ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਐਂਟਰੀ ਤੋਂ ਬਾਅਦ ਰਾਮਲੀਲਾ ਦੇ ਵਿਵਾਦ ਨੇ ਰਾਮਾਇਣ ਦੀ ਥਾਂ ਮਹਾਂਭਾਰਤ ਦਾ ਰੂਪ ਧਾਰਿਆ

 ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਐਂਟਰੀ ਤੋਂ ਬਾਅਦ ਰਾਮਲੀਲਾ ਦੇ ਵਿਵਾਦ ਨੇ ਰਾਮਾਇਣ ਦੀ ਥਾਂ ਮਹਾਂਭਾਰਤ ਦਾ ਰੂਪ ਧਾਰਿਆ  

ਰਾਮਲੀਲਾ ਗਰਾਉਡ ਨੂੰ ਜਿੰਦੇ ਲਾਉਣ ਅਤੇ ਧਾਰਮਿਕ ਸੰਸਥਾਵਾਂ 'ਚ ਹੋ ਰਹੀ ਰਾਜਨੀਤਕ ਦਖਲ ਤੋਂ ਸ਼ਹਿਰ ਵਾਸੀ ਦੁੱਖੀ


ਬਰਨਾਲਾ /14 ,ਅਗਸਤ/ ਕਰਨਪ੍ਰੀਤ ਕਰਨ/
ਬਰਨਾਲਾ ਸ਼ਹਿਰ ਦੀ ਇਕ ਸਦੀ ਤੋਂ ਵੱਧ ਪੁਰਾਣੀ ਹਿੰਦੂ ਸੰਸਥਾ 'ਰਾਮਲੀਲਾ ਕਮੇਟੀ ਬਰਨਾਲਾ 'ਤੇ ਸੱਤਾਧਾਰੀ ਪੱਖ ਨਾਲ ਸਬੰਧਿਤ ਕੁਝ ਵਿਅਕਤੀਆਂ ਵੱਲੋਂ ਲਗਾਏ ਗਏ ਜਿੰਦਰਿਆਂ ਦਾ ਮਾਮਲਾ ਪੂਰੀ ਤਰਾਂ ਭੁੱਖ ਗਿਆ ਹੈ।

ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਐਂਟਰੀ ਤੋਂ ਬਾਅਦ ਰਾਮਲੀਲਾ ਦੇ ਵਿਵਾਦ ਨੇ ਰਾਮਾਇਣ ਦੀ ਥਾਂ ਮਹਾਂਭਾਰਤ ਦਾ ਰੂਪ ਧਾਰਿਆ !  ਭਾਵੇਂ ਰਾਮਲੀਲਾ ਕਮੇਟੀ ਬਰਨਾਲਾ ਦੀ ਮੈਨੇਜਮੈਂਟ ਵਿਚ ਡੇਢ ਕੁ ਸਾਲ ਪਹਿਲਾਂ ਬਦਲਾਉ ਕਰਦਿਆਂ ਪ੍ਰਧਾਨ ਬਦਲਿਆ ਗਿਆ ਸੀ, ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸੱਤਾਧਾਰੀ ਧਿਰ ਨਾਲ ਸਬੰਧਿਤ ਕੁਝ ਵਿਅਕਤੀਆਂ ਨੇ ਨਵੇਂ ਬਣੇ ਪ੍ਰਧਾਨ ਨਾਲ ਮਿਲਕੇ ਆਪਣੀ ਦਖਲਅੰਦਾਜ਼ੀ ਵਧਾ ਦਿੱਤੀ। ਬੀਤੀ ਰਾਤ ਨਵੇਂ ਪ੍ਰਧਾਨ ਨਾਭ ਚੰਦ ਜਿੰਦਲ ਦੀ ਅਗਵਾਈ ਵਿੱਚ ਨਵੀਂ ਕਮੇਟੀ ਵੱਲੋਂ ਕੈਬਨਿਟ ਮੰਤਰੀ ਮੀਤ ਹੇਅਰ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਰਾਮਲੀਲਾ ਕਮੇਟੀ ਦੇ ਪੁਰਾਣੇ ਪ੍ਰਧਾਨ ਭਾਰਤ ਮੋਦੀ ਅਤੇ ਹੋਰ ਕਮੇਟੀ ਮੈਂਬਰਾਂ ਨੇ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਬੇਨਤੀ ਵੀ ਕੀਤੀ ਗਈ ਕਿ ਰਾਮਲੀਲਾ ਕਮੇਟੀ ਸ਼ਹਿਰ ਦੀ ਸਭ ਤੋਂ ਪੁਰਾਣੀ ਧਾਰਮਿਕ ਸੰਸਥਾ ਹੈ, ਇਸ ਸੰਸਥਾ ਵਿੱਚ ਪਾਟਕ ਪਾ ਕੇ ਅਤੇ ਇਕ ਧੜੇ ਨੂੰ ਸ਼ਹਿ ਦੇ ਕੇ ਸਹਿਰ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ, ਪਰ ਇਸ ਦੇ ਬਾਵਜੂਦ ਵੀ ਮੀਤ ਹੇਅਰ ਨੇ ਅੱਜ ਸਮਾਗਮ ਵਿੱਚ ਸ਼ਿਰਕਤ ਕੀਤੀ।

