ਦਰਬਾਰ ਬਾਬਾ ਮਹਿਤਾਬ ਸ਼ਾਹ ਸੱਚੀ ਸਰਕਾਰ ਜੀ ਦਾ ਸਲਾਨਾ ਮੇਲਾ ਬਹੁਤ ਧੂਮਧਾਮ ਨਾਲ ਕਰਵਾਇਆ ਗਿਆ

 ਦਰਬਾਰ ਬਾਬਾ ਮਹਿਤਾਬ ਸ਼ਾਹ ਸੱਚੀ ਸਰਕਾਰ ਜੀ ਦਾ ਸਲਾਨਾ ਮੇਲਾ ਬਹੁਤ ਧੂਮਧਾਮ ਨਾਲ ਕਰਵਾਇਆ ਗਿਆ


ਹੁਸ਼ਿਆਰਪੁਰ - ਬੁਲੋਵਾਲ - 24  ਅਗਸਤ 2022 (ਹਰਪ੍ਰੀਤ ਬੇਗ਼ਮਪੁਰੀ )
ਦਰਬਾਰ ਬਾਬਾ ਮਹਿਤਾਬ ਸ਼ਾਹ ਸੱਚੀ ਸਰਕਾਰ ਜੀ ਦਾ ਸਲਾਨਾ ਮੇਲਾ ਬਹੁਤ ਧੂਮਧਾਮ ਨਾਲ ਪਿੰਡ ਬਰਿਆਣਾ ਵਿਖੇ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਦਰਬਾਰ ਤੇ ਚਾਦਰ ਦੀ ਰਸਮ  ਕੀਤੀ ਗਈ ਤੇ ਪੀਰਾਂ ਦਾ ਝੰਡਾ ਚੜਾਇਆ ਗਿਆ, ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ ਨਿਆਜ਼ ਨੂੰ ਭੋਗ ਲਗਾ ਕੇ ਨਿਆਜ ਸੰਗਤਾਂ ਵਿੱਚ ਵਰਤਾਈ ਗਈ ਇਸ ਮੇਲੇ ਵਿਚ ਸ਼ੁਰੂਆਤ  ਕਵਾਲੀ ਏ ਮਹਿਫ਼ਲ ਨਾਲ ਕੀਤੀ ਗਈ  ਨਕਾਲ ਪਾਰਟੀ ਵੱਲੋਂ ਨਕਲਾਂ ਦਾ ਪ੍ਰੋਗਰਾਮ ਕੀਤਾ ਗਿਆ,ਹੋਰ ਕਲਾਕਾਰਾਂ ਨੇ ਵੀ ਹਾਜ਼ਰੀਆਂ ਲਗਾਈਆਂ, ਸੰਗਤਾਂ ਲਈ ਵੱਖ ਵੱਖ ਤਰਾਂ ਦੇ ਲੰਗਰ ਲਗਾਏ ਗਏ ਉਨ੍ਹਾਂ ਨੇ ਦੱਸਿਆ ਦਸੰਦ ਕੁਮਾਰ ਹੁਸ਼ਿਆਰਪੁਰ ਵਾਲਿਆਂ ਨੇ ਆਪਣੇ ਬੇਟੇ ਨਿਸ਼ਚੈਵੀਰ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਦਰਬਾਰ ਤੇ ਨਕਲਾਂ ਦਾ ਪ੍ਰੋਗਰਾਮ ਕਰਵਾਇਆ  ਅਤੇ ਖੁਸ਼ੀ ਵਿੱਚ ਦਰਬਾਰ ਤੇ ਜਲੇਬੀਆਂ ਦਾ ਲੰਗਰ ਵੀ ਲਗਾਇਆ, ਇਸ ਮੌਕੇ ਸੇਵਾਦਾਰ ਮਨਿੰਦਰ ਸਿੰਘ, ਮੰਗਾਂ, ਪਰਮਿੰਦਰ ਸਿੰਘ ਪਵਨ, ਪ੍ਰੀਤ, ਸੰਦੀਪ ਸਿੰਘ, ਵਿੱਕੀ, ਸਤਵਰਗ ਸਿੰਘ, ਸਰਵਣ ਸਿੰਘ, ਜਸਕਰਨ ਸਿੰਘ, ਰਘਵੀਰ ਸਿੰਘ, ਸਹਿਬਪ੍ਰੀਤ ਸਿੰਘ, ਰੌਨੀ, ਕਾਲ਼ਾ, ਗੋਪੀ, ਬਲਵੀਰ ਮਿਸਤਰੀ, ਗੁਰਜੋਤ ਸਿੰਘ, ਹਰਮੇਸ਼ ਸਿੰਘ, ਸਰਪੰਚ ਬਲਵੀਰ ਕੌਰ ਜੀ ਅਤੇ ਹੋਰ ਬਹੁਤ ਸੰਗਤਾਂ ਹਾਜ਼ਰ ਸਨ  ਇਹ ਮੇਲਾ  ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ

Post a Comment

0 Comments