ਐਨ.ਐਸ.ਐਸ. ਵਿਭਾਗ ਦੇ ਦੋ ਪ੍ਰੋਗਰਾਮ ਅਫ਼ਸਰ ਅਤੇ ਦੋ ਕਲੱਬ ਪ੍ਰਧਾਨ-ਨੈਸ਼ਨਲ ਅਵਾਰਡ ਨਾਲ ਸਨਮਾਨਿਤ

 ਐਨ.ਐਸ.ਐਸ. ਵਿਭਾਗ ਦੇ ਦੋ ਪ੍ਰੋਗਰਾਮ ਅਫ਼ਸਰ ਅਤੇ ਦੋ ਕਲੱਬ ਪ੍ਰਧਾਨ-ਨੈਸ਼ਨਲ ਅਵਾਰਡ ਨਾਲ ਸਨਮਾਨਿਤ


ਗੁਰਜੰਟ ਸਿੰਘ ਬਾਜੇਵਾਲੀਆ 
ਮਾਨਸਾ, 19 ਅਗਸਤ:ਕੌਮੀ ਯੂਥ ਅਵਾਰਡ ਫੈਡਰੇਸ਼ਨ ਭਾਰਤ ਸਰਕਾਰ ਵੱਲੋਂ 12 ਅਗਸਤ 2022 ਨੂੰ ਨਿਊ ਮਹਾਰਾਸ਼ਟਰਾ ਸਦਨ, ਨਿਊ ਦਿੱਲੀ ਵਿਖੇ ਮਨਾਏ ਗਏ ਅੰਤਰਰਾਸ਼ਟਰੀ ਯੂਥ ਦਿਵਸ ਮੌਕੇ ਕੇਂਦਰੀ ਕੈਬਨਿਟ ਮੰਤਰੀ ਹੈਵੀ ਇੰਡਸਟਰੀਜ਼ ਸ੍ਰੀ ਮਹਿੰਦਰਨਾਥ ਪਾਂਡੇ ਦੁਆਰਾ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਸ੍ਰੀ ਜਸਪਾਲ ਸਿੰਘ, ਸਰਕਾਰੀ ਆਈ.ਟੀ.ਆਈ. ਮਾਨਸਾ, ਮੈਡਮ ਯੋਗਿਤਾ ਜੋਸ਼ੀ, ਕਲੱਬ ਪ੍ਰਧਾਨ ਗੁਰਦੀਪ ਸਿੰਘ ਅਤੇ ਮਨੋਜ ਕੁਮਾਰ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਮਾਨਸਾ ਸ੍ਰੀ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੀਆਂ ਸਖ਼ਸ਼ੀਅਤਾਂ ਦੀ ਹੌਂਸਲਾਂ ਅਫ਼ਜ਼ਾਈ ਜ਼ਰੂਰੀ ਹੈ। ਇਸ ਨਾਲ ਹੋਰਨਾਂ ਵਿਚ ਵੀ ਉਤਸ਼ਾਹ ਪੈਦਾ ਹੁੰਦਾ ਹੈ।

ਇਸ ਮੌਕੇ ਕੇਂਦਰੀ ਮੰਤਰੀ ਸਮਾਜਿਕ ਨਿਆਂ ਸ੍ਰੀ ਰਾਮਦਾਸ ਅਠਾਵਲੇ, ਪਾਪੂਆ ਨਿਊ ਅੰਬੈਸਡਰ ਟੂ ਇੰਡੀਆ, ਡਾ. ਦਰਬਾਰੀ ਲਾਲ ਸਾਬਕਾ ਗਵਰਨਰ ਮਿਜ਼ੋਰਮ, ਡਾ. ਜੇਵਿਡ ਜਿਮੀਦਾਰ ਨੈਸ਼ਨਲ ਪ੍ਰੈਜ਼ੀਡੈਂਟ, ਸ੍ਰੀ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਤੇ 28 ਸੂਬਿਆਂ ਦੇ ਨੈਸ਼ਨਲ ਅਵਾਡਰੀ ਮੌਜੂਦ ਸਨ।

Post a Comment

0 Comments