ਵੈਲਡਿੰਗ ਕਰਦੇ ਸਮੇਂ ਸਕੂਟਰ ਨੂੰ ਲੱਗੀ ਅੱਗ, ਵੱਡਾ ਨੁਕਸਾਨ ਹੋਣ ਤੋਂ ਰਿਹਾ ਬਚਾਅ

 ਵੈਲਡਿੰਗ ਕਰਦੇ ਸਮੇਂ ਸਕੂਟਰ ਨੂੰ ਲੱਗੀ ਅੱਗ, ਵੱਡਾ ਨੁਕਸਾਨ ਹੋਣ ਤੋਂ ਰਿਹਾ ਬਚਾਅ


ਤਲਵੰਡੀ ਭਾਈ,5 ਅਗਸਤ(ਹਰਜਿੰਦਰ ਸਿੰਘ ਕਤਨਾ)

ਤਲਵੰਡੀ ਭਾਈ ਵਿੱਚ ਅੱਜ ਉਸ ਵਕਤ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਜੋ ਗਿਆ ਕਦੋਂ ਐਫ ਸੀ ਆਈ ਦੇ ਮੇਨ ਡੀਪੂ  ਦੇ ਮੇਨ ਗੇਟ ਦੇ ਬਿਲਕੁੱਲ ਨਾਲ ਨਜਾਇਜ ਤੋਰ ਤੇ ਬਣੇ ਖੋਖਿਆਂ ਵਿੱਚ ਇੱਕ ਸਕੂਟਰ ਨੂੰ ਵੈਲਡਿੰਗ ਕਰਦੇ ਸਮੇਂ  ਅੱਗ ਲੱਗ ਗਈ। ਦੇਖਦੇ ਦੇਖਦੇ ਹੀ  ਅੱਗ ਨੇ ਪੂਰੇ ਸਕੂਟਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਆਸ ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਵੱਲੋਂ ਬੜੀ ਮੇਹਨਤ ਨਾਲ ਅੱਗ ਤੇ ਕਾਬੂ ਪਇਆ ਗਿਆ। 

ਮੋਕੇ ਤੇ ਮੋਜੂਦ ਲੋਕਾਂ ਨੇ ਦੱਸਿਆ ਕਿ ਪੁਰਾਣੀ ਜੀਰਾ ਰੋਡ ਤੇ ਐਫ ਸੀ ਆਈ ਦੇ ਮੇਨ ਗੇਟ ਦੇ ਆਸ ਪਾਸ ਵੱਡੀ ਗਿਣਤੀ ਵਿੱਚ ਲੋਕਾਂ ਵੱਲੋ ਖੋਖੇ ਰੱਖੇ ਹੋਏ ਹਨ ਜਿੱਥੇ ਉਹ ਆਪਣਾ ਰੋਜਗਾਰ ਚਲਾ ਰਹੇ ਹਨ। ਸ਼ਨੀਵਾਰ ਸ਼ਾਮ ਨੂੰ ਮੰਦਰ ਕੋਟਕਰੋੜ ਆਪਣੇ ਖੋਖੇ ਦੇ ਬਾਹਰ ਇੱਕ ਸਕੂਟਰ ਨੂੰ  ਵੈਲਡਿੰਗ ਕਰ ਰਿਹਾ ਸੀ ਕਿ ਅਚਾਨਕ ਵੈਲਡਿੰਗ ਦੀ ਚੰਗਿਆਰੀ ਨਾਲ ਸਕੂਟਰ ਨੂੰ ਅੱਗ ਲੱਗ ਗਈ । ਚੰਗੇ ਭਾਗਾਂ ਨਾਲ ਉਸ ਵਕਤ ਆਸ ਪਾਸ ਦੇ ਦੁਕਾਨਦਾਰ ਮੋਜੂਦ ਸਨ ਜਿੰਨਾਂ ਵੱਲੋ ਪਾਣੀ ਅਤੇ ਮਿੱਟੀ ਨਾਲ ਅੱਗ ਨੂੰ ਬੁਝਾਇਆ ।

ਇੱਥੇ ਜਿਕਰਯੋਗ ਹੈ ਕਿ ਜਿੱਥੇ ਇਹ ਘਟਘਨਾ ਹੋਈ ਜਿਸ ਦੇ ਬਿਲਕੁੱਲ ਨਾਲ ਭਾਰਤੀ ਖ੍ਰੀਦ ਏਜੰਸੀ ਦਾ ਮੇਨ ਡੀਪੂ ਬਣਿਆ ਹੋਇਆ ਹੈ ਇਸ ਡੀਪੂ ਵਿੱਚ ਹਜਾਰਾਂ ਟਨ ਅਨਾਜ ਹਰ ਵਕਤ ਪਿਆ ਰਹਿੰਦਾ ਹੈ। ਦੂਸਰੇ ਇਸ ਸੜਕ ਤੇ ਹਰ ਵਕਤ  ਭੀੜ ਰਹਿੰਦੀ ਹੈ ਜੇਕਰ ਅੱਗ ਛੇਤੀ ਨਾ ਬੁਝਦੀ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।

Post a Comment

0 Comments