ਮਾਨਸਾ ਚ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਉਸ ਦੇ ਮਾਤਾ ਪਿਤਾ ਨੇ ਇਨਸਾਫ ਮਾਰਚ ਕੱਢਿਆ

 ਮਾਨਸਾ ਚ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਉਸ ਦੇ ਮਾਤਾ ਪਿਤਾ ਨੇ ਇਨਸਾਫ ਮਾਰਚ ਕੱਢਿਆ

 ਤਿੰਨ ਮਹੀਨਿਆਂ ਚ ਸਿੱਧੂ ਦੇ ਕਾਤਲਾਂ ਨੂੰ ਨਾ ਫੜਨ ਤੇ ਮਜਬੂਰ ਹੋ ਕੇ ਸੜਕਾਂ ਤੇ ਉਤਰਨਾ ਪਿਆ :ਬਲਕੌਰ 

ਸਭ ਦੀ ਸਿੱਧੂ ਮੂਸੇਵਾਲਾ ਦੀ ਯਾਦ ਚ ਜਵਾਹਰਕੇ ਬਣੇਂਗੀ ਇਕ ਹੋਰ ਯਾਦਗਾਰ ਜਿੱਥੇ ਉਸ ਤੇ ਹਮਲਾ ਹੋਇਆ ਸੀ 


ਮਾਨਸਾ 25 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ
 

ਤਿੰਨ ਮਹੀਨੇ ਪਹਿਲਾਂ  29 ਮਈ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਗਾਇਕ  ਸ਼ੁੱਭ ਦੀਪ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।ਉਸ   ਦੇ  ਮਾਪਿਆਂ ਵੱਲੋਂ ਆਪਣੇ ਪੁੱਤ ਦੇ ਕਾਤਲਾਂ ਦਾ ਇਨਸਾਫ ਲੈਣ ਲਈ  ਮਾਨਸਾ ਦੀ ਅਨਾਜ ਮੰਡੀ ਤੋਂ ਲੈ ਕੇ ਪਿੰਡ ਵਾਸੀਆਂ ਰਿਸ਼ਤੇਦਾਰਾਂ ਅਤੇ  ਉਸ ਦੇ ਚਾਹੁਣ ਵਾਲੇ ਲੋਕਾਂ ਦੀ ਵੱਡੀ ਗਿਣਤੀ ਚ ਇਨਸਾਫ ਮਾਰਚ ਕੱਢਿਆ ਗਿਆ।ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਜਿੰਨਾ ਚਿਰ ਪੰਜਾਬ ਸਰਕਾਰ ,ਪੁਲਿਸ  ਵਿਭਾਗ  ਅਤੇ ਅਦਾਲਤ ਸਾਨੂੰ ਇਨਸਾਫ਼ ਨਹੀਂ ਦਿੰਦੀ ਸਾਡਾ ਇਹ ਸੰਘਰਸ਼ ਜਾਰੀ ਰਹੇਗਾ।ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਵੱਲੋਂ ਸਿੱਧੂ ਨੂੰ ਮਿਲ ਰਹੇ ਸੰਘਰਸ਼  ਚ ਸਹਿਯੋਗ ਲਈ ਉਹ ਸਭ ਦਾ ਦਿਲੋਂ ਸਤਿਕਾਰ ਕਰਦੇ ਹਨ।ਉਨ੍ਹਾਂ ਦੀ ਮਾਤਾ ਸਰਪੰਚ ਚਰਨ ਕੋਰ ਨੇ ਕਿਹਾ ਕਿ ਪੰਜਾਬ ਦੀ ਗੂੰਗੀ ਬੋਲੀ ਸਰਕਾਰ ਨੇ ਸਾਨੂੰ ਤਿੰਨ ਮਹੀਨਿਆਂ ਇਨਸਾਫ਼ ਨਾ ਦੇਣ ਦੇ ਰੋਸ ਵਜੋਂ ਅੱਜ ਸਾਨੂੰ ਮਜਬੂਰ ਹੋ ਕੇ ਇਨਸਾਫ ਮਾਰਚ ਕੱਢਣਾ ਪਿਆ ਹੈ ।ਸਿੱਧੂ ਦੇ ਮਰਨ ਨਾਲ ਕਿਸੇ ਨੂੰ ਕੁਝ ਨਹੀਂ ਮਿਲਿਆ ਪਰ ਸਾਡਾ ਸੰਘਰਸ਼ ਰਾਹੀਂ ਇਸ ਸੰਦੇਸ਼ ਹੈ ਕਿ ਅੱਗੇ ਤੋਂ ਇਸੇ ਤਰ੍ਹਾਂ ਦਾ ਕਿਸੇ ਮਾਂ ਦਾ ਹੋਰ ਪੁੱਤ ਸਾਡੇ ਪੁੱਤ ਵਾਂਗ ਕਾਤਲ ਨਾ ਹੋਵੇ।ਇਸ ਮੌਕੇ ਵੱਡੀ ਗਿਣਤੀ ਸਮਰਥਕਾਂ ਨੇ ਸੁਭਦੀਪ ਸਿੱਧੂ ਅਮਰ ਰਹੇ,ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਆਦਿ ਨਾਅਰਿਆਂ ਨਾਲ ਗੂੰਜਦੇ ਹੋਏ ਇਨਸਾਫ਼ ਦੀ ਮੰਗ ਕਰ ਰਹੇ ਹਨ  ।ਸਿੱਧੂ ਮੂਸੇਵਾਲਾ ਇਨਸਾਫ ਮਾਰਚ ਦਾ ਕਾਫ਼ਲਾ ਪਿੰਡ ਜਵਾਹਰਕੇ ਹੁੰਦਾ ਹੋਇਆ ਜਿੱਥੇ ਉਨ੍ਹਾਂ ਤੇ ਹਮਲਾ ਹੋਇਆ ਸੀ ਇੱਥੇ ਇਕ ਹੋਰ ਉਨ੍ਹਾਂ ਦੀ ਯਾਦ ਚ ਉਨ੍ਹਾਂ ਦਾ ਸਟੈਚੂ ਯਾਦਗਾਰ ਬਣਾਉਣ ਲਈ ਪਿੰਡ ਜਵਾਹਰਕੇ ਦੇ ਗੁਰਜੀਤ ਸਿੰਘ ਨੇ ਦਾਨ ਵਜੋਂ ਦਿੱਤਾ ਇੱਥੇ ਸਿੱਧੂ ਮੂਸੇਵਾਲਾ ਦੀ ਇੱਕ ਹੋਰ ਯਾਦਗਾਰ ਪਿੰਡ ਜਵਾਹਰਕੇ ਵਿਖੇ ਬਣੇਗੀ।ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂ ਅਤੇ ਵੱਡੀ ਗਿਣਤੀ ਚ ਗਾਇਕ ਅਤੇ ਨੌਜਵਾਨ ਹਾਜ਼ਰ ਸਨ।

Post a Comment

0 Comments