ਫਾਸੀਵਾਦੀ ਤਾਕਤਾਂ ਤੇ ਫਿਰਕਾਪ੍ਰਸਤੀ ਖਿਲਾਫ ਧਰਮ ਨਿਰਪੱਖ ਤਾਕਤਾਂ ਅਤੇ ਇਨਸਾਫ ਪਸੰਦ ਲੋਕ ਅੱਗੇ ਆਉਣ – ਚੌਹਾਨ

 ਫਾਸੀਵਾਦੀ ਤਾਕਤਾਂ ਤੇ ਫਿਰਕਾਪ੍ਰਸਤੀ ਖਿਲਾਫ ਧਰਮ ਨਿਰਪੱਖ ਤਾਕਤਾਂ ਅਤੇ ਇਨਸਾਫ ਪਸੰਦ ਲੋਕ ਅੱਗੇ ਆਉਣ – ਚੌਹਾਨ

ਰੂਪ ਸਿੰਘ ਢਿੱਲੋਂ ਸਬ-ਡਵੀਜਨ ਮਾਨਸਾ ਸਰਵ ਸੰਮਤੀ ਨਾਲ ਸਕੱਤਰ ਚੁਣੇ ਗਏ


ਮਾਨਸਾ 04 ਅਗਸਤ (ਗੁਰਜੰਟ ਸਿੰਘ ਬਾਜੇਵਾਲੀਆ)
ਸਬ-ਡਵੀਜਨ ਮਾਨਸਾ ਦਾ 24ਵਾਂ ਡੈਲੀਗੇਟ ਇਜਲਾਸ ਸੁਰਜੀਤ ਸਿੰਘ ਭੀਖੀ, ਹਰਪਾਲ ਬੱਪੀਆਣਾ ਅਤੇ ਮਨਜੀਤ ਕੌਰ ਦਲੇਲ ਸਿੰਘ ਵਾਲਾ ਦੇ ਪ੍ਰਧਾਨਗੀ ਮੰਡਲ ਹੇਠ ਸਫਲਤਾ ਪੂਰਵਕ ਸੰਪੰਨ ਹੋਇਆ ਅਤੇ ਵਿਛੜੇ ਸਾਥੀਆਂ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਜਿਲ੍ਹਾ ਅਬਜਰਬਰ ਕ੍ਰਿਸ਼ਨ ਚੌਹਾਨ ਅਤੇ ਵੇਦ ਪ੍ਰਕਾਸ਼ ਬੁਢਲਾਡਾ ਦੀ ਦੇਖ-ਰੇਖ ਹੇਠ ਕੀਤੀ ਅਤੇ ਸਵਾਗਤੀ ਭਾਸ਼ਨ ਬਜੁਰਗ ਅਤੇ ਸੀਨੀਅਰ ਕਮਿਊਨਿਸਟ ਆਗੂ ਨਿਹਾਲ ਸਿੰਘ ਮਾਨਸਾ ਨੇ ਕੀਤਾ। ਇਸ ਸਮੇਂ ਸਾਥੀ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਫਾਸੀਵਾਦੀ ਤਾਕਤਾਂ ਤੇ ਫਿਰਕਾਪ੍ਰਸਤੀ ਖਿਲਾਫ ਧਰਮ ਨਿਰਪੱਖ ਤਾਕਤਾਂ ਅਤੇ ਇਨਸਾਫ ਪਸੰਦ ਲੋਕ ਅੱਗੇ ਆਉਣ। ਕਿਉਂਕਿ ਦੇਸ਼ ਦੀ ਜਮਹੂਰੀਅਤ, ਸੰਵਿਧਾਨ ਪੂਰੀ ਤਰ੍ਹਾਂ ਡਾਵਾਂਡੋਲ ਅਤੇ ਖਤਰੇ ਵਿੱਚ ਹੈ। ਅਜਿਹੇ ਸਮੇਂ ਵਿੱਚ ਫਿਰਕਾਪ੍ਰਸਤੀ ਤਹਿਤ ਆਰ.ਐਸ.ਐਸ. ਅਤੇ ਭਾਜਪਾ ਵੱਲੋਂ ਭਾਰ ਮਾਰੂ ਜੰਗ ਦੇ ਹਾਲਾਤ ਬਣਾਉਣੇ ਸੰਭਵ ਹੋ ਸਕਦੇ ਹਨ। ਉਹਨਾਂ ਕਮਿਊਨਿਸਟ ਵਿਚਾਰਧਾਰਾ, ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਬੁੱਧੀਜੀਵੀ, ਨੌਜਵਾਨਾਂ ਸਮੇਤ ਸਾਰੇ ਵਰਗਾਂ ਨੂੰ ਚੇਤਨ ਹੋਣਾ ਸਮੇਂ ਦੀ ਮੁੱਖ ਲੋੜ ਹੈ। ਦੇਸ਼ ਦੇ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਵਾਤਾਵਰਣ ਨੂੰ ਸਾਫ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ। 

