ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਬੁਢਲਾਡਾ ਵੱਲੋਂ ਦੂਸ਼ਿਤ ਪਾਣੀ,ਵਾਤਾਵਰਨ ਅਤੇ ਨਸ਼ਿਆਂ ਆਦਿ ਦੇ ਕਾਰਨ ਹੋ ਰਹੇ ਨੁਕਸਾਨ ਸੰਬੰਧੀ ਕਰਵਾਈ ਗਈ ਕਨਵੈਨਸ਼ਨ।

 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਬੁਢਲਾਡਾ ਵੱਲੋਂ ਦੂਸ਼ਿਤ ਪਾਣੀ,ਵਾਤਾਵਰਨ ਅਤੇ ਨਸ਼ਿਆਂ ਆਦਿ ਦੇ ਕਾਰਨ ਹੋ ਰਹੇ ਨੁਕਸਾਨ ਸੰਬੰਧੀ ਕਰਵਾਈ ਗਈ ਕਨਵੈਨਸ਼ਨ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਮੈਡੀਕਲ
ਪ੍ਰੈਕਟੀਸ਼ਨਰ ਐਸੋਸੀਏਸ਼ਨ(ਰਜਿ 295) ਬਲਾਕ ਬੁਢਲਾਡਾ ਵੱਲੋਂ ਕਾਲੀ ਮਾਤਾ ਮੰਦਰ ਵਿਖੇ ਡਾ.ਗੁਰਜੀਤ ਸਿੰਘ ਬਰ੍ਹੇ ਦੀ ਪ੍ਰਧਾਨਗੀ ਹੇਠ ਦੂਸ਼ਿਤ ਹੋ ਰਹੇ ਪਾਣੀ, ਵਾਤਾਵਰਨ ਅਤੇ ਨਸ਼ਿਆਂ ਦੇ ਕਾਰਨ ਹੋ ਰਹੇ ਨੁਕਸਾਨ, ਭਰੂਣ ਹੱਤਿਆ ਅਤੇ ਰੁੱਖ ਲਗਾਉਣ ਸਬੰਧੀ ਕਨਵੈਨਸ਼ਨ ਕਰਵਾਈ ਗਈ। ਜਿਸ ਵਿੱਚ M.P.A.P. ਦੇ ਸੂਬਾ ਪ੍ਰਧਾਨ ਧੰਨਾਮੱਲ ਗੋਇਲ, ਜ਼ਿਲ੍ਹਾ ਪ੍ਰਧਾਨ ਰਘਬੀਰ ਚੰਦ ਸ਼ਰਮਾ, ਚੇਅਰਮੈਨ ਤਾਰਾ ਚੰਦ ਬਾਵਾ, ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਬਲੀ ਅਟਵਾਲ ਅਤੇ ਅਧਿਆਪਕ ਯੂਨੀਅਨ ਦੇ ਆਗੂ ਅਮਨਦੀਪ ਸ਼ਰਮਾ ਜੀ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਆਏ ਹੋਏ ਮਹਿਮਾਨਾਂ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ। ਬਲਾਕ ਬੁਢਲਾਡਾ ਦੇ ਪ੍ਰੈਕਟੀਸ਼ਨਰ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਨੇਕੀ ਫਾਊਂਡੇਸ਼ਨ ਵੱਲੋਂ ਵੱਡੇ ਪੱਧਰ ਤੇ ਪੌਦੇ ਵੰਡੇ ਗਏ।ਡਾ. ਜਗਤਾਰ ਸਿੰਘ ਫੁੱਲੂਵਾਲਾ ਡੋਡ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ,ਡਾ. ਮੇਜਰ ਸਿੰਘ ਗੋਬਿੰਦਪੁਰਾ ਨੇ ਦੂਸ਼ਿਤ ਹੋ ਰਹੇ ਪਾਣੀ,ਡਾ. ਤੇਜਾ ਸਿੰਘ ਗੁਰਨੇ ਜੀ ਨੇ ਰੁੱਖਾਂ ਅਤੇ ਵਾਤਾਵਰਨ,ਡਾ.ਮਨਮੰਦਰ ਸਿੰਘ ਕਲੀਪੁਰ ਨੇ ਭਰੂਣ ਹੱਤਿਆ ਰੋਕਣ ਬਾਰੇ ਆਪਣੇ ਵਿਚਾਰ ਦੱਸੇ। ਅਖੀਰ ਵਿੱਚ ਆਏ ਹੋਏ ਬੁਲਾਰਿਆਂ ਦੇ ਬਲਾਕ ਦੇ ਪ੍ਰਧਾਨ ਡਾ. ਗੁਰਜੀਤ ਸਿੰਘ ਬਰ੍ਹੇ ਨੇ ਧੰਨਵਾਦ ਕੀਤਾ।ਡਾ.ਸਿਸਨ ਗੋਇਲ,ਡਾ.ਮਹੇਸ਼‌ ਕੁਮਾਰ,ਡਾ.ਪਵਨ ਕੁਮਾਰ,ਡਾ. ਰਿੰਕੂ ਦੋਦੜਾ,ਡਾ. ਨਾਇਬ ਸਿੰਘ ਅਹਿਮਦਪੁਰ,ਡਾ.ਰਮਜਸ,ਡਾ.ਲੱਖਾ ਸਿੰਘ,ਡਾ. ਗਮਦੂਰ ਸਿੰਘ ਦੋਦੜਾ,ਡਾ.ਪ੍ਰਿਤਪਾਲ ਸਿੰਘ ਕੋਹਲੀ ਆਦਿ ਹਾਜਰ ਹੋਏ।

Post a Comment

0 Comments