ਐਸ.ਐਸ.ਡੀ ਕਾਲਜ ਵਿਖੇ ਇਕ ਰੋਜ਼ਾ ਅਧਿਆਪਕ ਸਿਖਲਾਈ ਕੈਂਪ ਲਗਾਇਆ

 ਐਸ.ਐਸ.ਡੀ ਕਾਲਜ ਵਿਖੇ ਇਕ ਰੋਜ਼ਾ ਅਧਿਆਪਕ ਸਿਖਲਾਈ ਕੈਂਪ ਲਗਾਇਆ


ਬਰਨਾਲਾ 31,ਅਗਸਤ / ਕਰਨਪ੍ਰੀਤ ਕਰਨ

ਸਥਾਨਕ ਐਸ.ਐਸ ਡੀ ਕਾਲਜ ਵਿਖੇ ਸ਼੍ਰੀ ਭਗਵਾਨ ਦਾਸ ਸ਼ਰਮਾਂ ਡਿਪਟੀ ਡਾਇਰੈਕਟਰ ਬਾਬਾ ਫਰੀਦ ਗਰੁੱਪ ਆਫ ਇੰਸਟੀਚਿੂਟਸ ਬਠਿੰਡਾ ਦੁਆਰਾ ਅਧਿਆਪਕ ਸਿਖਲਾਈ ਕੈਂਪ ਲਗਾਇਆ ਗਿਆ।ਭਗਵਾਨ ਦਾਸ ਦੁਆਰਾ ਇਸ ਕੈਂਪ ਵਿਚ ਅਧਿਆਪਨ ਵਿਸ਼ੇ ਵਿਚ ਕੀਤੀ ਜਾਣ ਵਾਲੀਆਂ ਆਮ ਗਲਤੀਆਂ, ਈ-ਲਰਨਿੰਗ, ਖੇਡਾਂ ਪ੍ਰਤੀ ਵਿਦਿਆਰਥੀਆਂ ਨੂੰ ਜੋੜਨਾ, ਸਿੱਖਣ ਗਤੀਵਿਧੀਆਂ ਦੁਆਰਾ ਵਿਦਿਆਰਥੀਆਂ ਨੂੰ ਸਿਖਾਉਣ ਅਤੇ ਪੜ੍ਹਾਉਣ ਦੀ ਜਾਣਕਾਰੀ ਦਿੱਤੀ ਗਈ।ਕੈਂਪ ਵਿਚ ਬੀ.ਡੀ ਸਰਮਾਂ ਜੀ ਦੁਆਰਾ ਪ੍ਰੋਫੈਸਰਾਂ ਨਾਲ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ ਗਏ ।


ਐਸ.ਡੀ ਸਭਾ ਰਜਿ ਬਰਨਾਲਾ ਦੇ ਸਰਪ੍ਰਸਤ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਐਡਵੋਕੇਟ) ਨੇ ਦੱਸਿਆ ਕਿ ਕਾਲਜ ਵਿਖੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਭਵਿੱਖ ਵਿੱਚ ਵੀ ਅਜਿਹੇ ਸੈਮੀਨਰ ਲੱਗਦੇ ਰਹਿਣਗੇ ਤਾਂ ਜੋ ਇਲਾਕੇ ਦੇ ਬੱਚਿਆਂ ਨੂੰ ਅਜੋਕੀ ਵਿਦਿਅਕ ਪ੍ਰਣਾਲੀ ਨਾਲ ਪੜਾਇਆ ਜਾ ਸਕੇ।ਸੈਮੀਨਰ ਵਿੱਚ ਭਗਵਾਨ ਦਾਸ ਦੁਆਰਾ ਆਪਣੇ ਨਿੱਜੀ ਤਜ਼ਰਬਿਆਂ ਰਾਹੀ ਅਧਿਆਪਨ ਦੀਆਂ ਬਰੀਕੀਆਂ ਦੱਸੀਆ।ਕਲਾਸ ਰੂਮ ਵਿੱਚ ਅਸੀਂ ਕਿਸ ਤਰ੍ਹਾਂ ਵਿਿਦਆਰਥੀਆਂ ਦੀ ਸਾਇਕੋਲਜੀ ਨੂੰ ਪੜ੍ਹ ਸਕਦੇ ਹਾਂ ਤਾਂ ਜੋ ਅਸੀੰਂ ਉਹਨਾਂ ਦੇ ਚਾਨਣ ਮੁਨਾਰੇ ਬਣ ਸਕਦੇ ਹਾਂ।