ਸਕੱਤਰ ਵੱਲੋਂ ਪਿਛਲੀਆਂ ਸਰਗਰਮੀਆਂ ਦੇ ਲੇਖੇ-ਜੋਖੇ ਦੀ ਰਿਪੋਰਟ ਡੈਲੀਗੇਟ ਸਾਥੀਆਂ ਦੇ ਹਾਊਸ ਵਿੱਚ ਪੇਸ਼ ਕੀਤੀ ਗਈ ਜਿਸ ਵਿੱਚ ਬਹਿਸ ਦੌਰਾਨ ਡੈਲੀਗੇਟ ਸਾਥੀਆਂ ਵੱਲੋਂ ਵਾਧੇ ਦਰਜ ਕਰਵਾ ਕੇ ਸਰਵ ਸੰਮਤੀ ਨਾਲ ਪਾਸ ਕੀਤੀ ਅਤੇ 17 ਮੈਂਬਰੀ ਕਮੇਟੀ ਸਬ ਡਵੀਜਨ ਦਾ ਪੈਨਲ ਪਾਸ ਕੀਤਾ ਜਿਸ ਵਿੱਚ ਸਬ ਡਵੀਜਨ ਸਕੱਤਰ ਰੂਪ ਸਿੰਘ ਢਿੱਲੋਂ ਸਰਵ ਸੰਮਤੀ ਨਾਲ ਚੁਣੇ ਗਏ। ਇਸ ਸਮੇਂ ਜਿਲ੍ਹਾ ਡੈਲੀਗੇਟ ਇਜਲਾਸ ਲਈ ਡੈਲੀਗੇਟਾਂ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ।

ਪ੍ਰੋਗਰਾਮ ਮੌਕੇ ਹੋਰਨਾਂ ਤੋਂ ਇਲਾਵਾ ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਮੰਗਤ ਰਾਮ ਭੀਖੀ, ਹਰਨੇਕ ਸਿੰਘ ਬੱਪੀਆਣਾ, ਸੁਖਦੇਵ ਸਿੰਘ ਮਾਨਸਾ ਖੁਰਦ, ਹਰਨੇਕ ਢਿੱਲੋਂ, ਹਰਦੀਪ ਸਿੰਘ ਮੈਂਬਰ ਭੈਣੀਬਾਘਾ, ਡੀਸੀ ਖੀਵਾ ਕਲਾਂ, ਕੇਵਲ ਸਮਾਂਓ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਗੁਰਚਰਨ ਭੀਖੀ, ਗਮਦੂਰ ਸਿੰਘ ਮੱਤੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਦਲਜੀਤ ਮਾਨਸਾਹੀਆ ਵੱਲੋਂ ਬਾਖੂਬੀ ਨਿਭਾਈ ਗਈ।

Post a Comment

0 Comments