ਸਰਬੱਤ ਦਾ ਭਲਾ ਟਰੱਸਟ ਵੱਲੋਂ ਤੀਆਂ ਦੇ ਤਿਉਹਾਰ ਮਨਾਇਆ ਗਿਆ

 ਸਰਬੱਤ ਦਾ ਭਲਾ ਟਰੱਸਟ ਵੱਲੋਂ ਤੀਆਂ ਦੇ ਤਿਉਹਾਰ ਮਨਾਇਆ ਗਿਆ 


ਮੱਖੂ,11 ਅਗਸਤ (ਹਰਜਿੰਦਰ ਸਿੰਘ ਕਤਨਾ)
-ਸਮਾਜਸੇਵੀ ਕਾਰਜਾਂ ਵਿੱਚ ਮੋਹਰੀ ਹੋ ਕੇ ਸੇਵਾ ਕਰਨ ਵਾਲੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਦੇ ਦਿਸ਼ਾ ਨਿਰਦੇਸ ਤਹਿਤ ਮੱਖੂ ਵਿੱਚ ਅੋਰਤਾਂ ਦਾ ਮਨਪਸੰਦ ਤਿਉਹਾਰ ਤੀਆਂ ਪਾਰਕ ਜੀਰਾ ਮੋੜ ਵਾਲਾ ਵਿੱਚ ਬੜੀ ਧੂੰਮ ਧਾਮ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ , ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਸੰਸਥਾ ਵੱਲੋਂ ਚਲਾਏ ਜਾ ਰਹੇ ਕੰਪਿਊਟਰ , ਸਿਲਾਈ ਸੈਂਟਰਾਂ ਦੀਆਂ ਸਿੱਖਿਆਰਥਣਾਂ ਤੋਂ ਇਲਾਵਾ ਪੁਲਿਸ ਸਾਂਝ ਕੇਦਰ ਮੱਖੂ ਸਬ ਡਵੀਜ਼ਨ ਜ਼ੀਰਾ ਦੀ ਟੀਮ ਵੱਲੋਂ ਔਰਤਾਂ ਅਤੇ ਬੱਚੀਆਂ ਨੂੰ ਹੈਲਪ ਲਾਈਨ ਨੰਬਰਾਂ ਦੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਵਾਤਾਵਰਨ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ ਗਿਆ। ਸੀਡੀਪੀਓ ਦਫਤਰ ਦੀ ਟੀਮ ਸਮੇਤ ਵੱਡੀ ਗਿਣਤੀ ਵਿੱਚ ਹੋਰ  ਅੋਰਤਾਂ ਅਤੇ ਲੜਕੀਆਂ ਨੇ ਸਮੂਲੀਅਤ ਕੀਤੀ। ਇਸ ਮੋਕੇ ਅੋਰਤਾਂ ਅਤੇ ਬੱਚੀਆਂ ਵੱਲੋ ਬੋਲੀਆਂ ਪਾ ਕੇ ਅਤੇ ਉੱਚੀ ਆਵਾਜ ਵਿੱਚ ਡੀ ਜੇ ਤੇ ਚਲਦੇ ਪੰਜਾਬੀ ਗਾਣਿਆਂ ਤੇ  ਭੰਗੜਾ ਪਾ ਕੇ ਖੂਬ ਰੰਗ ਬੰਨਿਆ। ਲਗਭਗ ਤਿੰਨ ਘੰਟੇ ਤੋਂ ਵੱਧ ਚੱਲੇ ਇਸ ਪ੍ਰੋਗਰਾਮ ਵਿੱਚ ਸਮਾਗਮ ਵਿੱਚ ਹਾਜਰ ਲੋਕਾਂ ਨੇ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆ। ਇਸ ਮੋਕੇ ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮੱਖੂ ,ਮੈਡਮ ਜਸਪ੍ਰੀਤ ਕੌਰ , ਯਾਦਵਿੰਦਰ ਸਿੰਘ , ਸੁਖਚੈਨ ਸਿੰਘ , ਪਰਮਜੀਤ ਕੌਰ (ਸਾਂਝ ਕੇਂਦਰ),ਅਜਾਦਵੀਰ ਸਿੰਘ,ਜਤਿੰਦਰ ਸਿੰਘ , ਕਿਰਨ ਪੇਂਟਰ, ਕਿਰਨ ਸਿਤਾਰਾ, ਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਪਤਵੰਤੇ ਵੀ ਮੋਜੂਦ ਸਨ।

Post a Comment

0 Comments