ਭਰੂਣ ਹੱਤਿਆ ਤੇ ਨਸ਼ਿਆਂ ਉੱਪਰ ਸ਼ਿਕੰਜਾ ਕੱਸਣਾ ਚਾਹੀਦਾ ਹੈ : ਡਾਕਟਰ ਭਾਈ ਚਾਰਾ

 ਭਰੂਣ ਹੱਤਿਆ ਤੇ ਨਸ਼ਿਆਂ ਉੱਪਰ ਸ਼ਿਕੰਜਾ ਕੱਸਣਾ ਚਾਹੀਦਾ ਹੈ : ਡਾਕਟਰ ਭਾਈ ਚਾਰਾ


ਅੰਮ੍ਰਿਤਸਰ/ਜੰਡਿਆਲਾ ਗੁਰੂ 20 ਅਗਸਤ ਮਲਕੀਤ ਸਿੰਘ ਚੀਦਾ
:- ਅੱਜ ਮੈਡੀਕਲ ਪੈ੍ਕਟੀਸ਼ਨਰ ਐਸੋਸੀਏਸ਼ਨ ਬਲਾਕ ਜੰਡਿਆਲਾ ਗੁਰੂ ਦੇ ਡਾਕਡਰਾਂ  ਦੀ ਅਹਿਮ ਮੀਟਿੰਗ । ਇਹ ਮੀਟਿੰਗ ਪ੍ਰਧਾਨ ਡਾ. ਦੀਪਕ ਸਿੰਘ ਦੀ ਅਗਵਾਈ 'ਚ ਗੁਰਦੁਆਰਾ ਬਾਬਾ ਹੁੰਦਾਲ ਵਿਖੇ ਹੋਈ। ਇਸ ਵਿਚ ਜੰਡਿਆਲਾ ਗੁਰੂ  ਬਲਾਕ ਦੇ ਸਮੂਹ ਪੈ੍ਕਟੀਸ਼ਨਰ ਡਾ. ਪਹੁੰਚੇ, ਤੇ ਲੰਮੀ ਗੱਲਬਾਤ ਕੀਤੀ। ਇਸ ਮੌਕੇ ਡਾ.ਦੀਪਕ  ਨੇ ਕਿਹਾ ਪਿਛਲੀ ਪੰਜਾਬ ਸਰਕਾਰ ਜੋ ਸਾਡੀਆਂ ਕਾਫੀ ਲੰਮੇ ਸਮੇਂ ਤੋਂ ਮੰਗਾਂ ਲੰਮਕਾ ਕੀਆਂ ਹੈ । ਉਨ੍ਹਾਂ ਕਿਹਾ ਕਿ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਉਹ ਉਹੀ ਢਿੱਲ ਵਰਤ ਰਹੀ ਹੈ। ਪ੍ਰੈਕਟੀਸ਼ਨਰ ਡਾਕਟਰਾਂ ਨਾਲ ਸਿਰਫ  ਵਾਅਦੇ ਕਰੀ ਜਾ ਰਹੀ ਹੈ। ਦੀਪਕ ਨੇ ਦੱਸਿਆ ਕਿ ਡਾਕਟਰਾਂ ਬਾਰੇ ਇਨ੍ਹਾਂ ਨੂੰ ਕੋਈ ਚਿੰਤਾ ਨਹੀਂ, ਜਿਸ ਨਾਲ ਪ੍ਰੈਕਟੀਸ਼ਨਰ ਡਾਕਟਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ  ਆਖਿਆ ਕਿ ਪਿਛਲੇ ਦਿਨੀਂ ਕੈਬਨਿਟ ਮੰਤਰੀ ਹਰਭਜਨ ਸਿੰਘ । ਉਨ੍ਹਾਂ ਪੱਤਰਕਾਰਾਂ ਨਾਲ

 ਗੱਲਬਾਤ ਕਰਦੇ ਹੋਏ ਡਾ ਦੀਪਕ ਨੇ ਕਿਹਾ ਕਿ ਸਾਰੇ ਪੈ੍ਕਟੀਸ਼ਨਰ ਡਾਕਟਰਾਂ ਨੂੰ ਅਪੀਲ ਕੀਤੀ ਕਿ ਨਸ਼ੇ ਤੋਂ ਰਹਿਤ ਸਮਾਜ ਸਿਰਜਣ ਦੀ ਲੋੜ ਹੈ। ਜਿਸ ਵਿਚ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਨਸ਼ੇ ਤੋਂ ਰਹਿਤ ਸਾਫ ਸੁਥਰੀ ਪ੍ਰੈਕਟਿਸ ਕਰਨੀ ਚਾਹੀਦੀ ਹੈ ।ਡਾ. ਦੀਪਕ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਸਰਕਾਰ ਨਾਲ ਰਲ ਕੇ ਭਰੂਣ ਹੱਤਿਆ ਤੇ ਨਸ਼ਿਆਂ ਉੱਪਰ ਸ਼ਿਕੰਜਾ ਵੀ ਕੱਸਣਾ ਚਾਹੀਦਾ ਹੈ, ਤਾਂ ਜੋ ਸਾਫ ਸੁਥਰਾ ਸਮਾਜ ਸਿਰਜ ਸਕੀਏ ਮੀਟਿੰਗ ਵਿੱਚ ਆਏ ਹੋਏ ਸਾਰੇ ਸਾਥੀ ਡਾਕਟਰ ਦਾ ਡਾ ਦੀਪਕ ਨੇ ਧੰਨਵਾਦ ਕੀਤਾ । ਇਸ ਮੌਕੇ ਡਾ. ਸ਼ਾਮ ਲਾਲ, ਪ੍ਰੇਮ ਸਿੰਘ ਰੰਧਾਵਾ, ਡਾ. ਅਸ਼ਵਨੀ, ਡਾ.ਗੁਰਸੇਵਕ ਸਿੰਘ,ਡਾ. ਬਿਕਰਮਜੀਤ ਸਿੰਘ. ਡਾ.ਦਵਿੰਦਰ ਕੁਮਾਰ,ਡਾ. ਰਸ਼ਪਾਲ ਸਿੰਘ, ਡਾ ਸੁਖਚੰਦਨ ਸਿੰਘ, ਡਾ.ਜਤਿੰਦਰ ਸਿੰਘ, ਡਾ.ਤਰਸੇਮ ਸਿੰਘ,ਡਾ.ਬਲਜੀਤ ਤੇ ਹੋਰ ਹਾਜਰ ਸਨ।

Post a Comment

0 Comments