ਜਗਦੀਸ਼ ਰਾਜ ਇੰਸਾ ਨਾਲ ਵੱਖ ਵੱਖ ਆਗੂਆਂ ਨੇ ਦੁੱਖ ਪ੍ਰਗਟਾਇਆ

 ਜਗਦੀਸ਼ ਰਾਜ ਇੰਸਾ ਨਾਲ ਵੱਖ ਵੱਖ ਆਗੂਆਂ ਨੇ ਦੁੱਖ ਪ੍ਰਗਟਾਇਆ  

 


ਗੁਰਜੀਤ ਸ਼ੀਹ 

ਸਰਦੂਲਗੜ੍ਹ 16 ਅਗਸਤ  ਬਲਾਕ ਸਰਦੂਲਗਡ਼੍ਹ ਤੋ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਜਗਦੀਸ਼ ਰਾਜ ਇੰਸਾਂ ਸਰਦੂਲੇਵਾਲਾ ਦੀ ਧਰਮਪਤਨੀ   ਸੋਮਾਵੰਤੀ ਇੰਸਾ ਦੇ ਅਕਾਲ ਚਲਾਣੇ ਤੇ  ਉਨ੍ਹਾਂ ਦੇ ਪਰਿਵਾਰ ਨਾਲ ਵੱਖ ਵੱਖ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ।ਇਸ ਦੁੱਖ ਦੀ ਘਡ਼ੀ ਚ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ,ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ,ਸਾਬਕਾ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ,ਓ ਬੀ ਸੀ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਸੱਤਪਾਲ ਵਰਮਾ ,ਬੀ ਜੇ ਪੀ ਪਾਰਟੀ ਦੇ ਸੀਨੀਅਰ ਆਗੂ ਜਗਜੀਤ ਸਿੰਘ ਮਿਲਖਾ ,ਸੀਪੀਆਈ ਐਮ ਦੇ ਕਾਮਰੇਡ ਕੁਲਵਿੰਦਰ ਸਿੰਘ ਉੱਡਤ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦੇ ਬਲਾਕ ਮਾਨਸਾ, ਸਰਦੂਲਗੜ੍ਹ, ਨੰਗਲ ਕਲਾਂ, ਬੋਹਾ, ਬਰੇਟਾ, ਝੁਨੀਰ, ਖਿਆਲਾ ਆਦਿ ਦੇ ਜ਼ਿੰਮੇਵਾਰਾਂ ਨੇ ਜਗਦੀਸ਼ ਰਾਜ ਇੰਸਾ ਨਾਲ ਦੁੱਖ ਵੰਡਾਇਆ ਹੈ।ਜਿਨ੍ਹਾਂ ਦੀ ਅੰਤਮ ਅਰਦਾਸ ਵਜੋਂ ਰੱਖੀ ਨਾਮ ਚਰਚਾ ਅੱਜ 17ਅਗਸਤ 2022 ਦਿਨ ਬੁੱਧਵਾਰ ਨੂੰ ਸਰਦੂਲਗਡ਼੍ਹ ਦੇ ਨਾਮ ਚਰਚਾ ਘਰ ਵਿਖੇ 11:00ਵਜੇ ਤੋਂ 1:00 ਵਜੇ ਤੱਕ ਹੋਵੇਗੀ।

Post a Comment

0 Comments