ਪੇਸ਼ੇ ਤੋਂ ਫੋਟੋਗ੍ਰਾਫਰ ਰਹੇ ਪੰਜਾਬ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਬਰਨਾਲਾ ਸਮਾਗਮ ਚ ਕੀਤੀ ਸ਼ਿਰਕਤ

 ਪੇਸ਼ੇ ਤੋਂ ਫੋਟੋਗ੍ਰਾਫਰ ਰਹੇ ਪੰਜਾਬ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਬਰਨਾਲਾ ਸਮਾਗਮ ਚ  ਕੀਤੀ ਸ਼ਿਰਕਤ

ਦਿੱਲੀ ਵਾਂਗੂੰ ਬਰਨਾਲੇ ਵਾਲਿਆਂ ਨੇ ਐਗਜੀਬਿਊਸਨ ਲਗਾ ਕੇ ਕੀਤਾ ਵੱਡਾ ਉਪਰਾਲਾ -ਜੈ ਕਿਸ਼ਨ ਰੋੜੀ 


ਬਰਨਾਲਾ, 18 ਅਗਸਤ/ਕਰਨਪ੍ਰੀਤ ਧੰਦਰਾਲ /
-ਪੰਜਾਬ ਦੇ  ਡਿਪਟੀ ਸਪੀਕਰ ਜੈ ਕਿ੍ਸ਼ਨ ਸਿੰਘ ਰੌੜੀ ਨੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ਸਬੰਧੀ ਕਰਾਏ

ਸਮਾਗਮ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਦਿੱਲੀ ਵਾਂਗੂੰ ਬਰਨਾਲੇ ਵਾਲਿਆਂ ਨੇ ਐਗਜੀਬਿਊਸਨ ਲਗਾ ਕੇ ਕੀਤਾ ਵੱਡਾ ਉਪਰਾਲਾ ਕੀਤਾ ਹੈ ਉਹਨਾਂ ਫੋਟੋਗ੍ਰਾਫੀ ਦੇ ਉਪਕਰਨਾਂ ਉੱਤੇ ਲੱਗੇ ਜੀਐੱਸਟੀ ਸਬੰਧੀ ਉਠਾਈਆਂ ਮੰਗਾਂ ਬਾਰੇ ਕਿਹਾ ਕਿ ਉਹ ਇਨਾਂ ਮੰਗਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਯਤਨ ਕਰਨਗੇ ਤੇ ਨਾਲ ਹੀ ਜਲੰਧਰ ’ਚ ਸਥਿਤ ਐਸੋਸੀਏਸ਼ਨ ਦੇ ਦਫਤਰ ਦੇ ਨਵੀਨੀਕਰਨ ਲਈ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਮਾਗਮ ਨੂੰ ਸਬੋਧਨ ਕਰਦਿਆਂ ਉਨਾਂ ਕਿਹਾ ਕਿ ਫੋਟੋਗ੍ਰਾਫੀ ਬੜਾ ਹੀ ਸ਼ਾਨਦਾਰ ਕਿੱਤਾ ਹੈ, ਜਿਸ ਨਾਲ ਯਾਦਾਂ ਪਰੋ ਕੇ ਰੱਖੀਆਂ ਜਾਂਦੀਆਂ ਹਨ।
  

        ਉਹਨਾਂ ਸਿਹਤ ਅਤੇ ਸਿੱਖਿਆ ਪੰਜਾਬ ਸਰਕਾਰ ਲਈ ਤਰਜੀਹੀ ਖੇਤਰ ਹਨ, ਜਿਨਾਂ ਨੂੰ ਹੁਲਾਰਾ ਦੇਣ ਲਈ ਸਿਰਤੋੜ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਲੜੀਵਾਰ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ, ਜ਼ਿਲਾ ਪੁਲੀਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਿਕ,ਵਿਧਾਇਕ ਕੁਲਵੰਤ ਸਿੰਘ ਪੰਡੋਰੀ ਉਪ ਮੰਡਲ ਮੈਜਿਸਟਰੇਟ ਬਰਨਾਲਾ ਸ. ਗੋਪਾਲ ਸਿੰਘ, ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਮੈਂਬਰ, ਹਰਿਆਣਾ ਅਤੇ ਹੋਰ ਸੂਬਿਆਂ ’ਚੋਂ ਆਏ ਫੋਟੋਗ੍ਰਾਫਰ ਸਮੇਤ ਪੰਜਾਬ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ,ਜਨਰਲ ਸਕੱਤਰ ਮੰਗਤ ਸਿੰਘ ਹਾਂਡਾ ,ਪੰਜਾਬ ਦੇ ਸਾਬਕਾ ਪ੍ਰਧਾਨ ਤੇ ਭਾਰਤ ਡੈਲੀਗੇਟ ਗੁਰਨਾਮ ਸਿੰਘ ,ਰਣਜੀਤ ਸਿੰਘ ਜੋਧਪੁਰੀ ਅਨਮੋਲ ਸਟੂਡੀਓ ,ਨਿਰਮਲ ਪੰਡੋਰੀ ਹਾਜ਼ਰ ਸਨ

Post a Comment

0 Comments