*ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇਕਾਈ ਜਿਲਾ ਮੋਗਾ {ਕਾਰਜਕਾਰਨੀ} ਦੀ ਹੋਈ ਵਿਸ਼ੇਸ਼ ਮੀਟਿੰਗ*

 *ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇਕਾਈ ਜਿਲਾ ਮੋਗਾ {ਕਾਰਜਕਾਰਨੀ} ਦੀ ਹੋਈ ਵਿਸ਼ੇਸ਼ ਮੀਟਿੰਗ*

ਅਪਣੇ ਹੱਕਾਂ ਦੀ ਰਾਖੀ ਲਈ ਇਕਜੁੱਟ ਹੋਣਾ ਅਤਿ ਜਰੂਰੀ  : ਕੈਪਟਨ ਬਿੱਕਰ ਸਿੰਘ


ਮੋਗਾ : 06 ਅਗਸਤ { ਕੈਪਟਨ ਸੁਭਾਸ਼ ਚੰਦਰ ਸ਼ਰਮਾ} :=
ਸਾਬਕਾ ਸੈਨਿਕਾਂ ਦੀ ਭਲਾਈ ਲਈ ਬਣੀ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇਕਾਈ ਜਿਲਾ ਮੋਗਾ {ਕਾਰਜਕਾਰਨੀ ਕਮੇਟੀ} ਦੀ ਵਿਸ਼ੇਸ਼ ਮੀਟਿੰਗ ਸਧਾਰਨ ਨੇਚਰ ਪਾਰਕ ਵਿਖੇ ਕੈਪਟਨ ਬਿੱਕਰ ਸਿੰਘ (ਸੇਵਾਮੁਕਤ) ਦੀ ਪ੍ਰਧਾਨਗੀ ਹੇਠ ਹੋਈ। ਸੰਗਠਨ ਦੇ ਸਕੱਤਰ ਸੂਬੇਦਾਰ ਮੇਜਰ ਤਰਸੇਮ ਸਿੰਘ {ਸੇਵਾਮੁਕਤ} ਨੇ ਮੀਟਿੰਗ ਦੀ ਸ਼ੁਰੂਆਤ ਸਰਬੱਤ ਦੇ ਭਲੇ ਲਈ ਅਰਦਾਸਾਂ ਕਰਦਿਆਂ ਕੀਤੀ। ਉਹਨਾਂ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਾਂਨ ਨੂੰ ਜੀ ਆਇਆਂ ਕਹਿੰਦਿਆਂ ਸਮੇਂ ਸਿਰ ਪਹੁੰਚਣ ਲਈ ਤਹਿ ਦਿਲੌ ਧੰਨਵਾਦ ਕੀਤਾ। ਕੈਪਟਨ ਬਿੱਕਰ ਸਿੰਘ {ਸੇਵਾਮੁਕਤ } ਨੇ ਸਰਕਾਰ ਤੇ ਸੈਨਾ ਦੇ ਮੁੱਖ ਅਦਾਰਿਆਂ ਤੌ ਪ੍ਰਾਪਤ ਜਾਣਕਾਰੀ ਬਹੁਤ ਹੀ ਵਿਸਤਾਰ ਨਾਲ ਸਾਂਝੀ ਕੀਤੀ।  ਸਰਕਾਰਾਂ ਵਲੌ ਸੈਨਿਕਾਂ, ਸਾਬਕਾ ਸੈਨਿਕਾਂ ਤੇ ਉਹਨਾਂ ਦੇ ਆਸ਼ਰਿਤਾਂ ਦੀਆਂ ਸਹੂਲਤਾਂ ਵਿੱਚ ਕਟੋਤੀ ਕਰਨਾ ਬਹੁਤ ਹੀ ਮੰਦਭਾਗਾ ਹੈ। ਅਪਣੇ ਹੱਕਾਂ ਦੀ ਰਾਖੀ ਲਈ ਇਕਜੁੱਟ ਹੋਣਾ ਬਹੁਤ ਹੀ ਜਰੂਰੀ ਹੈ। ਉਹਨਾਂ ਸੰਗਠਨ ਨੂੰ ਮਜ਼ਬੂਤ ਬਣਾਉਣ ਤੇ ਮੈਂਬਰਸ਼ਿਪ ਵਧਾਉਣ ਲਈ ਨੁਕਤੇ ਸਾਂਝੇ ਕੀਤੇ। ਵਰੰਟ ਅਫਸਰ ਜਗਤਾਰ ਸਿੰਘ {ਸੇਵਾਮੁਕਤ} ਨੇ ਇੱਕ ਰੈਂਕ ਇੱਕ ਪੈਨਸ਼ਨ, ਬਣਦਾ ਬਕਾਇਆ ਤੇ ਈ ਸੀ ਐਚ ਐਸ ਪੋਲੀਕਲੀਨਿਕ ਵਲੌ ਮੈਡੀਕਲ ਸਹੂਲਤ ਆਦ ਬਾਰੇ ਤੱਥਾਂ ਦੇ ਅਧਾਰ ਤੇ ਬਹੁਤ ਹੀ ਬਰੀਕੀ ਨਾਲ ਸਮਝਾਇਆ। ਕੈਪਟਨ ਬਲਵਿੰਦਰ ਸਿੰਘ {ਸੇਵਾਮੁਕਤ} ਨੇ ਸੰਗਠਨ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਇਹ ਸੰਗਠਨ ਗੈਰ ਰਾਜਨੀਤਕ ਹੈ ਤੇ ਪੂਰਨ ਤੌਰ ਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਵਚਨਬੱਧ ਹੈ। ਇਸ ਮੋਕੇ ਕੈਪਟਨ ਬਿੱਕਰ ਸਿੰਘ, ਕੈਪਟਨ ਸੁਭਾਸ਼ ਸ਼ਰਮਾ, ਐਸ ਐਮ ਤਰਸੇਮ ਸਿੰਘ, ਕੈਪਟਨ ਸਾਧੂ ਸਿੰਘ ਕਲਸੀ, ਕੈਪਟਨ ਬਲਵਿੰਦਰ ਸਿੰਘ, ਵਰੰਟ ਅਫਸਰ ਜਗਤਾਰ ਸਿੰਘ, ਕੈਪਟਨ ਨਿਰਮਲ ਸਿੰਘ, ਸੂਬੇਦਾਰ ਕੇਵਲ ਮਸੀਹ, ਐਸ ਐਮ ਪਰਮਜੀਤ ਸਿੰਘ, ਸੂਬੇਦਾਰ ਗੁਰਚਰਨ ਸਿੰਘ ਤੇ ਵੈਟਰਨ ਸੁਖਦੇਵ ਸਿੰਘ ਆਦ ਹਾਜ਼ਰ ਸਨ।

Post a Comment

0 Comments