ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦਾ ਵਫ਼ਦ ਅੱਜ ਪੰਜਾਬ ਦੇ ਸਿਹਤ ਮੰਤਰੀ ਰਤਨ ਸਿੰਘ ਜੋੜਾ ਮਾਜਰਾ ਨੂੰ ਮਿਲਿਆ ਜਿਨ੍ਹਾਂ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ

 ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦਾ ਵਫ਼ਦ ਅੱਜ ਪੰਜਾਬ ਦੇ ਸਿਹਤ ਮੰਤਰੀ ਰਤਨ ਸਿੰਘ ਜੋੜਾ ਮਾਜਰਾ ਨੂੰ ਮਿਲਿਆ ਜਿਨ੍ਹਾਂ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ 

ਏ ਡੀ,ਸੀ , ਤਹਿਸੀਲਦਾਰ ਮੈਡਮ,ਈ ਓ ਨੂੰ ਤੁਰੰਤ ਧਰਨੇ ਵਾਲੀ ਥਾਂ ਤੇ ਜਾ ਕੇ ਗੱਲ ਕਰਨ ਦੇ ਨਿਰਦੇਸ਼ ਦਿੱਤੇ 

ਜਿੱਥੇ ਈ.ਓ ਮਨਪ੍ਰੀਤ ਸਿੰਘ ਨੇ ਵਫਦ ਨਾਲ ਮੀਟਿੰਗ ਕੀਤੀ ਪ੍ਰੰਤੂ ਤਹਿਸੀਲਦਾਰ ਮੈਡਮ ਦਿਵਿਆ ਸਿੰਗਲਾ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਨਾਲ ਮਾਮਲੇ ਸਬੰਧੀ ਕੋਈ ਗੱਲ ਬਾਤ ਕਰੇ ਬਿਨਾ ਤੁਰਦੇ ਬਣੇ


ਬਰਨਾਲਾ,29,ਅਗਸਤ (ਕਰਨਪ੍ਰੀਤ ਕਰਨ)
-:ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਸੰਬੰਧੀ ਬੰਦ ਕੀਤੀਆਂ ਐਨ.ਓ .ਸੀਆ ਖਿਲਾਫ ਪ੍ਰਾਪਰਟੀ ਐਸੋਸੀਏਸ਼ਨ ਕਲੋਨਾਈਜ਼ਰਾਂ ਡੀਲਰਾਂ ਵੱਲੋ,ਬਰਨਾਲਾ ਦੇ ਨਗਰ ਕੌਂਸਲ  ਦਫ਼ਤਰ ਅੱਗੇ ਲਾਇਆ ਧਰਨਾ ਅੱਜ  ਛੇਵੇਂ ਦਿਨ ਚ ਦਾਖਿਲ ਹੋ ਚੁੱਕਿਆ ਹੈ ਪਰੰਤੂ ਧਰਨੇ ਵਿਚ ਪ੍ਰਸ਼ਾਸਨ ਦਾ ਕਿਸੇ ਅਧਿਕਾਰੀ ਵਲੋਂ ਨਾ ਪੁੱਜਣ ਤੇ ਪ੍ਰਾਪਰਟੀ ਐਸੋਸੀਏਸ਼ਨ ਕਲੋਨਾਈਜ਼ਰਾਂ ਡੀਲਰਾਂ  ਚ ਭਾਰੀ ਰੋਸ਼ ਪਾਇਆ ਜਾ ਰਿਹਾ ਪ੍ਰੰਤੂ ਅੱਜ ਕੈਬਨਿਟ ਸਿਹਤ ਮੰਤਰੀ ਰਤਨ ਸਿੰਘ ਜੋੜਾ ਮਾਜਰਾ ਦੇ ਕਹਿਣ ਤੇ ਜਿੱਥੇ ਈ.ਓ ਮਨਪ੍ਰੀਤ ਸਿੰਘ ਨੇ ਵਫਦ ਨਾਲ ਮੀਟਿੰਗ ਕੀਤੀ ਪ੍ਰੰਤੂ ਤਹਿਸੀਲਦਾਰ ਮੈਡਮ ਦਿਵਿਆ ਸਿੰਗਲਾ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਨਾਲ ਮਾਮਲੇ ਸਬੰਧੀ ਕੋਈ ਗੱਲ ਬਾਤ ਕਰੇ ਬਿਨਾ ਤੁਰਦੇ ਬਣੇ !  