ਐਸ.ਡੀ ਸਭਾ ਰਜਿ ਦੇ ਜਨਰਲ ਸੱਕਤਰ ਸ਼੍ਰੀ ਸ਼ਿਵ ਸਿੰਗਲਾ ਨੇ ਸ਼੍ਰੀ ਭਗਵਾਨ ਦਾਸ ਜੀ ਨੂੰ ਜੀ ਆਇਆਂ ਆਖਦੇ ਹੋਏ ਦੱਸਿਆ ਕਿ ਇਹਨਾਂ ਦਾ ਅਧਿਆਪਨ ਵਿੱਚ ਬਹੁਤ ਲੰਮਾ ਤਜ਼ਰਬਾ ਹੈ। ਸਾਨੂੰ ਮਾਣ ਹੈ ਕਿ ਸਾਡੇ ਇਹ ਪਹਿਲੇ ਸੱਦੇ ਤੇ ਕਾਲਜ ਵਿਖੇ ਇਕ ਰੋਜ਼ਾ ਅਧਿਆਪਨ ਕੈਂਪ ਲਗਾਇਆ।ਇਸ ਕੈਂਪ ਵਿਚ ਕਾਲਜ ਦੇ ਪ੍ਰੋਫੈਸਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਅਧਿਆਪਨ ਵਿਸ਼ੇ ਨਾਲ ਸਬੰਧਿਤ ਨਵੀਆਂ ਤਕਨੀਕਾਂ ਬਾਰੇ ਵਿਸਥਾਰਤ ਜਾਣਕਾਰੀ ਪ੍ਰਾਪਤ ਕੀਤੀ।ਸੈਮੀਨਾਰ ਦੇ ਅੰਤ ਵਿੱਚ ਕਾਲਜ ਦੇ ਪਿੰ੍ਸੀਪਲ ਭਾਰਤ ਭੂਸਣ ਨੇ ਸੈਮੀਨਾਰ ਵਿੱਚ ਸ਼ਾਮਲ ਹੋਏ, ਪ੍ਰੋਫੈਸਰ ਸਾਹਿਬਾਨਾਂ ਦਾ ਧੰਨਵਾਦ ਕੀਤਾ।ਸੈਮੀਨਾਰ ਦੀ ਪੂਰੀ ਟੀਮ ਦੁਆਰਾ ਭਵਿੱਖ ਵਿੱਚ ਅਜਿਹੇ ਸੈਮੀਨਾਰ ਕਰਵਾਉਣ ਦਾ ਟੀਚਾ ਮਿਿਥਆ ਗਿਆ ਤਾਂ ਜੋ ਸਮੇਂ -ਸਮੇਂ ਤੇ ਪ੍ਰੋਫੈਸਰ ਸਾਹਿਬਾਨਾ ਦੇ ਗਿਆਨ ਵਿੱਚ ਵਾਧਾ ਕੀਤਾ ਜਾਵੇ।ਇਸ ਮੌਕੇ ਕਾਲਜ ਦੇ ਕੋ ਆਰਡੀਨੇਟਰ ਪ੍ਰੋ ਮੁਨੀਸ਼ੀ ਦੱਤ ਸ਼ਰਮਾ,ਕਾਲਜ ਦੇ ਡੀਨ ਨੀਰਜ ਸ਼ਰਮਾ,ਪ੍ਰੋ ਸੁਨੀਤਾ ਗੋਇਲ,ਪ੍ਰੋ ਸੀਮਾ ਸ਼ਰਮਾ,ਪ੍ਰੋ ਕਿਰਨਦੀਪ ਕੌਰ ਪ੍ਰੋ ਪਰਵਿੰਦਰ ਕੌਰ,ਪ੍ਰੋ ਅਮਨਦੀਪ ਕੌਰ,ਪ੍ਰੋ ਹਰਪ੍ਰੀਤ ਕੌਰ,ਪੰਜਾਬੀ ਵਿਭਾਗ ਦੇ ਮੁਖੀ ਡਾ.ਬਿਕਰਮਜੀਤ ਸਿੰਘ ਪੁਰਬਾ,ਪ੍ਰੋ ਬਲਵਿੰਦਰ ਸਿੰਘ,ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ ਦਲਬੀਰ ਕੌਰ ਅਤੇ ਸਮੂਹ ਸਟਾਫ ਹਾਜਰ ਸਨ।

Post a Comment

0 Comments