ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਹੁਕਮਾ ਸਦਕਾ ਦਲਿਤਾਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਸਬੰਧੀ ਜਿਲਾ ਪ੍ਰਸ਼ਾਸਨ ਨੂੰ ਪੰਜਾਬ ਦੇ ਗਵਰਨਰ ਦੇ ਨਾਂ ਦਿੱਤਾ ਮੰਗ ਪੱਤਰ

 ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਹੁਕਮਾ ਸਦਕਾ ਦਲਿਤਾਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਸਬੰਧੀ  ਜਿਲਾ ਪ੍ਰਸ਼ਾਸਨ ਨੂੰ ਪੰਜਾਬ ਦੇ ਗਵਰਨਰ ਦੇ ਨਾਂ ਦਿੱਤਾ ਮੰਗ ਪੱਤਰ  


ਮਾਨਸਾ 24 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ

ਬਹੁਜਨ ਸਮਾਜ ਪਾਰਟੀ ਵਲੋ  ਜਿਲ੍ਹਾ ਮਾਨਸਾ ਵਿਖੇ ਮਾਨਸਾ ਦੀਆਂ ਕਚਹਿਰੀਆ ਵਿਖੇ ਇਕ ਰੈਲੀ ਕੀਤੀ ਗਈ।ਜਿਸ ਵਿੱਚ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ (ਸਾਬਕਾ ਮੁੱਖ ਮਤਰੀ ਉੱਤਰ ਪ੍ਰਦੇਸ਼, ਸਾਬਕਾ ਸਾਸਦ ਦੇ ਦਿਸ਼ਾ ਨਿਰਦੇਸ਼ਾਂ 'ਚ ਪੰਜਾਬ ਇੰਚਾਰਜ ਸੀ੍‌ ਰਣਧੀਰ ਸਿੰਘ ਬੈਨੀਵਾਲ ਤੇ ਸੀ ਵਿਪੁਲ ਕੁਮਾਰ ਜੀ ਦੀ ਦੇਖ ਰੇਖ 'ਚ ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ  ਦੀ ਅਗਵਾਈ 'ਚ 15 ਜੁਲਾਈ ਨੂੰ ਸੂਬੇ ਦੇ 23 ਜ਼ਿਲ੍ਹਾ ਹੈਂਡਕੁਆਰਟ ਤੋਂ ਡਿਪਟੀ ਕਮਿਸ਼ਨਰਾ ਰਾਹੀਂ ਮਾਣਯੋਗ ਗਵਰਨਰ ਪੰਜਾਬ ਜੀ ਨੂੰ ਹੇਠਾਂ  ਲਿਖਿਤ ਮੁਦਿਆਂ ਉਪਰ ਧਿਆਨ ਦੁਆਊ ਮੈਮੋਰੇਡਮ ਦਿੱਤੇ ਗਏ ਸਨ। 