  ਇਸ ਸਬੰਧੀ ਧਰਨੇ ਨੂੰ ਸੰਬੰਧਨ ਕਰਦਿਆਂ ਅਹੁਦੇਦਾਰਾਂ ਨਰਿੰਦਰ ਸ਼ਰਮਾ,ਜਿਲਾ ਪ੍ਰਧਾਨ ਰਾਕੇਸ਼ ਕੁਮਾਰ ਆਦਿ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਦੇ ਕਹਿਣ ਤੇ ਬਰਨਾਲਾ ਨਗਰ ਕੌਂਸਲ ਵਲੋਂ ਵਲੋਂ ਪਲਾਟਾਂ ਪ੍ਰਾਪਰਟੀਆਂ ਦੀ ਐਨ,ਓ  ਸੀ ਬੰਦ ਕਰਦਿਆਂ ਖੱਜਲ ਖੁਆਰ ਕੀਤਾ ਜਾ ਰਿਹਾ ਹੈ ! ਅਸੀਂ ਪੈਸੇ ਭਰਨ ਨੂੰ ਤਿਆਰ ਹਾਂ ਪਰੰਤੂ ਨਗਰ ਕੌਂਸਲ ਦੇ ਅਧਿਕਾਰੀ ਪੈਸੇ ਨਹੀਂ ਭਰਵਾਂ ਰਹੇ ਜੋ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਨੀਤੀਆਂ ਦਾ ਨਤੀਜਾ ਹੈ ! ਉਹਨਾਂ ਕਿਹਾ ਕਿ ਪੰਜਾਬ ਦੇ ਰੈਵਨਿਊ ਰਾਹੀਂ ਖਜਾਨੇ ਨੂੰ ਵੱਡਾ ਹੁਲਾਰਾ ਦੇਣ ਵਾਲਾ ਵਪਾਰੀ ਅੱਜ ਸੜਕਾਂ ਤੇ ਧਰਨੇ ਲਾਉਣ ਨੂੰ ਮਜਬੂਰ ਹੈ !ਬਲੱਡ ਰਿਲੇਸਨ  ਦੇ ਨਾਮ ਤੇ ਵੀ ਰਜਿਸਟਰੀ ਕਰਵਾਉਣੀ ਹੋਵੇਗੀ ਤਾਂ 9 ਹਜ਼ਾਰ ਵਿਸਵਾ ਕਮੇਟੀ ਕੋਲ ਭਰਨਾ ਪਵੇਗਾ ! ਆਗੂਆਂ ਨੇ ਕਿਹਾ ਕਿ ਸਰਕਾਰ ਨੇ ਸਾਰਾ ਬਰਨਾਲਾ ਅਨ ਪਰੁਵਡ ਐਲਾਨਦਿਆਂ ਐੱਨ ਓ ਸੀਆਂ  ਬੰਦ ਕਰਨ ਦਾ ਤਿੱਖਾ  ਵਿਰੋਧ ਕੀਤਾ ਜਾ ਰਿਹਾ ਹੈ !ਸਰਕਾਰ ਵਲੋਂ ਥੋਪੀਆਂ ਗਈਆਂ ਬੇਲੋੜੀਆਂ ਸ਼ਰਤਾਂ ਕਾਰਨ ਸਾਰੇ ਹੀ ਪੰਜਾਬ ਵਿਚ ਪ੍ਰਾਪਰਟੀ ਧੰਦੇ ਨਾਲ ਜੁੜੇ ਲੱਖਾਂ ਡੀਲਰਾਂ ਵਲੋਂ ਸੜਕਾਂ ਤੇ ਉੱਤਰਦਿਆਂ ਧਰਨਿਆਂ ਮੁਜਾਹਰਿਆਂ ਰਹਿਣ ਸੁੱਤੀ ਸਰਕਾਰ ਨੂੰ ਜਗਾ ਰਹੇ ਹਨ ! 

