ਐਸ.ਡੀ ਸਭਾ (ਰਜਿ) ਬਰਨਾਲਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੁਮ ਧਾਮ ਨਾਲ ਮਨਾਇਆ

 ਐਸ.ਡੀ ਸਭਾ (ਰਜਿ) ਬਰਨਾਲਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੁਮ ਧਾਮ ਨਾਲ ਮਨਾਇਆ

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਤੇ ਪੰਡਿਤ ਸ਼ਿਵ ਕੁਮਾਰ ਗੌੜ ਨੇ ਜੋਤੀ ਪ੍ਰਚੰਡ ਕੀਤੀ     -ਸ਼ਿਵਦਰਸ਼ਨ  ਸ਼ਰਮਾ.ਸ਼ਿਵ ਸ਼ਰਮਾ 


ਬਰਨਾਲਾ, 20 , ਅਗਸਤ /ਕਰਨਪ੍ਰੀਤ ਧੰਦਰਾਲ 

ਮਾਲਵੇ ਦੀ ਨਾਮਿ ਵਿਦਿਅਕ ਸੰਸਥਾ ਐਸ.ਡੀ ਸਭਾ (ਰਜਿ) ਬਰਨਾਲਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਜਿੱਥੇ ਅਚਾਰੀਆਂ ਸ਼ਿਵ ਕੁਮਾਰ ਗੌੜ ਦੁਆਰਾ ਜੋਤੀ ਦੀ ਰਸਮ ਅਦਾ ਕੀਤੀ ਗਈ ਐਸ.ਡੀ ਸੀਨੀਅਰ ਸੈਕੰਡਰੀ ਵਿਖੇ ਪੁਜਾ ਅਰਚਨਾ ਕੀਤੀ ਗਈ ਉੱਥੇ  ਮੁੱਖ ਮਹਿਮਾਨ ਦੇ ਤੌਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।ਮੀਤ ਹੇਅਰ ਨੇ  ਕਿਹਾ ਕਿ ਐਸ.ਡੀ ਸਭਾ ਰਜਿ ਬਰਨਾਲਾ ਦੀਆਂ ਵਿਦਿਅਕ ਸੰਸਥਾਵਾਂ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਬੜੀ ਸ਼ਰਧਾ ਨਾਲ ਮਨਾਉਂਦੀ ਆ ਰਹੀ ਹੈ। ਐਸ.ਡੀ ਸਭਾ ਵਿੱਦਿਆ ਦੇ ਖੇਤਰ ਵਿੱਚ ਦਹਾਕਿਆ ਤੋਂ ਆਪਣਾ ਨਾ ਰੁਸ਼ਨਾ ਰਹੀ ਹੈ।ਐਸ.ਡੀ ਸਭਾ ਰਜਿ ਬਰਨਾਲਾ ਵੱਲੋਂ ਕੈਬਨਿਟ ਮੰਤਰੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਭਜਨ ਸੰਗੀਤਕਾਰ ਵਿਕਰਮ ਰਾਠੌਰ ਨੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਭਗਵਾਨ ਕ੍ਰਿਸ਼ਨ ਵੱਲੋਂ ਦਿਖਾਏ ਰਾਸਤੇ ਉਪਰ ਚਲਣ ਲਈ ਪ੍ਰੇਰਿਤ ਕੀਤਾ ਗਿਆ।ਸਰਧਾਲੂਆਂ ਦੁਆਰਾ ਸੰਗੀਤ ਦਾ ਖੂਬ ਆਨੰਦ ਮਾਣਿਆ ਗਿਆ।ਤੇ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਸੰਸਥਾ ਦੇ ਬੱਚਿਆਂ ਦੁਆਰਾ ਕ੍ਰਿਸ਼ਨ ਬਾਲ ਰੂਪ ਦੀਆਂ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਬੱਚਿਆਂ ਨੂੰ ਇਨਾਮ ਵੰਡੇ ਗਏ।

ਇਸੇ ਤਰ੍ਹਾ ਐਸ.ਐਸ.ਡੀ ਕਾਲਜ ਬਰਨਾਲਾ ਦੀ ਝਾਕੀ ਸ਼੍ਰੀ ਕ੍ਰਿਸ਼ਨ ਨਾਮਕਰਣ ਨੂੰ ਪਹਿਲਾ ਸਥਾਨ ਪ੍ਰਾਪਤ ਕੀਤਾ,ਦੂਜਾ ਸਥਾਨ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਦੁਆਰਾ ਸ਼੍ਰੀ ਕ੍ਰਿਸ਼ਨ ਮਹਾ ਉਤਸਵ ਨੂੰ ਮਿਿਲਆ,ਤੀਜਾ ਸਥਾਨ ਟੰਡਨ ਇੰਟਰਨੈਸ਼ਨਲ ਦੀ ਝਾਕੀ *ਨਰਸਿੰਹ ਅਵਤਾਰ* ਨੂੰ ਮਿਲਆ।ਐਸ.ਡੀ ਹਾਈ ਸਕੂਲ ਦੇ ਬੱਚਿਆਂ ਨੇ ਗਵਰਧਨ ਧੰਨ ,ਡੀ.ਐਲ.ਟੀ ਸਕੂਲ ਦੀ ਸ਼੍ਰੀ ਕ੍ਰਿਸ਼ਨ ਸੁਦਾਮਾ ਮਿਲਨ ਅਤੇ ਐਨ.ਐਮ.ਐਸ.ਡੀ ਸਕੂਲ ਦੇ ਬੱਚਿਆਂ ਨੇ ਰਾਸ ਲੀਲਾ ਦੀ ਝਾਕੀ ਨੂੰ ਪੇਸ਼ ਕੀਤਾ ਗਿਆ।ਸਰਧਾਲੂਆਂ ਦੀਆਂ ਝਾਕੀਆਂ ਅੱਗੇ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ।

