ਬਰਨਾਲਾ ਪ੍ਰਾਪਰਟੀ ਡੀਲਰ,ਕਲੋਨਾਇਜਰ ਐਸੋਸੀਏਸ਼ਨ ਵਲੋਂ ਤਹਿਸੀਲਦਾਰ ਦਫਤਰ ਅੱਗੇ ਦਿੱਤਾ ਧਰਨਾ

ਬਰਨਾਲਾ ਪ੍ਰਾਪਰਟੀ ਡੀਲਰ,ਕਲੋਨਾਇਜਰ ਐਸੋਸੀਏਸ਼ਨ ਵਲੋਂ ਤਹਿਸੀਲਦਾਰ ਦਫਤਰ ਅੱਗੇ ਦਿੱਤਾ ਧਰਨਾ 

ਮਾਮਲਾ ਪੰਜਾਬ ਸਰਕਾਰ ਵੱਲੋਂ ਬੰਦ ਕੀਤੀਆਂ ਐਨ ਓ.ਸੀਆਂ ਖਿਲਾਫ ,ਅਸਟਾਮ ਫਰੋਸ਼ ।ਵਸੀਕਾ ਨਵੀਸ,ਨਕਸਾ ਨਵੀਸ ,ਨੰਬਰਦਾਰ ਯੂਨੀਅਨ ਵਲੋਂ ਤਹਿਸੀਲਦਾਰ ਦਫ਼ਤਰ ਸਾਹਮਣੇ ਨਾਹਰੇਬਾਜੀ 


ਬਰਨਾਲਾ ,10,ਅਗਸਤ ,/ਕਰਨਪ੍ਰੀਤ ਕਰਨ /
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪ੍ਰਾਪਰਟੀ ਧੰਦੇ ਚ ਬੰਦ ਕੀਤੀਆਂ ਐਨ ਓ ਸੀਆ ਖਿਲਾਫ ਪ੍ਰਾਪਰਟੀ ਐਸੋਸੀਏਸ਼ਨ ਕਲੋਨਾਈਜ਼ਰਾਂ ਪ੍ਰਾਪਰਟੀ ਡੀਲਰਾਂ,ਅਸਟਾਮ ਫਰੋਸ਼,ਵਸੀਕਾ ਨਵੀਸਾਂ  ਵੱਲੋ,

ਬਰਨਾਲਾ ਦੇ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ।ਜਿਸ ਵਿਚ ਜ਼ਿਲਾ ਬਰਨਾਲਾ ਤੋਂ  ਕਲੋਨਾਇਜਰਾਂ ਪ੍ਰਾਪਰਟੀ ਡੀਲਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ! ਇਸ ਸਬੰਧੀ ਧਰਨੇ ਨੂੰ ਸੰਬੰਧਨ ਕਰਦਿਆਂ ਨਰਿੰਦਰ ਸ਼ਰਮਾ,ਰਾਕੇਸ਼ ਕੁਮਾਰ ਪਿਆਰਾ ਲਾਲ ਰੈਸਰੀਆ,ਰਘੁਵੀਰ ਗਰਗ,ਜਸਮੇਲ ਡੇਰੀ ਵਾਲਾ ਆਦਿ  ਨੇ ਕਿਹਾ  ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਵਲੋਂ ਪਲਾਟਾਂ ਅਤੇ ਹੋਰ ਖਰੀਦੋ ਫਰੋਖਤ ਵਾਲਿਆਂ ਪ੍ਰਾਪਰਟੀਆਂ ਦੀ ਐਨ,ਊ ਸੀ ਬੰਦ ਕਰਨ ਕਾਰਣ ਪ੍ਰਾਪਰਟੀ ਵੇਚ ਖਰੀਦ ਦਾ ਧੰਦਾ ਚੌਪਟ ਹੋਣ ਕਾਰਨ ਜਿੱਥੇ ਪ੍ਰਾਪਰਟੀ ਧੰਦੇ ਨਾਲ ਜੁੜੇ ਲੋਕਾਂ ਦੀ ਰੋਜ਼ੀ ਰੋਟੀ ਖੁੱਸ਼ ਗਈ ਜੋ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਨੀਤੀਆਂ ਦਾ ਨਤੀਜਾ ਹੈ ! ਉਹਨਾਂ ਕਿਹਾ ਕਿ ਪੰਜਾਬ ਦੇ ਰੈਵਨਿਊ ਰਾਹੀਂ ਖਜਾਨੇ ਨੂੰ ਵੱਡਾ ਹੁਲਾਰਾ ਦੇਣ ਵਾਲਾ ਵਪਾਰੀ ਅੱਜ ਸੜਕਾਂ ਤੇ ਧਰਨੇ ਲਾਉਣ ਨੂੰ ਮਜਬੂਰ ਹੈ ! 