                                 ਓਧਰ ਤਹਿਸੀਲਦਾਰ ਮੈਡਮ  ਦਿਵਿਆ ਸਿੰਗਲਾ ਨੇ ਇਸ ਮਾਮਲੇ ਸੰਬੰਧੀ ਜਵਾਬ ਦਿੰਦਿਆਂ ਕਿਹਾ ਕਿ ਮੈ ਧਰਨੇ ਵਾਲੀ ਥਾਂ ਤੇ  ਮੰਗਪੱਤਰ ਲੈਣ ਗਈ ਸਾਂ ਪ੍ਰੰਤੂ ਕੋਈ ਮੰਗ ਪੱਤਰ ਨਹੀਂ ਸੀ ਮਕੰਟਰੀ ਜੀ ਦੇ ਆਉਣ ਕਾਰਨ ਵਿਜੀ ਸੀ!   ਐਨ ਓ ਸੀਆ ਰਾਹੀਂ ਰਜਿਸਟਰੀਆਂ ਦੇ ਮੁੱਦੇ  ਸਬੰਧੀ ਕਿਹਾ ਕਿ ਮੈ ਸਰਕਾਰ ਦੀਆਂ ਹਿਦਾਇਤਾਂ ਤਹਿਤ ਹੀ ਕੰਮ ਕਰਾਂਗੀ ਜੋ  ਸਹੀ ਹੋਵੇਗਾ ਕੋਈ ਦਿੱਕਤ ਨਹੀਂ ਆਵੇਗੀ

ਇਸ ਮੌਕੇ ਧਰਨੇ ਵਿਚ ਸਵੇਰ ਤੋਂ ਹੀ ਐਮ ਸੀ ਧਰਮ ਸਿੰਘ ਫੌਜੀ,ਸਾਬਕਾ ਸੈਨਿਕ ਵਿੰਗ ਤੋਂ ਗੁਰਜਿੰਦਰ ਸਿੰਘ ਸਿੱਧੂ,ਸੰਜੀਵ ਅਰੋੜਾ ,ਰਾਜੇਸ਼ ਮੰਗਫਲੀ, ਭੁਪਿੰਦਰ ਸ਼ਰਮਾ,ਰੁਪਿੰਦਰ ਆਹਲੂਵਾਲੀਆਂ, ਪਰਮਜੀਤ ਪੰਮਾ,  ਚੋਹਾਨ ਤੀਰਥ ਸਿੰਘ,ਰਿਸ਼ੂ ਗੁੱਛੀ ,ਗੋਪਾਲ ਕੁਮਾਰ ,ਜਸਵਿੰਦਰ ਸਿੰਘ ,ਸੁਨੀਲ ਜੈਨ,ਸ਼ੰਕਰ ਕੁਮਾਰ ,ਨਰੇਸ਼ ਕੁਮਾਰ ,ਭਾਰਤ ਭੂਸ਼ਨ ਕਾਲੀ ,ਸੰਜੇ ਕੁਮਾਰ ,ਰਾਜੇਸ਼ ਕਲਾ ਭੀਮ ਸੈਨ ,ਗੁਰਮੀਤ ਲਾਲ ਬੀਹਲਾ,ਸੁਖਪਾਲ ਸਿੰਘ ,ਰਸੇਮ ਸਿੰਘ,ਸ਼ਿੰਦਾ ਬਾਬਾ ਵਿਜੈ ਕੁਮਾਰ,ਜਗਜੀਤ ਸਿੰਘ ,ਗੁਰਮੀਤ ਲਾਲ ,ਸੰਜੇ ਸਿੰਗਲਾ,ਮੰਗਾ ਰਾਮ ,ਰਾਮੇਸ਼ ਕੁਮਾਰ ਗਿਆਨ ਸਿੰਘ, ਬਿੱਟੁ ਗਹਿਲਾਂ  ,ਬਲਕਰਨ  ਸਿੰਘ ,ਜਗਤਾਰ ਸਿੰਘ  ਨੀਟਾ ,ਲਛਮਣ ਸਿੰਘ ,ਜੀਵਨ ਗੋਲਾ ਰਾਜੇਸ਼ ਕੁਮਾਰ ਸਮੇਤ ਹੋਰ ਵੀ ਹਾਜਿਰ ਸਨ!

Post a Comment

0 Comments