ਪੁਲਸ ਸਟੇਸ਼ਨ ਜੌੜਕੀਆਂ ਦੇ ਨਵੇਂ ਮੁਖੀ ਪਰਵੀਨ ਕੁਮਾਰ ਨੇ ਚਾਰਜ ਲਿਆ,ਹਰ ਆਮ ਅਤੇ ਖ਼ਾਸ ਵਿਅਕਤੀ ਨੂੰ ਪੂਰਾ ਮਾਨ ਸਨਮਾਨ ਮਿਲੇਗਾ: ਪ੍ਰਵੀਨ

 ਪੁਲਸ ਸਟੇਸ਼ਨ ਜੌੜਕੀਆਂ ਦੇ ਨਵੇਂ ਮੁਖੀ ਪਰਵੀਨ ਕੁਮਾਰ ਨੇ ਚਾਰਜ ਲਿਆ,ਹਰ ਆਮ ਅਤੇ ਖ਼ਾਸ ਵਿਅਕਤੀ ਨੂੰ ਪੂਰਾ ਮਾਨ ਸਨਮਾਨ ਮਿਲੇਗਾ: ਪ੍ਰਵੀਨ


 ਗੁਰਜੰਟ ਸਿੰੰਘ ਬਾਜੇਵਾਲੀਆਂ 

 ਮਾਨਸਾ 30 ਅਗਸਤ  ਪੁਲੀਸ ਸਟੇਸ਼ਨ ਜੌੜਕੀਆਂ ਦੇ ਨਵੇਂ  ਮੁਖੀ ਪਰਵੀਨ ਕੁਮਾਰ ਨੇ ਆਪਣਾ ਚਾਰਜ ਸਾਂਭ ਕੇ ਇਸ ਥਾਣੇ ਨਾਲ ਸਬੰਧਤ ਕੰਮ ਕਾਜ ਦੀ ਸ਼ੁਰੂਆਤ ਕੀਤੀ ਹੈ।ਉਹ ਪਹਿਲਾਂ ਪੁਲਿਸ ਲਾਈਨ  ਮਾਨਸਾ ਵਿਖੇ ਤਾਇਨਾਤ  ਸਨ।ਥਾਣਾ ਮੁਖੀ ਪ੍ਰਵੀਨ ਕੁਮਾਰ  ਨੇ ਕਿਹਾ ਕਿ ਪੁਲਿਸ ਥਾਣਾ ਜੌੜਕੀਆਂ ਨਾਲ ਸੰਬੰਧਤ ਕੋਈ ਵਿਅਕਤੀ ਆਪਣੀ ਮੁਸ਼ਕਲ ਸੰਬੰਧੀ ਉਨ੍ਹਾਂ ਨੂੰ ਥਾਣੇ ਆ ਕੇ ਮਿਲ ਸਕਦਾ ਹੈ।ਪੁਲਿਸ ਦੇ ਕੰਮਾਂ ਕਾਰਾਂ ਲਈ ਹਰ ਵਿਅਕਤੀ ਨੂੰ ਪੂਰਾ ਪੂਰਾ ਨਿਆਂ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ।ਉਨ੍ਹਾਂ ਅੱਜ ਪੁਲਸ ਥਾਣਾ ਜੌੜਕੀਆਂ ਦੇ ਸਮੂਹ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਅਤੇ ਪੁਲੀਸ ਸਟੇਸ਼ਨ ਦੇ ਸਾਰੇ ਕੰਮਾਂ  ਕਾਰਾਂ  ਦਾ ਜਾਇਜ਼ਾ ਲੈਣ ਸਾਰ ਹੀ ਇਲਾਕੇ ਚ ਗਸ਼ਤ ਤੇਜ਼ ਕਰ ਦਿੱਤੀ ਹੈ।ਉਨ੍ਹਾਂ ਕਿਹਾ ਨਸ਼ੇ ਦੇ ਸੁਦਾਗਰਾਂ ਅਤੇ ਮਾੜੇ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।ਹਰ ਆਮ ਅਤੇ ਖ਼ਾਸ ਵਿਅਕਤੀ ਨੂੰ ਪੂਰਾ ਬਣਦਾ ਮਾਣ ਸਨਮਾਨ ਵੀ ਮਿਲੇਗਾ।ਉਨ੍ਹਾਂ ਦੀ ਆਮਦ ਤੇ ਇਲਾਕੇ ਦੇ ਅਨੇਕਾਂ ਮੋਹਤਬਰ ਵਿਅਕਤੀਆਂ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਪੁਲੀਸ ਦੇ ਕੰਮਾਂਕਾਰਾਂ ਸੰਬੰਧੀ ਉਨ੍ਹਾਂ ਤੇ ਭਰੋਸਾ ਜਤਾਇਆ ਹੈ।

Post a Comment

0 Comments