ਮਨਦੀਪ ਸਿੰਘ ਮੰਨਾ ਨੂੰ ਨੋਜਵਾਨ ਕਿਸਾਨ ਮਜ਼ਦੂਰ ਭਲਾਈ ਪੰਜਾਬ ਕਮੇਟੀ ਦਾ ਟਾਂਡਾ ਸਰਕਲ ਪ੍ਰਧਾਨ ਨਿਯੁਕਤ ਕੀਤਾ :- ਸ੍ਰ. ਉਂਕਾਰ ਧਾਮੀ

 ਮਨਦੀਪ ਸਿੰਘ ਮੰਨਾ ਨੂੰ ਨੋਜਵਾਨ ਕਿਸਾਨ ਮਜ਼ਦੂਰ ਭਲਾਈ ਪੰਜਾਬ ਕਮੇਟੀ ਦਾ ਟਾਂਡਾ ਸਰਕਲ ਪ੍ਰਧਾਨ ਨਿਯੁਕਤ ਕੀਤਾ :- ਸ੍ਰ. ਉਂਕਾਰ ਧਾਮੀ


ਹੁਸ਼ਿਆਰਪੁਰ - ਹਰਿਆਣਾ - 27 ਅਗਸਤ 2022 (ਹਰਪ੍ਰੀਤ ਬੇਗ਼ਮਪੁਰੀ /
ਨੋਜਵਾਨ ਕਿਸਾਨ ਭਲਾਈ ਸੋਸਾਇਟੀ ਪੰਜਾਬ ਦੇ ਪ੍ਹ੍ਧਾਨ ਉਂਕਾਰ ਸਿੰਘ ਧਾਮੀ ਨੇ ਅੱਜ ਟਾਂਡਾ ਵਿਖੇ ਡਾਕਟਰ ਭੀਸ਼ਮ ਦੱਤ ਭਾਰਗੋ ਦੀ ਅਗਵਾਈ ਹੇਠ ਭਾਰਗੋ ਕਲੀਨਿਕ ਵਿਚ ਮਨਦੀਪ ਸਿੰਘ ਮੰਨਾ ਨੂੰ ਨੋਜਵਾਨ ਕਿਸਾਨ ਮਜ਼ਦੂਰ ਭਲਾਈ ਪੰਜਾਬ ਕਮੇਟੀ ਦਾ ਟਾਂਡਾ ਸਰਕਲ ਪ੍ਰਧਾਨ ਨਿਯੁਕਤ ਕੀਤਾ, ਸ੍ਰ. ਉਂਕਾਰ ਧਾਮੀ ਨੇ ਕਿਹਾ ਕਿ 1 ਮਹੀਨੇ ਦੇ ਅੰਦਰ ਅੰਦਰ ਸੋਸਾਇਟੀ ਨੇ ਭੂੰਗਾ, ਹਰਿਆਣਾ, ਲਾਚੋਵਾਲ, ਬੁਲੋਵਾਲ, ਨੰਦਾਚੌਰ, ਨੀਲਾ ਨਰੋਆ, ਚੋਹਾਲ, ਸਰਕਲਾਂ ਦੀਆਂ ਕਮੇਟੀਆਂ ਬਣਾ ਦਿੱਤੀਆ ਹਨ ਜਲਦ ਹੀ ਜਾਂਦੀ ਸਰਕਲ ਮੁਕੰਮਲ ਹੋ ਜਾਵੇਗਾ ਕਮੇਟੀਆਂ ਵਲੋਂ ਪਾਣੀ ਦੀ ਬੱਚਤ ਕੁਦਰਤੀ ਆਪਦਾਵਾਂ ਸਫਾਈ ਅਭਿਆਨ ਅਤੇ ਆਮ ਲੋਕਾਂ ਦੀ ਸਮਸਿਆਵਾਂ ਵਲ ਧਿਆਨ ਦਿੱਤਾ ਜਾਵੇਗਾ । 15 ਦਿਨ ਵਿਚ ਟਾਂਡਾ ਸਰਕਲ ਦੀ ਪੂਰੀ ਕਮੇਟੀ ਬਣਾਉਣ ਦੇ ਆਦੇਸ਼ ਦਿੱਤੇ ਇਸ ਮੌਕੇ ਸਮਰੱਥ ਸਿੰਘ ਡਾਕਟਰ,ਭੀਸ਼ਮ ਸਿੰਘ ਭਾਰਗੋ, ਅਸ਼ਨੂਰ ਸਿੰਘ,ਸਵਰਨ ਕੌਰ, ਪਰਮਿੰਦਰ ਕੌਰ,ਜਸਵੀਰ ਕੌਰ, ਆਦਿ ਤੇ ਹੋਰ ਹਾਜਰ ਸਨ

Post a Comment

0 Comments