ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਇਨਵੈਸਰਚ ਸਮਾਗਮ ਕਰਵਾਇਆ ਗਿਆ

 ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਇਨਵੈਸਰਚ ਸਮਾਗਮ ਕਰਵਾਇਆ ਗਿਆ 


ਬਰਨਾਲਾ,28 ,ਅਗਸਤ ਕਰਨਪ੍ਰੀਤ ਕਰਨ
 

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਇਨਵੈਸਰਚ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਹਾਊਸ ਬਣਾ ਕੇ ਉਨ੍ਹਾਂ ਨੂੰ ਅਹੁਦੇ ਦਿੱਤੇ ਗਏ ਅਤੇ ਉਨ੍ਹਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਗਈਆਂ | ਸਮਾਗਮ ਦੇ ਮੁਖ ਮਹਿਮਾਨ ਡਾ: ਪੱਲਵੀ ਵਾਇਨੋਲੋਜਸਿਟ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ 


ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ: ਸਰੂਤੀ ਸ਼ਰਮਾ ਅਤੇ ਵਾਈਸ ਪਿ੍ੰਸੀਪਲ ਸਾਲਿਨੀ ਕੌਸਲ ਨੇ ਕਿਹਾ ਕਿ ਅਜਿਹੇ ਸਮਾਗਮ ਕਰਵਾਉਣ ਦਾ ਮੁਖ ਉਦੇਸ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਖੋਜ ਕਰ ਕੇ ਉਸ ਨੂੰ ਤਰਾਸਣਾ ਹੈ | ਇਸ ਮੌਕੇ ਸੱਭਿਆਚਾਰ ਦੇ ਆਧਾਰ ਦੇ ਆਧਾਰ 'ਤੇ ਵਿਦਿਆਰਥੀਆਂ ਨੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ | ਸਮਾਗਮ ਦੌਰਾਨ ਗੁਰਲੀਨ ਸਿੰਘ ਸਕੂਲ ਹੈਡ ਬੁਆਏ, ਆਰ.ਬੀ. ਗਰਗ ਹੈਡ ਗਰਲ, ਹਾਊਸ ਕੈਪਟਨ, ਹਾਊਸ ਵਾਈਸ ਕੈਪਟਨ, ਸਪੋਰਟਸ ਕੈਪਟਨ ਵੀ ਚੁਣੇ ਗਏ | ਚੁਣੇ ਗਏ ਵਿਦਿਆਰਥੀਆਂ ਨੇ ਸੰਕਲਪ ਲਿਆ ਕਿ ਸਕੂਲ ਪ੍ਰਤੀ ਜਿੰਮੇਵਾਰੀਆਂ ਤਨਦੇਹੀ ਨਾਲ ਨਿਭਾਂਵਾਗੇ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

Post a Comment

0 Comments