                                                ਅੱਜ ਜਦੋਂ ਪੁਰਾਣੇ ਪ੍ਰਧਾਨ ਭਾਰਤ ਮੋਦੀ ਸਮੇਤ ਮਹੇਸ਼ ਕੁਮਾਰ ਲੋਟਾ .ਨਰਿੰਦਰ ਗਰਗ ਨੀਟਾ ਤੇ ਹੋਰ ਰਾਮਲੀਲਾ ਕਮੇਟੀ ਦੇ ਮੈਂਬਰ ਮੀਟਿੰਗ ਕਰਨ ਲਈ ਪੁਰਾਣੀ ਰਾਮਲੀਲਾ ਗਰਾਊਂਡ ਵਿੱਚ ਪਹੁੰਚੇ ਤਾਂ ਉਥੇ ਹਰ ਪਾਸੇ ਜਿੰਦਰੇ ਲੱਗੇ ਹੋਏ ਸਨ। ਇਸ ਮੌਕੇ ਭਾਰਤ ਮੋਦੀ ਨੇ ਕਿਹਾ ਕਿ ਇਸ ਸੰਸਥਾ ਨੂੰ ਹੋਂਦ ਵਿੱਚ ਲਿਆਉਣ ਵਾਲੇ ਅਤੇ ਸਾਰੀ ਉਮਰ ਇਥੇ ਸੇਵਾ ਕਰਕੇ ਇਸ ਸੰਸਥਾ ਨੂੰ ਸ਼ਹਿਰ ਦੀ ਨਾਮਵਰ ਸਸੰਥਾ ਬਣਾਉਣ ਵਾਲੇ ਪੁਰਾਣੇ ਮੈਂਬਰਾਂ ਨੂੰ ਬਾਹਰ ਕੱਢ ਕੇ ਕੁਝ ਲੋਕ ਰਾਜਨੀਤਕ ਸ਼ਹਿ ਨਾਲ ਇਸ ਸੰਸਥਾ ਨੂੰ ਹਥਿਆਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕੁਝ ਉਹ ਲੋਕ ਜਿਹੜੇ ਸਰਕਾਰੀ ਜਗ੍ਹਾਂ ਤੇ ਕਬਜ਼ੇ ਕਰਕੇ  ਤੇ ਧਰਮ ਦੇ ਮਖੌਟੇ ਪਾ ਕੇ ਹਮੇਸ਼ਾਂ ਤਾਜ਼ਾ ਬਣੀ ਸਰਕਾਰ ਦੇ ਲੀਡਰਾਂ ਨਾਲ ਮਿਲ ਕੇ ਆਪਣੇ ਕਾਲੇ ਕਾਰਨਾਮੇ ਲੁਕਾਉਣ ਦੇ ਲਈ ਉਹਨਾਂ ਨੂੰ ਗੁਮਰਾਹ ਕਰਕੇ ਆਪਣੇ ਉੱਲੂ ਸਿਧੇ ਕਰਨ ਚ ਲੱਗੇ ਹੋਏ ਹਨ  

       ਇਸ ਮੌਕੇ ਹੋਈ ਮੀਟਿੰਗ ਵਿੱਚ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜੋ ਦੋਵਾਂ ਧਿਰ ਨੂੰ ਮਿਲਕੇ ਇਸ ਮਾਮਲੇ ਨੂੰ ਸੁਲਝਾਵੇਗੀ।ਇਸ ਕਮੇਟੀ ਵਿੱਚ ਨਗਰ ਕੌਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਸੰਜੀਵ ਸ਼ੋਰੀ, ਭਾਜਪਾ ਆਗੂ ਧੀਰਜ ਕੁਮਾਰ ਦੁਧਾਹੂਰ, ਬਸੰਤ ਗੋਇਲ (ਗੀਤਾ ਭਵਨ), ਡਾਕਟਰ ਸੁਭਾਸ਼ ਕੁਮਾਰ, ਰਾਹੂਲ ਬਾਲੀ (ਬ੍ਰਾਹਮਣ ਸਭਾ), ਅਨਿਲ ਦੱਤ ਸ਼ਰਮਾ (ਮਹਾਂ ਸ਼ਕਤੀ ਕਲਾ ਮੰਦਰ, ਮਹੇਸ਼ ਕੁਮਾਰ ਲੋਟਾ (ਕਾਂਗਰਸ), ਨੀਲਮਣੀ ਸਮਾਧੀ (ਬਜਰੰਗ ਦਲ), ਯਸ਼ਪਾਲ ਸ਼ਰਮਾ (ਵਿਸ਼ਵ ਹਿੰਦੂ ਪ੍ਰੀਸ਼ਦ, ਰਾਜੀਵ ਮਿੱਤਲ (ਮਹਾਂਬੀਰ ਦਲ), ਡਾ: ਹੇਮਰਾਜ ਗਰਗ (ਕੌਂਸਲਰ), ਨਰਿੰਦਰ ਨੀਟਾ (ਮੀਤ ਪ੍ਰਧਾਨ ਨਗਰ ਕੌਸਲ ਬਰਨਾਲਾ) ਨੂੰ ਇਸ ਜਿੰਮੇਵਾਰੀ ਸੌਂਪੀ ਗਈ ਹੈ,

Post a Comment

0 Comments