ਪੰਜਾਬ ਸਟੇਟ ਰੈਂਕਿੰਗ ਟੇਬਲ ਟੈਨਿਸ ਮੁਕਾਬਲੇ 'ਚ ਬਰਨਾਲਾ ਦੀ ਖਿਡਾਰਨ ਦਾ ਤੀਜਾ ਸਥਾਨ

 ਪੰਜਾਬ ਸਟੇਟ ਰੈਂਕਿੰਗ ਟੇਬਲ ਟੈਨਿਸ ਮੁਕਾਬਲੇ 'ਚ ਬਰਨਾਲਾ ਦੀ ਖਿਡਾਰਨ ਦਾ ਤੀਜਾ ਸਥਾਨ  

*ਜ਼ਿਲ੍ਹਾ ਖੇਡ ਅਫ਼ਸਰ ਨੇ ਦਿੱਤੀ ਮੁਬਾਰਕਬਾਦ  


ਬਰਨਾਲਾ, 19 ਅਗਸਤ /ਕਰਨਪ੍ਰੀਤ ਧੰਦਰਾਲ /
- ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਦੂਜਾ ਪੰਜਾਬ ਸਟੇਟ ਰੈਂਕਿੰਗ ਟੇਬਲ ਟੈਨਿਸ ਟੂਰਨਾਮੈਂਟ 13 ਤੋਂ 15 ਅਗਸਤ ਤਕ ਟੇਬਲ ਟੈਨਿਸ ਹਾਲ ਸੈਕਟਰ 23 ਚੰਡੀਗੜ੍ਹ ਵਿਖੇ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ।

ਇਸ ਵਿੱਚ ਉਮਰ ਵਰਗ ਅੰਡਰ-15 ਲੜਕੀਆਂ ਵਿੱਚ ਬਰਨਾਲਾ ਦੀ ਟੇਬਲ ਟੈਨਿਸ ਖਿਡਾਰਨ ਗਾਰਗੀ ਸ਼ਰਮਾ ਪੁੱਤਰੀ ਰਾਜ ਕੁਮਾਰ ਸ਼ਰਮਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪੰਜਾਬ ਖੇਡ ਮੇਲੇ ਲਈ ਟੇਬਲ—ਟੈਨਿਸ ਹਾਲ ਬਰਨਾਲਾ ਦਾ ਮੁਆਇਨਾ ਕਰਨ ਆਏ ਮੇਜਰ ਜਨਰਲ ਡਾ. ਜੇ.ਐੱਸ. ਚੀਮਾ, ਵਾਈਸ ਚਾਂਸਲਰ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ, ਡਾ. ਰਣਬੀਰ ਸਿੰਘ ਪ੍ਰਿੰਸੀਪਲ ਗੌਰਮਿੰਟ ਆਰਟ ਅਤੇ ਸਪੋਰਟਸ ਕਾਲਜ ਜਲੰਧਰ, ਬਰਨਾਲਾ ਟੇਬਲ ਟੈਨਿਸ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਰਣਜੀਤ ਗੋਇਲ, ਸੈਕਟਰੀ ਰਾਕੇਸ਼ ਮਦਾਨ , ਟੈਕਨੀਕਲ ਅਡਵਾਈਜ਼ਰ  ਰਣਜੀਤ ਸਿੰਘ ਖਿਆਲੀ, ਜ਼ਿਲ੍ਹਾ ਖੇਡ ਅਫ਼ਸਰ ਬਲਵਿੰਦਰ ਸਿੰਘ ਸਿੱਧੂ, ਜ਼ਿਲ੍ਹਾ ਟੇਬਲ ਟੈਨਿਸ ਕੋਚ ਸ੍ਰੀਮਤੀ ਬਰਿੰਦਰਜੀਤ ਕੌਰ , ਪ੍ਰਿੰਸੀਪਲ ਐਲ.ਬੀ.ਐੱਸ. ਕਾਲਜ ਸ੍ਰੀਮਤੀ ਨੀਲਮ ਸ਼ਰਮਾ, ਡੀ.ਪੀ. ਐੱਲ. ਬੀ. ਐੱਸ. ਸਕੂਲ ਸ੍ਰੀਮਤੀ ਅਮਨਦੀਪ ਕੌਰ ਨੇ ਖਿਡਾਰਣ ਨੂੰ ਸਨਮਾਨਿਤ ਕੀਤਾ।

Post a Comment

0 Comments