                     ਉਹਨਾਂ ਇਸ ਵਪਾਰ ਨਾਲ ਜੁੜੇ ਤੱਥਾਂ ਦਾ ਜਿਕਰ ਕਰਦਿਆਂ ਕਿਹਾ ਕਿ ਇਕ ਕਲੋਨਾਇਜਰ ਡੀਲਰ ਦੀ ਮੇਹਨਤ ਨਾਲ ਹੀ ਰੇਤਾ ਬਜ਼ਰੀ ਦੁਕਾਨਾਂ ਵਸੀਕਾ ਨਵੀਸ ,ਮਿਸਤਰੀਆਂ ਮਜ਼ਦੂਰਾਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ  ਉਹਨਾਂ ਕਿਹਾ ਐਨ ਓ ਸੀਆ ਰੁਕਣ ਕਰਨ ਜਿੱਥੇ ਪ੍ਰਾਪਰਟੀ ਡੀਲਰ ਦੀ ਸਥਿਤੀ ਨੂੰ ਧੱਕਾ ਵੱਜਿਆ ਹੈ ਉੱਥੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੱਡੀ ਘਾਟ ਪਈ ਹੈ ! ਸਰਕਾਰ ਵਲੋਂ ਥੋਪੀਆਂ ਗਈਆਂ ਬੇਲੋੜੀਆਂ ਸ਼ਰਤਾਂ ਕਾਰਨ ਵੱਡੀਆਂ ਸਮੱਸਿਆ ਪੈਦਾ ਹੋਈਆਂ ਹਨ  ! ਉਹਨਾਂ ਇਸ ਧਰਨੇ ਦੀ ਲੜੀ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਕਿਹਾ ਕਿ ਸਾਰੇ ਹੀ ਪੰਜਾਬ ਵਿਚ ਪ੍ਰਾਪਰਟੀ ਧੰਦੇ ਨਾਲ ਜੁੜੇ ਲੱਖਾਂ ਡੀਲਰਾਂ ਵਲੋਂ ਸੜਕਾਂ ਤੇ  ਚੱਕਾ ਜਾਮ ਕੀਤਾ ਜਾਵੇਗਾ ਅਤੇ ਧਰਨਿਆਂ ਮੁਜਾਹਰਿਆਂ ਤਹਿਤ ਸਰਕਾਰ ਦੇ  ਨਾਦਰਸ਼ਾਹੀ ਫਰਮਾਨਾਂ ਨੂੰ  ਵਾਪਿਸ ਕਰਵਾਇਆ ਜਾਵੇਗਾ ! ਇਸ ਮੌਕੇ ਧਰਨਾਕਾਰੀਆਂ ਵਲੋਂ ਸੜਕ ਤੇ ਜਾਮ ਲੈ ਕੇ ਰੌਸ ਪ੍ਰਦਰਸ਼ਨ ਵੀ ਕੀਤਾ ਗਿਆ ਜਿਸ ਨੂੰ ਭਾਮਪਦੀਆਂ ਤਹਿਸੀਲ ਦਾਰ ਦਿਵਿਆ ਸਿੰਗਲਾ ਵਲੋਂ  ਮੰਗਪੱਤਰ ਲੈਣ ਉਪਰੰਤ ਏ ਡੀ ਸੀ ਨਾਲ ਮੁਲਾਕਾਤ ਕਾਰਵਾਈ ਜਿਸ ਵਿਚ ਜਲਦ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ  ! ਇਸ ਮੌਕੇ ,ਪਰਮਜੀਤ ਪੰਮਾ ਚਾਂਦੀ ਰਾਮ ਅਸ਼ੋਕ ਲੱਖੀ,ਰਾਜ ਧੌਲਾ,ਰੁਪਿੰਦਰ ਸਿੰਘ ਆਹਲੂਵਾਲੀਆ,ਤੀਰਥ ਸਿੰਘ,ਰਾਜਿੰਦਰ ਗੋਬਿੰਦ,ਭੋਲਾ ਸਿੰਘ ,ਵਾਸੀਕਾ ਨਵੀਸ ਬਲਦੇਵ ਸਿੰਘ ਸੋਮ ਪਰਕਾਸ਼ ,ਮਦਨ ਭੋਲਾ,ਰਿੰਕੂ,ਰਾਕੇਸ਼ ਖਿਪਲ, ਇੰਦਰਜੀਤ ਸਾਰੇ ਵਸੀਕਾ ਨਵੀਸ ,ਸੁਖਪਾਲ ਸਿੰਘ ਤਰਸੇਮ ਸਿੰਘ,ਵਿਜੈ ਕੁਮਾਰ,ਬਲਕਰਨ  ਸਿੰਘ , ਸਿਸਨਪਾਲ,ਰਾਜੂ ਰਾਜੇਸ਼ ਕੁਮਾਰ ਸਮੇਤ ਹੋਰ ਹਾਜਿਰ ਸਨ!

Post a Comment

0 Comments