ਸਰਬੱਤ ਦਾ ਭਲਾ ਟਰੱਸਟ ਨੇ ਤਲਵੰਡੀ ਭਾਈ ਵਿੱਚ ਖੋਲੀ ਮੈਡੀਕਲ ਲੈਬੋਰਟਰੀ, ਡਾ ਐਸ ਪੀ ਸਿੰਘ ਓਬਰਾਏ ਵੱਲੋਂ ਕੀਤਾ ਗਿਆ ਉਦਘਾਟਨ। ਹੁਣ ਨਮਾਤਰ ਰੇਟਾਂ ਤੇ ਹੋਣਗੇ ਮੈਡੀਕਲ ਟੈਸਟ ,

 ਸਰਬੱਤ ਦਾ ਭਲਾ ਟਰੱਸਟ ਨੇ ਤਲਵੰਡੀ ਭਾਈ ਵਿੱਚ ਖੋਲੀ ਮੈਡੀਕਲ ਲੈਬੋਰਟਰੀ, ਡਾ ਐਸ ਪੀ ਸਿੰਘ ਓਬਰਾਏ ਵੱਲੋਂ ਕੀਤਾ ਗਿਆ ਉਦਘਾਟਨ। ਹੁਣ ਨਮਾਤਰ ਰੇਟਾਂ ਤੇ ਹੋਣਗੇ ਮੈਡੀਕਲ ਟੈਸਟ ,


ਤਲਵੰਡੀ ਭਾਈ23 ਅਗਸਤ(ਹਰਜਿੰਦਰ ਸਿੰਘ ਕਤਨਾ)
- ਸਮਾਜ ਸੇਵਾ ਦੇ ਖੇਤਰ ਵਿੱਚ ਸਭ ਤੋਂ ਮੋਹਰੀ ਹੋ ਕੇ ਸੇਵਾ ਕਰਨ ਵਾਲੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਤਲਵੰਡੀ ਭਾਈ ਵਿੱਚ ਵੀ ਨਾਂਮਾਤਰ ਰੇਟਾਂ ਤੇ ਮਨੁੱਖੀ ਸਰੀਰ ਦੇ ਟੈਸਟ ਕਰਨ ਵਾਲੀ ਆਧੁਨਿਕ ਸਹੂਲਤਾਂ ਨਾਲ ਲੈਸ ਲੈਬੋਰਟਰੀ ਖੋਲ ਦਿੱਤੀ ਗਈ ਹੈ।

ਇਸ ਇਸ ਲੈਬੋਰਟਰੀ ਦਾ ਉਦਘਾਟਨ ਅੱਜ ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਵੱਲੋਂ ਕੀਤਾ ਗਿਆ। ਇਸ ਮੋਕੇ ਉਨਾਂ ਦੇ ਨਾਲ ਸੇਹਤ ਸੇਵਾਵਾਂ ਦੇ ਡਾਇਰੈਕਟਰ ਡਾ ਦਲਜੀਤ ਸਿੰਘ ਗਿੱਲ , ਜਿਲ੍ਹਾ  ਪ੍ਰਧਾਨ ਹਰਜਿੰਦਰ ਸਿੰਘ ਕਤਨਾ ਵੀ ਮੋਜੂਦ ਸਨ। ਇਸ ਤੋਂ ਪਹਿਲਾਂ ਉਹ ਸਥਾਨਕ ਗੁਰਦੁਆਰਾ ਵਿਸ਼ਵਕਰਮਾਂ ਸਾਹਿਬ ਗਏ ਜਿੱਥੇ ਉਹ ਸ਼ੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ । ਗ੍ਰੰਥੀ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੋਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਥਾ ਦਾ ਮੰਤਵ ਲੋੜਵੰਦਾ ਦਾ ਭਲਾ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਲਕੁੱਲ ਘੱਟ ਰੇਟਾਂ ਤੇ ਇਹ ਲੈਬੋਰਟਰੀਆਂ ਖੋਲੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਆਉਣ ਵਾਲੇ 31ਦਸੰਬਰ ਤੱਕ 100 ਲੈਬੋਰਟਰੀਆਂ ਖੋਲ ਦਿੱਤੀਆਂ ਜਾਣਗੀਆਂ।ਉਨਾ ਲੈਬੋਰਟਰੀ ਖੋਲਣ ਲਈ ਨੋਜਵਾਨ ਲੋਕ ਭਲਾਈ ਸਭਾ ਦਾ ਧੰਨਵਾਦ ਵੀ ਕੀਤਾ। ਇਸ ਮੋਕੇ ਉਨਾਂ ਦਾ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੇਹਤ ਸੇਵਾਵਾਂ ਦੇ ਡਾਇਰੈਕਟਰ ਡਾ ਦਲਜੀਤ ਸਿੰਘ ਗਿੱਲ, ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ,ਇਸਤਰੀ ਵਿੰਗ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਜਨਰਲ ਸਕੱਤਰ ਸੰਜੀਵ ਬਜਾਜ, ਕੈਸ਼ੀਅਰ ਨਰਿੰਦਰ ਬੇਰੀ, ਸੁਖਵਿੰਦਰ ਸਿੰਘ ਕਲਸੀ ਪ੍ਰਧਾਨ ਨੋਜਵਾਨ ਲੋਕ ਭਲਾਈ ਸਭਾ , ਸੰਜੀਵ ਕੁਮਾਰ ਜਨਰਲ ਸਕੱਤਰ , ਸ਼ਮਰਜੀਤ ਸਿੰਘ ਬਿੱਟੂ, ਅਮਨਦੀਪ ਸਿੰਘ ਅਨੇਜਾ , ਇੰਦਰਜੀਤ ਕਲਸੀ , ਰਾਮ ਸਰਨ, ਵਿਜੇ ਸਲੂਜਾ, ਦਵਿੰਦਰ ਸਿੰਘ ਛਾਬੜਾ ਮੱਖੂ, ਵਿਜੇ ਕੁਮਾਰ ਬਹਿਲ ਮੱਲਾਂਵਾਲਾ, ਰਣਜੀਤ ਸਿੰਘ ਰਾਏ ਜੀਰਾ , ਸੁਖਦੇਵ ਸਿੰਘ ਗਿੱਲ ਮੁੱਦਕੀ , ਜਸਪ੍ਰੀਤ ਕੋਰ ਯੂ ਐਸ ਏ , ਭੁਪਿੰਦਰ ਸਿਘ ਪੱਤਰਕਾਰ, ਹਰਪ੍ਰੀਤ ਸਿੰਘ ਕੈਥ ,ਜਗਸੀਰ ਸਿੰਘ ਜੀਰਾ ਜਤਿੰਦਰ ਸਿੰਘ , ਲਵਪ੍ਰੀਤ ਸਿੰਘ  , ਮਨਪ੍ਰੀਤ ਸਿੰਘ ਓਕਾਰ ਸਿੰਘ ਅਤੇ ਕੁਲਵਿੰਦਰ ਸ਼ਰਮਾ ਫਿਰੋਜਪੁਰ ਆਦਿ ਮੋਜੂਦ ਸਨ।

Post a Comment

0 Comments