ਮਾਨਸਾ ਪੁਲਿਸ ਚੋਰਾਂ ਤੇ ਲੁਟਾਂ ਖੋਹਾਂ ਕਰਨ ਵਾਲਿਆਂ ਉਤੇ ਕਾਬੂ ਪਾਵੇ - ਕਾਮਰੇਡ ਗੁਰਸੇਵਕ

ਮਾਨਸਾ ਪੁਲਿਸ ਚੋਰਾਂ ਤੇ ਲੁਟਾਂ ਖੋਹਾਂ ਕਰਨ ਵਾਲਿਆਂ ਉਤੇ ਕਾਬੂ ਪਾਵੇ - ਕਾਮਰੇਡ ਗੁਰਸੇਵਕ

 


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 4 ਅਗਸਤ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਐਸਐਸਪੀ ਮਾਨਸਾ ਨੇ ਮੰਗ ਕੀਤੀ ਹੈ ਕਿ ਮਾਨਸਾ ਸ਼ਹਿਰ ਦੇ ਆਲੇ ਦੁਆਲੇ ਚੋਰ ਲੁਟੇਰਿਆਂ ਤੇ ਮਾੜੇ ਅਨਸਰਾਂ ਨੂੰ ਸਖ਼ਤੀ ਨਾਲ ਨੱਥ ਪਈ ਜਾਵੇ ਅਤੇ ਅਜਿਹੇ ਅਨਸਰਾਂ ਦੀ ਵੱਧੀ ਹੋਈ ਸਰਗਰਮੀ ਦੀ ਰੋਕਥਾਮ ਲਈ ਪੁਲਿਸ ਦੀ ਗਸ਼ਤ ਤੇ ਚੌਕਸੀ ਵਧਾਈ ਜਾਵੇ।

      ਲਿਬਰੇਸ਼ਨ ਦੀ ਮਾਨਸਾ ਤਹਿਸੀਲ ਕਮੇਟੀ ਦੇ ਸਕੱਤਰ ਕਾਮਰੇਡ ਗੁਰਸੇਵਕ ਸਿੰਘ ਮਾਨ ਵਲੋ ਦਸਿਆ ਗਿਆ ਹੈ ਕਿ ਮਾਨਸਾ ਖੁਰਦ ਖਿਆਲਾ ਲਿੰਕ ਰੋਡ 'ਤੇ ਮੌਜੂਦ ਇਕ ਰੇਤਲਾ ਟਿੱਬਾ ਤੇ ਉਸ ਦੇ ਆਸ ਪਾਸੇ ਵੀਰਾਨ ਪਈ ਪੰਜ ਸੱਤ ਏਕੜ ਜ਼ਮੀਨ ਅਜਿਹੇ ਅਨਸਰਾਂ ਦਾ ਅੱਡਾ ਬਣੀ ਹੋਈ ਹੈ। ਇਥੇ ਇਕ ਕਤਲ ਸਮੇਤ ਪਹਿਲਾਂ ਵੀ ਰਾਤ ਬਰਾਤੇ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਤਾਜ਼ਾ ਵਾਰਦਾਤ ਬੀਤੀ ਰਾਤ ਦੀ ਹੈ, ਜਿਸ ਵਿਚ ਚੋਰਾਂ ਨੇ ਇਥੇ ਕਿਤੋਂ ਚੋਰੀ ਕੀਤੀਆਂ ਚੌਲਾਂ ਦੀਆਂ ਕਈ ਬੋਰੀਆਂ ਖਾਲੀ ਕਰਕੇ ਸੁੱਟੀਆਂ ਹਨ, ਜਿੰਨਾਂ ਉਤੇ "Maa Anjani Rice Mill Joga (Distt Mansa) ਦਾ ਮਾਰਕਾ ਲੱਗਾ ਹੋਇਆ ਹੈ। ਇਸ ਤੋਂ ਇਲਾਵਾ ਚੋਰਾਂ ਨੇ ਇਸ ਦੇ ਨੇੜੇ ਸਥਿਤ ਖੇਤ ਵਿਚਲੇ ਟਿਊਬਵੈਲ ਦੇ ਕਮਰੇ ਦਾ ਦਰਵਾਜਾ ਤੋੜ ਕੇ ਉਥੇ ਪਿਆ ਬਿੰਦਰ ਸਿੰਘ ਦਾ ਖੇਤੀ ਵਰਤੋਂ ਦਾ ਸਾਮਾਨ ਚੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਵਾਰਦਾਤ ਦੀ ਲਿਖਤੀ ਰਿਪੋਰਟ ਪੁਲਿਸ ਚੌਕੀ ਠੂਠਿਆਂਵਾਲੀ ਨੂੰ ਦਿੱਤੀ ਜਾ ਚੁੱਕੀ ਹੈ। ਅਜਿਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਕਾਰਨ ਹਨੇਰੇ ਸਵੇਰੇ ਆਉਣ ਜਾਣ ਵਾਲੇ ਲੋਕਾਂ ਵਿਚ ਵੱਡਾ ਸਹਿਮ ਪਾਇਆ ਜਾ ਰਿਹਾ ਹੈ। ਇਸ ਲਈ ਸਾਡੀ ਮੰਗ ਹੈ ਕਿ ਪੁਲਿਸ ਅਜਿਹੇ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰੇ ਅਤੇ ਗਸ਼ਤ ਤੇ ਚੌਕਸੀ ਵਿਚ ਵਾਧਾ ਕਰੇ।Post a Comment

0 Comments