ਲੰਪੀ ਸਕਿਨ ਦੇ ਫੈਲਾ ਨੂੰ ਰੋਕਣ ਲਈ ਸਾਰਥਿਕ ਕਦਮ ਚੁੱਕੇ ਪੰਜਾਬ ਸਰਕਾਰ : ਐਡਵੋਕੇਟ ਉੱਡਤ

 ਲੰਪੀ ਸਕਿਨ ਦੇ ਫੈਲਾ ਨੂੰ ਰੋਕਣ ਲਈ ਸਾਰਥਿਕ ਕਦਮ ਚੁੱਕੇ ਪੰਜਾਬ ਸਰਕਾਰ : ਐਡਵੋਕੇਟ ਉੱਡਤ 

ਬੀਮਾਰੀ ਕਾਰਨ ਮਰੇ ਪਸੂਆ ਲਈ ਢੁੱਕਵਾ ਮੁਆਵਜਾ ਜਾਰੀ ਕਰੇ ਪੰਜਾਬ ਸਰਕਾਰ 

 


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 23 ਅਗਸਤ ਮਾਂਵਾਂ , ਮੱਝਾਂ ਵਿੱਚ ਫੈਲ ਰਹੀ ਭਿਆਨਕ ਬੀਮਾਰੀ ਲੰਪੀ ਸਕਿਨ ਦੀ ਰੋਕਥਾਮ ਲਈ ਪੰਜਾਬ ਦੀ ਮਾਨ ਸਰਕਾਰ ਗੰਭੀਰਤਾ ਨਾਲ ਕੰਮ ਨਹੀ ਕਰ ਰਹੀ ਤੇ ਬੀਮਾਰੀ ਸਾਹਮਣੇ ਸਾਰਾ ਸਰਕਾਰੀ ਤੰਤਰ ਲਾਚਾਰ ਸਾਬਤ ਹੋ ਰਿਹਾ ਹੈ ਤੇ ਲੋਕਾਂ ਦੇ ਪਾਲਤੂ ਪਸੂ ਧੜਾਧੜ ਮਰ ਰਹੇ ਹਨ ਤੇ ਪਾਹਿਲਾ ਤੋ ਹੀ ਮੰਦਹਾਲੀ ਦਾ ਸਿਕਾਰ ਪਸ਼ੂ ਪਾਲਕ ਕਿਸਾਨ ,ਮਜਦੂਰ ਆਰਥਿਕ ਤੋਰ ਤੇ ਬਰਬਾਦ ਹੋ ਰਹੇ ਹਨ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈਸ ਨੂੰ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਦਿਨੋ-ਦਿਨ ਭਿਆਨਕ ਰੂਪ ਧਾਰਨ ਕਰ ਰਹੀ ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਕਰਨ ਸਬੰਧੀ ਪੰਜਾਬ ਸਰਕਾਰ ਗੰਭੀਰਤਾ ਨਹੀ ਦਿਖਾ ਰਹੀ ਤੇ ਪਸੂ ਪਾਲਕਾਂ ਨੂੰ ਕੁਦਰਤ ਦੇ ਰਹਿਮੋ ਕਰਮ ਤੇ ਛੱਡ ਚੁੱਕੀ ਹੈ । ਕਿਸਾਨ ਮਜਦੂਰ ਆਪਣੇ ਦੁਧਾਰੂ ਪਸੂਆ ਦੇ ਇਲਾਜ ਤੇ ਹਜਾਰਾ ਰੁਪਏ ਖਰਚਣ ਤੋਂ ਬਾਅਦ ਉਨ੍ਹਾਂ ਨੂੰ ਬਚਾਉਣ ਵਿੱਚ ਅਸਫਲ ਸਿੱਧ ਹੋ ਰਹੇ ਹਨ । 

   ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸਾਰੂ ਕਦਮ ਚੁੱਕਣੇ ਚਾਹੀਦੇ ਹਨ ਤੇ ਬੀਮਾਰ ਪਸੂਆ ਦਾ ਇਲਾਜ ‌ਸਰਕਾਰੀ ਪੱਧਰ ਤੇ ਕਰਵਾਉਣਾ ਚਾਹੀਦਾ ਹੈ ਤੇ ਮਰ ਚੁੱਕੇ ਦੁਧਾਰੂ ਪਸੂਆ ਲਈ ਢੁੱਕਵਾ ਮੁਆਵਜਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਆਰਥਿਕ ਦੁਰਗਤੀ ਦਾ ਸਾਹਮਣਾ ਕਰ ਰਹੇ ਪਸੂਆ ਪਾਲਕਾਂ ਨੂੰ ਕੁਝ ਰਾਹਤ ਮਿਲ ਸਕੇ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਬਸਰ ਹੋ ਚੁੱਕੇ । 

       ਉਨ੍ਹਾਂ ਕਿਹਾ ਕਿ ਆਪ ਸਰਕਾਰ ਆਪਣੇ ਵਾਅਦਿਆਂ ਮੁਤਾਬਕ ਵੈਟਰਨਰੀ ਹਸਪਤਾਲਾਂ ਵਿੱਚ ਸਟਾਫ ਤੇ ਬੁਨਿਆਦੀ ਢਾਂਚੇ ਦੀਆਂ ਕਮੀਆ ਦੂਰ ਕਰੇ ਤਾ ਕਿ ਭੱਵਿਖ ਵਿੱਚ ਕਿਸਾਨ, ਮਜਦੂਰ ਆਪਣੇ ਪਸੂਆ ਦਾ ਇਲਾਜ ਸਰਕਾਰੀ ਹਸਪਤਾਲਾ ਤੋਂ ਕਰਵਾ ਸਕਣ ਤੇ ਪ੍ਰਾਈਵੇਟ ਕੰਪਨੀਆਂ ਦੀ ਲੁੱਟ-ਖਸੁੱਟ ਤੋ ਵੱਚ ਸਕਣ ।

                    

Post a Comment

0 Comments