ਬਰਨਾਲਾ ਪੁਲਿਸ ਵਲੋਂ ਸ਼ਹਿਰ ਦੇ ਬਾਜ਼ਾਰਾਂ ਸਮੇਤ ਬਰਨਾਲਾ ਚ ਪੁਲਿਸ ਦੇ ਜਵਾਨਾਂ ਨਾਲ ਫਲੈਗ ਮਾਰਚ ਕੱਢਿਆ ਗਿਆ

 ਬਰਨਾਲਾ ਪੁਲਿਸ ਵਲੋਂ ਸ਼ਹਿਰ ਦੇ ਬਾਜ਼ਾਰਾਂ ਸਮੇਤ ਬਰਨਾਲਾ ਚ  ਪੁਲਿਸ ਦੇ ਜਵਾਨਾਂ ਨਾਲ ਫਲੈਗ ਮਾਰਚ ਕੱਢਿਆ ਗਿਆ


ਬਰਨਾਲਾ /14 ,ਅਗਸਤ/ ਕਰਨਪ੍ਰੀਤ ਕਰਨ

 ਮਨਾਏ ਜਾ ਰਹੇ ਆਜ਼ਾਦੀ ਦੇ 75 ਵੇਂ  ਆਜ਼ਾਦੀ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ 'ਚ ਫਲੈਗ ਮਾਰਚ ਕੱਢਿਆ ਢਆ ਗਿਆ। ਐੱਸਐੱਸਪੀ ਮਲਿਕ ਨੇ ਦੱਸਿਆ ਕਿ ਬਰਨਾਲਾ ਪੁਲਿਸ ਵਲੋਂ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਫ਼ਰਵਾਹੀ ਬਾਜ਼ਾਰ, ਸਦਰ ਬਾਜ਼ਾਰ, ਹੰਡਿਆਇਆ ਬਾਜ਼ਾਰ ਆਦਿ ਥਾਵਾਂ 'ਤੇ ਪੁਲਿਸ ਦੇ ਜਵਾਨਾਂ ਨਾਲ ਫਲੈਗ ਮਾਰਚ ਕੱਿਢਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਬਰਨਾਲਾ ਪੁਲਿਸ ਵਲੋਂ ਸ਼ਹਿਰ ਦੇ ਚੱਪੇ-ਚੱਪੇ 'ਤੇ ਨਜ਼ਰ ਰੱਖੀ ਹੋਈ ਹੈ। ਸ਼ਹਿਰ ਦੇ ਸੁਮੱਚੇ ਰਸਤਿਆਂ 'ਤੇ ਨਾਕਾਬੰਦੀਆਂ ਕਰਕੇ ਸ਼ੱਕ ਵਾਹਨ ਚਾਲਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਸਮੁੱਚੇ ਚੌਂਕਾਂ 'ਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਲਾਵਰਿਸ ਜਾਂ ਸ਼ੱਕੀ ਚੀਜ਼ ਮਿਲਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਇਸ 'ਤੇ ਕਾਰਵਾਈ ਕਰਦਿਆਂ ਕੋਈ ਵੱਡੀ ਘਟਨਾ ਵਾਪਰਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਐਸਪੀ ਹੈੱਡ ਕੁਆਰਟਰ ਮੇਜਰ ਸਿੰਘ ਪੀਪੀਐਸ, ਐਸ.ਪੀ ਪੀ.ਬੀ.ਆਈ ਕ੍ਰਾਇਮ ਤੇ ਨਾਰਕੋਟਿਸ ਰਾਮਨੀਸ ਕੁਮਾਰ,ਡੀਐਸਪੀ ਸਬ ਡਿਵੀਜਨ ਸਤਵੀਰ ਸਿੰਘ ਪੀਪੀਐਸ,ਡੀਐਸਪੀ ਸਬ ਡਵੀਜਨ ਤਪਾ ਰਵਿੰਦਰ ਸਿੰਘ, ਡੀਐਸਪੀ ਹੈੱਡ ਕੁਆਰਟਰ ਸਵਰਨ ਸਿੰਘ,ਡੀ.ਐਸ.ਪੀ ਸੰਦੀਪ ਕੁਮਾਰ ਵਡੇਰਾ ,ਡੀਐਸਪੀ ਪੀਬੀਆਈ ਗੁਰਬਚਨ ਸਿੰਘ ਤੋਂ ਇਲਾਵਾ ਵੱਖ-ਵੱਖ ਥਾਣਿਆਂ ਦੇ ਮੁਖੀ ਵੀ ਹਾਜ਼ਰ ਸਨ।

Post a Comment

0 Comments