ਜੈ ਮਲਾਪ ਲੈਬਾਰਟਰੀ ਸੰਸਥਾ ਵੱਲੋਂ ਖੂਨਦਾਨ ਕੈਂਪ ਲਗਾਇਆ

ਜੈ ਮਲਾਪ ਲੈਬਾਰਟਰੀ ਸੰਸਥਾ ਵੱਲੋਂ  ਖੂਨਦਾਨ ਕੈਂਪ ਲਗਾਇਆ  

        ਗੁਰਜੀਤ ਸ਼ੀਂਹ 
 ਸਰਦੂਲਗਡ਼੍ਹ 14 ਅਗਸਤ ਅੱਜ ਆਜ਼ਾਦੀ ਦਿਵਸ ਨੂੰ ਸਮਰਪਿਤ ਜੁਆਇੰਟ ਐਸੋਸੀਏਸ਼ਨ ਇੰਡੀਪੈਂਡੈਂਟ ਮੈਡੀਕਲ ਲੈਬਾਰਟਰੀ ਅਤੇ ਪ੍ਰੋਫੈਸ਼ਨਲ)ਬਲਾਕ ਸਰਦੂਲਗੜ੍ਹ(ਪੰਜਾਬ)  ਵਲੋਂ ਵਾਹਿਗੁਰੂ ਹਸਪਤਾਲ ਸਰਦੂਲਗੜ੍ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ, ਸਟੇਟ ਵਾਈਸ ਚੇਅਰਮੈਨ ਗੁਰਮੀਤ ਸਿੰਘ ਨੇ ਦੱਸਿਆ ਕਿ ਸਟੇਟ ਪ੍ਰਧਾਨ ਜਗਦੀਪ ਭਾਰਦਵਾਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੈ 
ਮਿਲਾਪ ਸੰਸਥਾ ਬਲਾਕ ਸਰਦੂਲਗਡ਼੍ਹ ਵੱਲੋਂ  ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ । 

ਜਿਸ ਦਾ ਉਦਘਾਟਨ ਮਾਨਯੋਗ ਐਸ ਐਮ ਓ  ਵੇਦ ਪ੍ਰਕਾਸ਼ ਸਰਦੂਲਗਡ਼੍ਹ  ਜੀ ਦੁਆਰਾ ਕੀਤਾ ਗਿਆ ।

ਇਸ  ਖੂਨਦਾਨ ਕੈਂਪ ਵਿਚ ਖੂਨ ਇਕੱਤਰ ਕਰਨ ਵਾਸਤੇ  ਮਾਨਸਾ ਤੋਂ ਹਰਦੇਵ ਸਿੰਘ ਸਰਾਂ ਬਲੱਡ ਸੈਂਟਰ  ਦੀ ਟੀਮ ਪਹੁੰਚੀ  ਜਿਨ੍ਹਾਂ ਨੇ  16  ਯੂਨਿਟ  ਪ੍ਰਾਪਤ ਕੀਤੇ । ਕੈਂਪ ਵਿੱਚ ਐਸ ਐਮ ਓ ਡਾਕਟਰ ਵੇਦ ਪ੍ਰਕਾਸ਼  ਸਰਦੂਲਗੜ੍ਹ ਨੂੰ  ਸਨਮਾਨਿਤ ਜਿਲ੍ਹਾਂ ਸੈਕਟਰੀ ਪ੍ਰਮੋਦ ਅਤੇ ਸਮੂਹ ਜੈ ਮਲਾਪ ਪਰਿਵਾਰ ਵਲੋਂ ਕੀਤਾ ਗਿਆ,ਇਸ ਮੌਕੇ ਸੰਦੀਪ ਕੁਮਾਰ, ਸੁਮਨਦੀਪ ਸਿੰਘ, ਬਲਵੀਰ ਸਿੰਘ, ਗਗਨਦੀਪ ਸਿੰਘ, ਕੈਸ਼ੀਅਰ ਬਲਜਿੰਦਰ ਸਿੰਘ, ਸੰਦੀਪ ਕੰਬੋਜ  ਬਲਾਕ  ਦੇ ਸਾਰੇ ਮੈਂਬਰਾਂ ਦਾ , ਪ੍ਰਧਾਨ ਸੋਨਾ ਸਿੰਘ  ਨੇ  ਧੰਨਵਾਦ ਕੀਤਾ। ਫੋਟੋ 04 ਕੈਂਪ ਦੌਰਾਨ ਖੂਨਦਾਨ ਕਰਦੇ ਹੋਏ ਨੋਜਵਾਨ

Post a Comment

0 Comments