ਆਯੂਸ਼ਮਾਨ ਭਾਰਤ - ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਜਿਲੇ ਅੰਦਰ ਵੱਧ ਮਰੀਜਾਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ਦਾ ਕੀਤਾ ਗਿਆ ਸਨਮਾਨ

 ਆਯੂਸ਼ਮਾਨ ਭਾਰਤ - ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਜਿਲੇ ਅੰਦਰ ਵੱਧ ਮਰੀਜਾਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ਦਾ ਕੀਤਾ ਗਿਆ ਸਨਮਾਨ


ਬਰਨਾਲਾ,17,ਅਗਸਤ/ਕਰਨਪ੍ਰੀਤ ਕਰਨ
/-ਸਟੇਟ ਹੈਲਥ ਏਜੰਸੀ, ਪੰਜਾਬ ਵੱਲੋ  ਆਯੂਸ਼ਮਾਨ ਭਾਰਤ - ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਜਿਲਾ ਬਰਨਾਲਾ ਅੰਦਰ ਵਧੀਆਂ ਸੇਵਾਵਾਂ ਦੇਣ ਵਾਲੇ ਅਤੇ ਜਿਲੇ ਅੰਦਰ ਸਭ ਤੋਂ ਵੱਧ ਇਲਾਜ ਕਰਨ ਵਾਲੇ ਹਸਪਤਾਲਾਂ ਨੂੰ ਅਤੇ ਸਿਵਲ ਹਸਪਤਾਲ, ਬਰਨਾਲਾ  ਦੇ  ਸੀਨੀਅਰ ਮੈਡੀਕਲ ਅਫਸ਼ਰ ਡਾ. ਤਪਿੰਦਰਜੋਤ ਕੌਸਲ,ਸਬ ਡਵਿਜਨਲ ਹਸਪਤਾਲ, ਤਪਾ ਦੇ ਸੀਨੀਅਰ ਮੈਡੀਕਲ ਅਫਸ਼ਰ ਡਾ. ਨਵਜੋਤਪਾਲ ਸਿੰਘ ਭੁੱਲਰ ਅਤੇ ਸੀ.ਐਚ.ਸੀ , ਧਨੌਲਾ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸ਼ਰ ਡਾ. ਸਤਵੰਤ ਸਿੰਘ ਔਜਲਾ ਨੂੰ ਡਾ. ਜਸਵੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਵੱਲੋਂ ਸਨਮਾਨਿਤ ਕੀਤਾ ਗਿਆ।

ਡਾ. ਔਲਖ ਨੇ ਉਪਰੋਕਤ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਦਾ ਸਨਮਾਨ ਕਰਦੇ ਹੋਏ ਦੱਸਿਆ ਕਿ  1 ਜਨਵਰੀ 2022 ਤੋਂ ਲੈ ਕੇ 31 ਜੁਲਾਈ 2022 ਤੱਕ ਸਿਵਲ ਹਸਪਤਾਲ, ਬਰਨਾਲਾ ਨੇ 4165 ਮਰੀਜਾਂ ਦਾ, ਸਬ ਡਵਿਜਨਲ ਹਸਪਤਾਲ, ਤਪਾ ਨੇ 1173 ਮਰੀਜਾਂ ਦਾ ਅਤੇ ਸੀ.ਐਚ.ਸੀ, ਧਨੌਲਾ ਨੇ 704 ਮਰੀਜਾਂ ਦਾ ਸਕੀਮ ਤਹਿਤ ਜਿਲੇ ਵਿੱਚ ਸਭ ਤੋਂ ਵੱਧ ਮਰੀਜਾਂ ਦਾ ਇਲਾਜ ਕੀਤਾ ਹੈ।

ਇਸ ਦੌਰਾਨ ਡਾ.ਔਲਖ ਨੇ ਦੱਸਿਆ ਕਿ ਸਿਵਲ ਹਸਪਤਾਲ, ਬਰਨਾਲਾ ਦੁਆਰਾ ਪੰਜਾਬ ਦੇ ਸਮੂਹ ਜ਼ਿਲ੍ਹਾ ਹਸਪਤਾਲਾਂ ਵਿੱਚੋਂ ਸਭ ਤੋਂ ਵੱਧ ਮਰੀਜਾਂ ਦਾ ਇਲਾਜ ਕੀਤਾ ਗਿਆ ਹੈ।

ਡਾ. ਗੁਰਮਿੰਦਰ ਕੌਰ ਔਜਲਾ, ਡਿਪਟੀ ਮੈਡੀਕਲ ਕਮਿਸ਼ਨਰ ਕਮ ਨੋਡਲ ਅਫ਼ਸਰ ਬਰਨਾਲਾ ਦੁਆਰਾ ਦੱਸਿਆ ਗਿਆ ਕਿ 1 ਜਨਵਰੀ 2022 ਤੋਂ ਲੈ ਕੇ 1 ਜੁਲਾਈ 2022 ਤੱਕ ਜ਼ਿਲ੍ਹਾ ਬਰਨਾਲਾ ਦੇ ਸਮੂਹ ਹਸਪਤਾਲਾਂ ਦੁਆਰਾ ਸਕੀਮ ਤਹਿਤ 7292 ਮਰੀਜਾਂ ਦਾ 6 ਕਰੋੜ 25 ਲੱਖ ਰੁਪਏ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਗਿਆ। ਉਹਨਾਂ ਦੱਸਿਆ ਕਿ ਆਯੂਸ਼ਮਾਨ ਭਾਰਤ - ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰ ਇੱਕ ਯੋਗ ਪਰਿਵਾਰ 5 ਲੱਖ ਰੁਪੈ ਤੱਕ ਦਾ ਪ੍ਰਤੀ ਸਾਲ ਮੁਫ਼ਤ ਇਲਾਜ ਕਰਵਾ ਸਕਦਾ ਹੈ।ਇਸ ਸਮੇਂ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸ਼ਰ ਕੁਲਦੀਪ ਸਿੰਘ ਮਾਨ ਅਤੇ ਸੰਦੀਪ ਸਿੰਘ ਜਿਲ੍ਹਾ ਕੁਆਰਡੀਨੇਟਰ ਅਯੂਸਮਾਨ ਹਾਜਰ ਸਨ।

Post a Comment

0 Comments