ਅਜਾਦੀ ਦਿਹਾੜੇ ਮੋਕੇ ਸਮਾਜ ਸੇਵੀ ਮੈਡਮ ਅਮਰਜੀਤ ਕੌਰ ਛਾਬੜਾ ਦਾ ਕੀਤਾ ਸਨਮਾਨ ।

 ਅਜਾਦੀ ਦਿਹਾੜੇ ਮੋਕੇ ਸਮਾਜ ਸੇਵੀ ਮੈਡਮ ਅਮਰਜੀਤ ਕੌਰ ਛਾਬੜਾ ਦਾ ਕੀਤਾ ਸਨਮਾਨ ।


ਮੱਖੂ ,15 ਅਗਸਤ(ਹਰਜਿੰਦਰ ਸਿੰਘ ਕਤਨਾ)
-ਸਮਾਜ ਸੇਵਾ ਵਿੱਚ ਸਭ ਤੋਂ ਮੋਹਰੀ ਹੋ ਕੇ ਕੰਮ ਕਰਨ ਵਾਲੀ ਵਾਲੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੀ ਜਿਲ੍ਹਾ ਇਸਤਰੀ ਵਿੰਗ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਦਾ ਅਜਾਦੀ ਦਿਹਾੜੇ ਮੋਕੇ ਜੀਰਾ ਵਿੱਚ ਪ੍ਰਸ਼ਾਸਨ

ਵੱਲੋਂ ਸਨਮਾਨ ਕੀਤਾ ਗਿਆ। ਅਜਾਦੀ ਦਿਹਾੜੇ ਤੇ  ਮਨਾਏ  ਜਸ਼ਨਾ ਵਿੱਚ ਸਰਬੱਤ ਦਾ ਭਲਾ ਟਰੱਸਟ ਦੇ ਕਾਰਜਾਂ ਦਾ ਵਾਰ ਵਾਰ ਜਿਕਰ ਕੀਤਾ ਗਿਆ ਉਥੇ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਦੇ ਕਾਰਜਾਂ ਦੀ ਵੀ ਪ੍ਰਸੰਸਾ ਕੀਤੀ ਗਈ। ਇਸ ਮੋਕੇ ਮੈਡਮ ਛਾਬੜਾ ਨੇ ਸੇਵਾ ਕਾਰਜਾਂ ਨੂੰ ਅੱਗੇ ਵੀ ਜਾਰੀ ਰੱਖਣ ਦਾ ਵਾਅਦਾ ਕਰਦੇ ਹੋਏ ਪ੍ਰਸ਼ਾਸਨ ਅਤੇ ਡਾ ਓਬਰਾਏ ਦਾ ਧੰਨਵਾਦ ਕੀਤਾ। ਇਸ ਮੋਕੇ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ, ਦਵਿੰਦਰ ਸਿੰਘ ਛਾਬੜਾ ਮੱਖੂ ਪ੍ਰਧਾਨ,ਸੰਜੀਵ ਬਜਾਜ,ਨਰਿੰਦਰ ਬੇਰੀ,ਲਖਵਿੰਦਰ ਸਿੰਘ ਕਰਮੂਵਾਲਾ,ਰਣਜੀਤ ਸਿੰਘ  ਰਾਏ, ਜਗਸੀਰ ਸਿੰਘ, ਬਲਵਿੰਦਰ ਕੌਰ ਲੋਹਕੇ, ਜਤਿੰਦਰ ਸਿੰਘ,ਕਿਰਨ ਪੇਂਟਰ,ਮਨਪ੍ਰੀਤ ਸਿੰਘ, ਵਿਜੇ ਕੁਮਾਰ ਬਹਿਲ, ਪਰਦੀਪ ਬਹਿਲ,ਬਲਵਿੰਦਰ ਪਾਲ ਸ਼ਰਮਾ, ਤਲਵਿੰਦਰ ਕੌਰ,ਬਿਜ ਭੂਸ਼ਨ, ਕੰਵਲਜੀਤ ਸਿੰਘ,ਜਸਵੀਰ ਸਿੰਘ ਸ਼ਰਮਾ ਜਗਦੀਸ਼ ਥਿੰਦ ਅਤੇ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਟੀਮ ਮੈਂਬਰਾਂ ਵੱਲੋਂ ਉਨਾਂ ਨੂੰ ਵਧਾਈ ।

Post a Comment

0 Comments