ਬਰਨਾਲਾ ਵੈਲਫੇਅਰ ਕਲੱਬ ਦੀ ਹੰਗਾਮੀ ਮੀਟਿੰਗ ਪਦਮਸ੍ਰੀ ਰਾਜਿੰਦਰ ਗੁਪਤਾ ਤੇ ਵਿਵੇਕ ਸਿੰਧਵਾਨੀ ਦੀ ਅਗਵਾਈ 'ਚ ਹੋਈ

 ਬਰਨਾਲਾ ਵੈਲਫੇਅਰ ਕਲੱਬ ਦੀ ਹੰਗਾਮੀ ਮੀਟਿੰਗ ਪਦਮਸ੍ਰੀ ਰਾਜਿੰਦਰ ਗੁਪਤਾ ਤੇ ਵਿਵੇਕ ਸਿੰਧਵਾਨੀ ਦੀ ਅਗਵਾਈ 'ਚ ਹੋਈ 

ਨਰੇਸ਼ ਗਰੋਵਰ ਨੂੰ ਸੀਨੀਅਰ ਮੀਤ ਪ੍ਰਧਾਨ ਥਾਪਿਆ

 


ਬਰਨਾਲਾ,8 ,ਅਗਸਤ /ਕਰਨਪ੍ਰੀਤ ਕਰਨ/ ਬਰਨਾਲਾ ਵੈਲਫੇਅਰ ਕਲੱਬ ਦੀ ਹੰਗਾਮੀ ਮੀਟਿੰਗ ਕਲੱਬ ਦੇ ਸੰਯੋਜਕ ਪਦਮਸ੍ਰੀ ਰਜਿੰਦਰ ਗੁਪਤਾ ਦੀ ਦੇਖ ਰੇਖ 'ਚ ਚੇਅਰਮੈਨ ਵਿਵੇਕ ਸਿੰਧਵਾਨੀ ਦੀ ਅਗਵਾਈ 'ਚ ਸਥਾਨਕ ਗਜਲ ਹੋਟਲ 'ਚ ਕੀਤੀ ਗਈ। ਜਿਸ 'ਚ ਹੋਰਾਂ ਤੋਂ ਇਲਾਵਾ ਪ੍ਰਧਾਨ ਉਮੇਸ਼ ਬਾਂਸਲ, ਜਨਰਲ ਸਕੱਤਰ ਵਿਜੈ ਗੁਪਤਾ, ਸ਼ਿਆਮ ਸੁੰਦਰ ਜੈਨ, ਰਾਕੇਸ਼ ਸਰਾਫ, ਵਿਕਾਸ ਬਾਂਸਲ, ਸੰਜੀਵ ਬਾਂਸਲ, ਗਗਨ ਸੋਹਲ, ਪੰਕਜ ਗੋਇਲ, ਮਨੀਸ਼ ਗਰਗ, ਸੁਮਿਤ ਆਸ਼ੂ, ਸੰਦੀਪ ਸੀ ਏ, ਦਿਨੇਸ਼ ਆਨੰਦ, ਕਮਲ ਸੇਤੀਆ, ਕਪਿਲਾ ਗਰੋਵਰ, ਸ਼ਵਿ ਸਿੰਗਲਾ, ਹੈਪੀ ਯਾਦਵ, ਪ੍ਰਮੋਦ ਅਰੋੜਾ, ਚਰਨਜੀਤ ਨੀਟੂ ਢੀਂਗਰਾ, ਮੱਖਣ ਲਾਲ, ਅਸ਼ੋਗ ਗਰਗ, ਸੰਦੀਪ ਅਰੋੜਾ, ਰਾਜੀਵ ਜੈਨ ਆਦਿ ਸ਼ਾਮਲ ਹੋਏ। ਸਭ ਤੋਂ ਪਹਿਲਾਂ ਪ੍ਰਧਾਨ ਉਮੇਸ਼ ਬਾਂਸਲ ਨੇ ਆਪਣੇ 2 ਸਾਲ ਦਾ ਸਮਾਂ ਪੂਰਾ ਹੋਣ ਤੇ ਇਸ ਸਮੇਂ 'ਚ ਸਮਾਜ ਸੇਵੀ ਸਰਗਰਮੀਆਂ 'ਚ ਕਲੱਬ ਦੇ ਮੈਂਬਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬਰਨਾਲਾ ਵੈਲਫੇਅਰ ਕਲੱਬ ਇਸੇ ਤਰਾਂ੍ਹ ਸਮਾਜ ਸੇਵੀ ਕੰਮਾਂ 'ਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦਾ ਰਹੇਗਾ। ਇਸ ਉਪਰੰਤ ਕਲੱਬ ਦੇ ਕੈਸ਼ੀਅਰ ਦਿਨੇਸ਼ ਆਨੰਦ ਨੇ ਕਲੱਬ ਦਾ ਵੇਰਵਾ ਦਿੱਤਾ। ਇਸ ਮਗਰੋਂ ਸਰਬਸੰਮਤੀ ਨਾਲ ਕਲੱਬ ਦੇ ਸੀਨੀਅਰ ਮੈਂਬਰ ਸੰਜੀਵ ਬਾਂਸਲ ਨੂੰ ਕਲੱਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸਦੇ ਨਾਲ ਹੀ ਨਰੇਸ਼ ਗਰੋਵਰ ਨੂੰ ਸੀਨੀਅਰ ਉਪ ਪ੍ਰਧਾਨ, ਪੰਕਜ ਗੋਇਲ ਨੂੰ ਜਨਰਲ ਸਕੱਤਰ, ਹੈਪੀ ਯਾਦਵ ਤੇ ਮਨੀਸ਼ ਸੀਟੂ ਨੂੰ ਸੰਯੁਕਤ ਸਕੱਤਰ, ਗਗਨ ਸੋਹਲ, ਮਨੀਸ਼ ਗਰਗ ਰਾਮਾ ਕ੍ਰਿਸ਼ਨਾ ਜਵੈਲਰਜ ਵਾਲੇ ਤੇ ਸ਼ਵਿ ਸਿੰਗਲਾ ਜਨਰਲ ਸਕੱਤਰ ਐਸ ਡੀ ਸਭਾ ਨੂੰ ਕਲੱਬ ਦਾ ਮੀਤ ਪ੍ਰਧਾਨ, ਦਿਨੇਸ਼ ਆਨੰਦ ਨੂੰ ਕੈਸ਼ੀਅਰ, ਕਮਲ ਸੇਤੀਆ ਤੇ ਕਪਿਲ ਗਰੋਵਰ ਨੂੰ ਸੰਯੁਕਤ ਕੈਸ਼ੀਅਰ, ਸੁਮਿਤ ਸਿੰਗਲਾ ਆਸ਼ੂ ਤੇ ਰਾਜੀਵ ਲੂਬੀ ਨੂੰ ਪੀਆਰਓ, ਪ੍ਰਮੋਦ ਅਰੋੜਾ ਤੇ ਨੀਟੂ ਢੀਂਗਰਾ ਨੂੰ ਆਰਗੇਨਾਈਜਿੰਗ ਸਕੱਤਰ ਤੇ ਸ਼ਿਆਮ ਸੁੰਦਰ ਜੈਨ, ਰਾਕੇਸ਼ ਸਰਾਫ ਤੇ ਸੁਸ਼ੀਲ ਗੋਇਲ ਨੂੰ ਕਲੱਬ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ। ਕਲੱਬ ਦੇ ਨਵ ਨਿਯੁਕਤ ਪ੍ਰਧਾਨ ਸੰਜੀਵ ਬਾਂਸਲ ਨੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਕਲੱਬ ਵਲੋਂ 9 ਸਤੰਬਰ ਨੂੰ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ ਤੇ ਅਕਤੂਬਰ ਮਹੀਨੇ ਦੇ ਅੰਤ 'ਚ ਕਲੱਬ ਵਲੋਂ ਫੈਮਿਲੀ ਫੰਕਸ਼ਨ ਦਾ ਵੀ ਆਯੋਜਨ ਕੀਤਾ ਜਾਵੇਗਾ।

Post a Comment

0 Comments