ਜ਼ਿਲਾ ਬਰਨਾਲਾ ਦੇ ਪਿੰਡ ਕੁਠਾਲਾ ਦੇ ਨੌਜਵਾਨ ਹਰਮਨਦੀਪ ਸਿੰਘ ਸੰਧੂ ਦੀ ਅਮਰੀਕਾ ਦੇ ਰਿਸਰਚ ਸੈਂਟਰ ਵਿੱਚ ਚੋਣ ਹੋਈ

 ਜ਼ਿਲਾ ਬਰਨਾਲਾ ਦੇ ਪਿੰਡ ਕੁਠਾਲਾ ਦੇ ਨੌਜਵਾਨ ਹਰਮਨਦੀਪ ਸਿੰਘ ਸੰਧੂ ਦੀ  ਅਮਰੀਕਾ ਦੇ ਰਿਸਰਚ ਸੈਂਟਰ ਵਿੱਚ ਚੋਣ ਹੋਈ 

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਮੁੱਚੇ ਪਰਿਵਾਰ ਨੂੰ ਦਿੱਤੀਆਂ ਵਧਾਈਆਂ


ਬਰਨਾਲਾ।11, ਅਗਸਤ /ਕਰਨਪ੍ਰੀਤ ਕਰਨ/ 
ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਪੈਂਦੇ ਪਿੰਡ  ਕੁਠਾਲਾ ਦੇ ਇਕ ਉੱਧਮੀ ਨੌਜਵਾਨ ਦੀ ਚੋਣ ਅਮਰੀਕਾ ਦੇ ਰਿਸਰਚ ਸੈਂਟਰ ਵਿੱਚ  ਵਿਚ ਹੋਣ ਨਾਲ ਜਿਥੇ ਪਿੰਡ ਕੁਠਾਲਾ ਜਿਲ੍ਹਾ ਬਰਨਾਲਾ ਸਮੇਤ ਸਮੁੱਚੇ ਭਾਰਤ ਦਾ ਚਮਕਾਇਆ ਹੈ! ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਪੰਡੋਰੀ  ਨੇ ਦੱਸਿਆ ਕਿ ਇਹ ਇੱਕਲੇ ਜ਼ਿਲਾ ਬਰਨਾਲਾ ਜਾਂ ਪੰਜਾਬ ਲਈ ਹੀ ਨਹੀਂ ਸਮੁੱਚੇ ਭਾਰਤ ਲਈ ਬੜੇ ਮਾਣ  ਦੀ ਗੱਲ ਹੈ ਕਿ ਸਾਡੇ ਇਲਾਕੇ ਦੇ ਇਤਿਹਾਸਿਕ ਪਿੰਡ ਕੁਠਾਲਾ ਦੇ ਨੌਜਵਾਨ ਹਰਮਨਦੀਪ ਸਿੰਘ ਸੰਧੂ ਦੀ ਚੋਣ ਅਮਰੀਕਾ ਦੇ ਰਿਸਰਚ ਸੈਂਟਰ ਵਿੱਚ ਹੋਈ ਹੈ। ਜੋ ਕਿ ਕੁਠਾਲਾ ਦੇ ਸਕੂਲ ਵਿਚੋਂ ਹੀ ਪੜ੍ਹਿਆ ਅਤੇ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ MSC Physics Honors ਦੀ ਪੜ੍ਹਾਈ ਪੂਰੀ ਕਰਕੇ ਹੁਣ ਅਮਰੀਕਾ ਵਿਚ ਨਾਮੀ ਯੂਨੀਵਰਸਿਟੀ #Oak_Ridge_National_Lab_USA 'ਚ ਸਕਾਲਰਸ਼ਿਪ 'ਤੇ PhD ਕਰਨ ਜਾ ਰਿਹਾ ਹੈ। ਉਸਦੀ ਪੜ੍ਹਾਈ ਦੌਰਾਨ USA ਵੱਲੋਂ ਉਸ ਤੇ ਡੇਢ ਕਰੋੜ ਰੁਪਏ ਖਰਚ ਕੀਤੇ ਜਾਣੇ ਹਨ। ਹਰਮਨਦੀਪ ਸਿੰਘ ਪੂਰੇ ਇਲਾਕੇ ਦੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਦੁਨੀਆ ਦਾ ਪਹਿਲਾ ਐਟਮੀ ਬੰਬ ਵੀ ਇਸੇ Oak Ridge National Lab ਵਿਚ ਬਣਿਆ ਸੀ।

ਇਸ ਉਪਲਬਧੀ ਤੇ   ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ  ਬਹੁਤ ਬਹੁਤ ਮੁਬਾਰਕਾ ਦਿੰਦਿਆਂ ਕਿਹਾ ਕਿ   ਕਿ ਇਹ ਨੌਜਵਾਨ ਆਪਣੀ ਖੋਜ ਨਾਲ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰੇ।

Post a Comment

0 Comments