ਕਿਸਾਨਾਂ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਐਕਸਨ ਮਾਨਸਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ*

 ਕਿਸਾਨਾਂ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਐਕਸਨ ਮਾਨਸਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ


ਮਾਨਸਾ 4 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ/
ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਜਮਹੂਰੀ ਕਿਸਾਨ ਸਭਾ ਪੰਜਾਬ, ਪਿੰਡ ਅਤਲਾ ਕਲਾਂ ਅਤੇ ਪਿੰਡ ਅਤਲਾ ਖੁਰਦ ਦੇ ਕਿਸਾਨਾਂ ਨੇ ਪੰਜਾਬ ਰਾਜ ਬਿਜਲੀ ਬੋਰਡ ਐਕਸਨ ਮਾਨਸਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਹੈ। ਸਮੱਸਿਆ ਇਹ ਕਿ ਸੁਰਜੀਤ ਸਿੰਘ ਪੁੱਤਰ ਕਾਕਾ ਸਿੰਘ  ਵਾਸੀ ਅਤਲਾ ਕਲਾਂ, ਗੁਰਮੇਲ ਸਿਘ ਪੁੱਤਰ ਮੁਖਤਿਆਰ ਸਿੰਘ ਵਾਸੀ ਅਤਲਾ ਖੁਰਦ ਤੇ ਇਨਫੋਰਸਮੈਂਟ ਨੇ ਇਨ੍ਹਾਂ ਤੇ ਚੋਰੀ ਦਾ ਪਰਚਾ ਦਰਜ ਕਰ ਦਿੱਤਾ  ਹੈ। ਮਹਿਕਮੇ ਬਿਜਲੀ ਬੋਰਡ ਨੂੰ ਵਾਰ ਵਾਰ ਕਹਿਣ ਤੇ ਕਿ ਸਾਡਾ ਕੁਨੈਕਸ਼ਨ ਸਿਫਟ ਕਰਿਆ ਜਾਵੇ, ਪਰ ਬਿਜਲੀ ਬੋਰਡ ਯੋਗਾ ਸਬਡਵੀਜਨ ਚੋਂ ਜੇਈ ਨਹੀਂ ਸਿਫਟ ਕੀਤਾ ਕਿਸਾਨਾਂ ਨੇ ਆਪਣੇ ਆਪ ਸਿਫਟ ਕਰ ਲਿਆ ਹੈ। ਕੋਈ ਨਵੀਂ ਗੱਲ ਨਹੀਂ ਹੈ। ਇਹ ਕਰਨ ਦੀ ਬਜਾਏ ਕਿਸਾਨਾਂ ਤੋਂ 34648 ਰੁਪਏ ਜੁਰਮਾਨਾ ਪਾ ਦਿੱਤਾ ਹੈ। ਦੂਜੇ ਕਿਸਾਨ ਨੂੰ 100000 ਰੁਪਏ ਜੁਰਮਾਨਾ ਪਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨਿਰਮਲ ਸਿੰਘ ਝੰਡੂਕੇ, ਅਮਰੀਕ ਸਿੰਘ ਫਫੜੇ, ਦਰਸ਼ਨ ਸਿੰਘ ਜਟਾਣਾ, ਪ੍ਰਸੋਤਮ ਸਿੰਘ ਗਿੱਲ, ਸਤਨਾਮ ਸਿੰਘ, ਰਾਜਿੰਦਰ ਸਿੰਘ ਮਾਖਾ, ਬਹਾਦਰ ਸਿੰਘ, ਲਾਭ ਸਿੰਘ ਬਰਨਾਲਾ, ਕਾਕਾ ਸਿੰਘ ਮਾਨਸਾ, ਸੁਖਦੇਵ ਸਿੰਘ ਅਤਲਾ, ਸੁਰਜੀਤ ਸਿੰਘ ਸਾਬਕਾ ਸਰਪੰਚ, ਚਮਕੌਰ ਸਿੰਘ ਅਤਲਾ ਕਲਾਂ, ਕੁਲਵੰਤ ਸਿੰਘ ਅਤਲਾ ਖੁਰਦ, ਗੁਰਸੇਵਕ ਸਿੰਘ ਅਤਲਾ ਕਲਾਂ, ਗੁਰਮੇਲ ਸਿੰਘ ਅਤਲਾ ਖੁਰਦ, ਨਛੱਤਰ ਸਿੰਘ ਅਤਲਾ ਕਲਾਂ, ਕੁਲਦੀਪ ਸਿੰਘ ਅਤਲਾ ਕਲਾਂ, ਰਣਜੀਤ ਸਿੰਘ ਅਤਲਾ ਕਲਾਂ, ਸੰਦੀਪ ਸਿੰਘ ਜੈਲ ਅਤਲਾ ਕਲਾਂ, ਜਸਪਾਲ ਸਿੰਘ ਸੋਸਾਇਟੀ ਪ੍ਰਧਾਨ ਅਤਲਾ  ਕਲਾਂ, ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਅਤੇ ਨਿਰਮਲ ਸਿੰਘ ਝੰਡੂਕੇ ਨੇ ਚਿੰਤਾਵਨੀ ਦਿੱਤੀ ਕਿ ਜੇ ਇੱਕ ਹਫਤੇ ਤੱਕ ਮਸਲਾ ਹੱਲ ਨਾ ਕੀਤਾ ਤਾਂ 12 ਅਗਸਤ ਨੂੰ ਬਿਜਲੀ ਬੋਰਡ ਐਕਸਨ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

Post a Comment

0 Comments