲਾ,15,ਅਗਸਤ (ਕਰਨਪ੍ਰੀਤ ਕਰਨ )
-ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰਿਆ ਮਹਿਲਾ ਕਾਲਜ ਬਰਨਾਲਾ ਦੇ ਪ੍ਰਿੰਸੀਪਲ  ਡਾ.ਨੀਲਮ ਸ਼ਰਮਾ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਕੁਮਾਰੀ ਗੁਰਪਿੰਦਰ ਕੌਰ ਨੂੰ ਐਲੀਮੈਂਟਰੀ ਅਧਿਆਪਕਾ ਵਜੋਂ ਸਰਕਾਰੀ ਨੌਕਰੀ ਪ੍ਰਰਾਪਤ ਹੋਈ ਹੈ। ਗੁਰਪਿੰਦਰ ਕੌਰ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਾਲਜ ਪ੍ਰਿੰਸੀਪਲ ਨੇ ਉਸਨੂੰ ਹਾਰਦਿਕ ਵਧਾਈ ਦਿੱਤੀ ਤੇ ਨਾਲ ਹੀ ਉਨਾਂ ਦੇ ਮਾਤਾ ਨੂੰ ਵੀ ਕਾਲਜ 'ਚ ਸੱਦਾ ਦਿੱਤਾ। ਡਾ.ਨੀਲਮ ਸ਼ਰਮਾ  ਨੇ ਕਿਹਾ ਕਿ ਐੱਲ ਬੀ ਐੱਸ ਕਾਲਜ ਦੀ ਸਿੱਖਿਆ ਤੇ ਅਧਿਆਪਕਾਂ ਵਿਦਿਆਰਥਣਾਂ ਦੇ ਸਾਂਝੇ ਉੱਦਮ ਸਦਕਾ ਮੇਹਨਤ ਦਾ ਮੁੱਲ ਪਿਆ ਹੈ ! ਗੁਰਪਿੰਦਰ ਕੌਰ ਨੇ ਪ੍ਰਿੰਸੀਪਲ ਡਾ.ਨੀਲਮ ਸ਼ਰਮਾ ਤੇ ਕਾਲਜ ਦੇ ਸਾਰੇ ਗੁਰੂਆਂ ਤੋਂ ਆਸ਼ੀਰਵਾਦ ਪ੍ਰਰਾਪਤ ਕੀਤਾ ਤੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਗੁਰੂਆਂ ਨੂੰ ਦਿੱਤਾ। ਕਾਲਜ ਪ੍ਰਿੰਸੀਪਲ  ਡਾ. ਨੀਲਮ ਸ਼ਰਮਾ ਸਮੇਤ ਸਮੁੱਚੇ ਸਟਾਫ਼ ਨੇ ਵੀ ਕੁਮਾਰੀ ਗੁਰਪਿੰਦਰ ਕੌਰ ਦੀ ਮਿਹਨਤ ਤੇ ਲਗਨ ਦੀ ਪ੍ਰਸ਼ੰਸਾ ਕਰਦਿਆਂ ਉਸਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Post a Comment

0 Comments