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਕੈਬਨਿਟ ਦੇ ਫੈਸਲਿਆਂ ਰਾਹੀਂ, ਜੋ ਕਿ ਸੰਵਿਧਾਨਿਕ ਨਜ਼ਰੀਏ ਤੋਂ ਅਣ-ਉਚਿਤ ਹਨ, ਪੰਜਾਬ ਦੀਆਂ ਅਨੁਸੂਚਿਤ ਜਾਤੀਆਂ, ਹੋਰ ਪਛੜੀਆਂ ਸ਼ੇ੍ਣੀਆਂ (ਓਬੀਸੀ) ਅਤੇ ਜਨਰਲ ਵਰਗ ਦੇ ਆਰਥਿਕ,ਤੋਰ 'ਤੇ ਕਮਜ਼ੋਰ ਲੋਕਾਂ ਖਿਲਾਫ ਗੈਰਸਵਿਧਾਨਕ ਨੀਤੀਗਤ ਫੈਸਲੇ ਲੈ ਕੇ ਸੰਵਿਧਾਨਿਕ ਹਕਾਂ ਅਧਿਕਾਰਾਂ ਨੂੰ ਖਤਮ ਕਰ ਰਹੀ ਹੈ ਅਤੇ ਉਪਰੋਕਤ ਵਰਗਾ ਦੀ ਘੋਰ ਅਣਦੇਖੀ ਕੀਤੀ ਜਾ ਰਹੀ ਹੈ। ਅਜਿਹੇ ਹਾਲਾਤਾਂ 'ਚ ਹੇਠਾਂ ਲਿਖਤ ਮੁਦਿਆਂ 'ਤੇ ਅਸੀਂ ਮਾਣਯੋਗ ਰਾਸ਼ਟਰਪਤੀ ਸਾਹਿਬ ਜੀ ਦਾ ਧਿਆਨ  ਮੰਗਦੇ  ਹਨ ਤੇ ਆਪ ਜੀ ਨੂੰ ਬੇਨਤੀ ਕਰਦੇ ਆ ਕਿ ਇਨ੍ਹਾਂ ਮੁੰਦਿਆ 'ਤੇ ਕਾਰਵਾਈ ਸਬੰਧੀ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾਣ।

ਇਸ ਮੌਕੇ ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਬਸਪਾ ਪੰਜਾਬ,,ਮੰਗਤ ਰਾਏ ਭੀਖੀ ਸੂਬਾ ਸਕੱਤਰ ਬਸਪਾ,ਮੀਨਾ ਰਾਣੀ ਸੂਬਾ ਸਕੱਤਰ ਬਸਪਾ,ਗੁਰਦੀਪ ਸਿੰਘ ਮਾਖਾ ਜਿਲਾ ਪ੍ਰਧਾਨ ਮਾਨਸਾ, ਲਖਵੀਰ ਸਿੰਘ ਨਿੱਕਾ ਜਿਲਾ ਪ੍ਰਧਾਨ ਬਠਿੰਡਾ। ਜਗਦੀਪ ਸਿੰਘ ਗੋਗੀ, ਭਗਵਾਨ ਸਿੰਘ ਹੋਡਲਾ, ਕੁਲਵਿੰਦਰ ਸਿੰਘ ਆਲੂਪੁਰ, ਦੇਵੀ ਦਿਆਲ ਬੁਢਲਾਡਾ (ਹਲਕਾ ਪ੍ਰਧਾਨ),ਪੂਰਨ ਸਿੰਘ ਬੱਛੋਆਣਾ, ਪਾਲੀ ਸਿੰਘ ਰੱਲੀ, ਸ਼ੇਰ ਸਿੰਘ ਬੁਢਲਾਡਾ, ਮੱਖਣ ਲਾਲ, ਹੇਮਰਾਜ, ਨੌਜਵਾਨ ਆਗੂ ਗੁਰਬਿੰਦਰ ਸਿੰਘ ਡਾਇਮੰਡ ਮੱਤੀ। ਜਸਵਿੰਦਰ ਜੱਸੀ, ਸੁਤਾਗਰ ਸਿੰਘ ,ਜਗਦੀਸ਼ ਖਿਆਲਾਂ ਆਦਿ ਹਜਰ ਸਨ।ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਨੇ ਪੁੱਜੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਤੇ ਪੰਜਾਬ  ਦੇ ਸੂਬਾ ਪ੍ਰਧਾਨ  ਆਦਿ ਮਾਨ ਯੋਗ,ਸ਼ਖ਼ਸੀਅਤਾਂ ਦਾ ਸਿਰੋਪਾਓ  ਪਾ ਕੇ   ਸਨਮਾਨਤ ਕੀਤਾ ।ਇਸ ਮੌਕੇ ਸੂਬਾ ਪ੍ਰਧਾਨ ਨੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਵਿਸ਼ਵਾਸ ਵੀ ਦਿਵਾਇਆ।

Post a Comment

0 Comments