                                          ਐਸ.ਡੀ ਸਭਾ ਰਜਿ ਬਰਨਾਲਾ ਦੇ ਚੇਅਰਮੈਨ ਸ਼੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਜੀ (ਸੀਨੀਅਰ ਐਡਵੋਕੇਟ) ਨੇ ਸੰਸਥਾ ਦੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਨਾਲ ਸਬੰਧਤ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਦੇ ਸਾਰੇ ਧਰਮਾਂ ਦੇ ਤਿਉਹਾਰ ਮਨੁੱਖਤਾ ਨੂੰ ਪਿਆਰ ਕਰਨ,ਆਪਸੀ ਭਾਈਚਾਰਕ ਸਾਂਝ ਨਾਲ ਦੂਜਿਆਂ ਦੀ ਲੋੜਾਂ ਦੀ ਪੂਰਤੀ,ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦੇ ਹਨ।

  ਐਸ.ਡੀ ਸਭਾ ਰਜਿ ਬਰਨਾਲਾ ਦੇ ਜਨਰਲ ਸੱਕਤਰ ਸ੍ਰੀ ਸ਼ਿਵ ਸਿੰਗਲਾ ਐੱਸ ਐੱਸ ਡੀ ਸਬ ਧਰਮਾਂ ਦਾ ਸਤਿਕਾਰ ਕਰਦਾ ਹੈ   ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਸੰਦੇਸ਼ ਹੈ ਕਿ ਮਨੁੱਖੀ ਰੂਪੀ ਜੀਵਨ ਵਿਚ ਸਾਨੂੰ ਸਾਰਿਆਂ ਨੂੰ ਮਾਨਵਤਾ ਦੇ ਭਲੇ ਲਈ ਚੰਗੇ ਕਰਮ ਕਰਨੇ ਚਾਹੀਦੇ ਹਨ। ਇਸ ਮੌਕੇ ਝੰਡੇ ਦੀ ਰਸਮ ਵਿਜੈ ਭਦੋੜੀਆ ਦੁਆਰਾ ਕੀਤੀ ਗਈ।ਕਾਂਗਰਸ ਹਲਕਾ ਇੰਚਾਰਜ ਮਨੀਸ਼ ਬਾਂਸਲ ਦੁਆਰਾ ਜਨਮ ਅਸ਼ਟਮੀ ਤੇ ਮਟਕੀ ਦੀ ਰਸਮ ਅਦਾ ਕੀਤੀ । ਐਸ.ਡੀ ਸਭਾ ਰਜਿ ਬਰਨਾਲਾ ਦੇ ਸਕੱਤਰ ਕੁਲਵੰਤ ਰਾਏ ਗੋਇਲ,ਰਾਹੁਲ ਗੁਪਤਾ, ਵਿਵੇਕ ਸਿੰਧਵਾਨੀ,ਸ਼ਿਰੋਮਣੀ ਨਾਵਲਕਾਰ ਓਮ ਪ੍ਰਕਾਸ਼ ਗਾਸੋ,ਪ੍ਰਵੀਨ ਕੁਮਾਰ,ਆਰ ਕੇ ਚੌਧਰੀ,ਮਨੌਜ ਸਿੰਗਲਾ,ਗਗਨ ਚੀਮਾ,ਨਿਤਨ ਐਡਵੋਕੇਟ,ਜਤਿੰਦਰ ਜਿੰਮੀ,ਜਤਿੰਦਰ ਗੋੋਇਲ,ਐਮ ਸੀ ਮਲਕੀਤ ਸਿੰਘ ਮਨੀ,ਲੱਕੀ ਰੈਡੀਮੇਡ ,  ਗੁਰਪ੍ਰੀਤ ਸਿੰਘ ਲੱਕੀ ਪੱਖੋ,ਅਕਾਲੀ ਆਗੂ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ,ਡਾਕਟਰ ਆਸ਼ੁਲ ਗੁਪਤਾ,ਡਾਕਟਰ ਪਿਨਾਕ ਮੌਦਗਿਲ ਸੀਨੀਅਰ ਵਾਈਸ ਪ੍ਰੇਜ਼ੀਡੈਂਟ ਮੈਕਸ ਹਸਪਾਲ,ਬਰਨਾਲੇ ਇਲਾਕੇ ਦੇ ਪੱਤਰਕਾਰ ਭਰਾ ਅਤੇ ਐਸ.ਡੀ ਸਭਾ (ਰਜਿ) ਬਰਨਾਲਾ ਦੀਆਂ ਵਿਦਅਕ ਸੰਸਥਾਵਾਂ ਦੇ ਮੁਖੀ ਅਤੇ ਸਮੂਹ ਸਟਾਫ ਹਾਜ਼ਰ ਸਨ।

Post a Comment

0 Comments