ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕਰਾਗੇ ਸੰਘਰਸ ਹੋਰ ਪ੍ਰਚੰਡ : ਕਿਸਾਨ ਆਗੂ

 ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕਰਾਗੇ ਸੰਘਰਸ ਹੋਰ ਪ੍ਰਚੰਡ : ਕਿਸਾਨ ਆਗੂ 

13 ਅਗਸਤ ਨੂੰ ਸੰਯੁਕਤ ਕਿਸਾਨ ਮੋਰਚਾ ਕਰੇਗਾ ਫਫੜੇ ਭਾਈ ਕੇ ਜਿਲ੍ਹਾ ਪੱਧਰੀ ਕਨਵੈਨਸ਼ਨ 

9 ਅਗਸਤ ਨੂੰ ਕੀਤਾ ਜਾਵੇਗਾ ਭੀਖੀ ਪੁਲਿਸ ਥਾਣੇ ਦਾ ਘਿਰਾਓ 


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 1ਅਗਸਤ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਅਹਿਮ ਮੀਟਿੰਗ ਸਥਾਨਿਕ ਰੇਲਵੇ ਸਟੇਸ਼ਨ ਵਿੱਖੇ ਹੋਈ , ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 13 ਅਗਸਤ ਨੂੰ ਫਫੜੇ ਭਾਈ ਕੇ ਵਿੱਖੇ ਜਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ ਤੇ 9 ਅਗਸਤ ਨੂੰ ਪੁਲਿਸ ਥਾਣਾ ਭੀਖੀ ਦਾ ਘਿਰਾਓ ਕੀਤਾ ਜਾਵੇਗਾ । 

      ਪ੍ਰੈਸ ਬਿਆਨ ਰਾਹੀ ਜਾਣਕਾਰੀ ਦਿੰਦਿਆ  ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਕੁਲਵੰਤ ਸਿੰਘ ਕਿਸ਼ਨਗੜ੍ਹ , ਮਲੂਕ ਸਿੰਘ ਹੀਰਕੇ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਕਿਸਨ ਚੌਹਾਨ , ਅਮਰੀਕ ਸਿੰਘ ਫਫੜੇ , ਪ੍ਰਛੋਤਮ ਸਿੰਘ ਗਿੱਲ , ਗੋਰਾ ਸਿੰਘ ਭੈਣੀਬਾਘਾ , ਮਾਸਟਰ ਦਰਸਨ ਸਿੰਘ ਟਾਹਲੀਆ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ 18, 19, 20 ਅਗਸਤ ਨੂੰ ਲਖੀਮਪੁਰ ਖੀਰੀ ਵਿੱਖੇ ਲਾਏ ਜਾ ਰਹੇ ਪੱਕੇ ਮੋਰਚੇ ਵਿੱਚ ਮਾਨਸਾ ਜਿਲੇ ਵਿੱਚੋ ਭਰਵੀ ਸਮੂਲੀਅਤ ਕੀਤੀ ਜਾਵੇਗੀ , ਫੋਜ ਵਿੱਚ ਅਗਨੀਪਥ ਸਕੀਮ ਲਾਗੂ ਕਰਨ ਦੇ ਵਿਰੁੱਧ ਮੋਰਚੇ ਵੱਲੋ ਫਫੜੇ ਭਾਈ ਕੇ ਵਿੱਖੇ 13 ਅਗਸਤ ਨੂੰ ਕਨਵੈਨਸ਼ਨ ਕੀਤੀ ਜਾਵੇਗੀ , ਜਿਸ ਵਿੱਚ ਵੱਡੀ ਗਿਣਤੀ ਵਿਚ ਨੌਜਵਾਨ ਸਮੂਲੀਅਤ ਕਰਨਗੇ ।

  ਆਗੂਆਂ ਨੇ ਕਿਹਾ ਕਿ ਅਤਲਾ ਕਲਾਂ ਵਿਖੇ ਚੋਰੀ ਦੀ ਹੋਈ ਵਾਰਦਾਤ ਤੇ ਭੀਖੀ ਵਿੱਖੇ ਨੌਜਵਾਨ ਤੇ ਹੋਏ ਕਾਤਲਾਨਾ ਹਮਲੇ ਵਿੱਚ ਭੀਖੀ ਪੁਲਿਸ ਵੱਲੋ ਸਹੀ ਰੋਲ ਅਦਾ ਨਾ ਕਰਨ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋ 9 ਅਗਸਤ ਨੂੰ ਭੀਖੀ ਥਾਣੇ ਦਾ ਘਿਰਾਓ ਕੀਤਾ ਗਿਆ ।

                   

Post a Comment

0 Comments