ਜੀਂਦ ਫਿਰੋਜ਼ਪੁਰ ਪੈਸੰਜਰ ਚੱਲਣ'ਤੇ ਬੁਢਲਾਡਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ

 ਜੀਂਦ ਫਿਰੋਜ਼ਪੁਰ  ਪੈਸੰਜਰ ਚੱਲਣ'ਤੇ ਬੁਢਲਾਡਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)
-ਇਲਾਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਬਠਿੰਡਾ ਸਾਈਡ ਵੱਲ  ਟ੍ਰੇਨ ਸ਼ੁਰੂ ਕਰਨ ਦੀ ਮੰਗ ਅੱਜ ਪੂਰੀ ਹੋ ਗਈ , ਰੇਲਵੇ ਵਿਭਾਗ ਵੱਲੋਂ ਇਕ ਨਵੀਂ ਟ੍ਰੇਨ ਜੀਂਦ ਫਿਰੋਜ਼ਪੁਰ 14027-14028, ਅੱਜ ਸ਼ੁਰੂ ਹੋ ਗਈ ।ਇਸ ਖੁਸ਼ੀ ਵਿੱਚ ਅਗਰਵਾਲ ਸਮਾਜ ਸਭਾ ਬੁਢਲਾਡਾ ਵੱਲੋਂ ਅੱਜ ਸਟੇਸ਼ਨ ਤੇ ਜਾ ਕੇ ਟਰੇਨ ਦੇ ਡਰਾਈਵਰ ਸਟੇਸ਼ਨ ਮਾਸਟਰ ਅਤੇ ਹੋਰ ਸਟਾਫ ਦਾ ਮੂੰਹ ਮਿੱਠਾ ਕਰਾਇਆ ਗਿਆ, ਇਸ ਮੌਕੇ ਅਗਰਵਾਲ ਸਭਾ ਦੇ ਨੰਦ ਕਿਸ਼ੋਰ, ਚੰਦਰ ਪ੍ਰਕਾਸ਼,ਸੱਜਨ ਕੁਮਾਰ, ਪ੍ਰਮੋਦ ਕੁਮਾਰ, ਭਾਰਤ ਭੂਸ਼ਨ ਆਦਿ ਪਹੁੰਚੇ ਹੋਏ ਸਨ । ਗੱਲਬਾਤ ਕਰਦਿਆਂ ਅਗਰਵਾਲ ਸਮਾਜ  ਸਭਾ ਦੇ ਪ੍ਰਧਾਨ ਨੰਦ ਕਿਸ਼ੋਰ  ਨੇ ਕਿਹਾ ਕਿ ਇਸ ਟਰੇਨ ਦੇ ਸ਼ੁਰੂ ਹੋਣ ਨਾਲ ਪੂਰੇ ਇਲਾਕਾ ਵਾਸੀਆਂ ਨੂੰ ਕਾਫੀ ਸੁਵਿਧਾ ਮਿਲੇਗੀ

Post a Comment

0 Comments