ਕੰਜਿਊਮਰ ਫੋਰਮ ਮਾਨਸਾ ਦੇ ਪ੍ਰੈਜੀਡੈਂਟ ਵੱਲੋਂ ਬਾਰ ਐਸੋਸੀਏਸ਼ਨ ਮਾਨਸਾ ਪਾਸੋਂ ਆਪਣੇ ਦੁਰਵਿਵਹਾਰ ਲਈ ਲਿਖਤੀ ਮਾਫੀ ਮੰਗੀ ਗਈ ^ ਸਰਬਜੀਤ ਵਾਲੀਆ

ਕੰਜਿਊਮਰ ਫੋਰਮ ਮਾਨਸਾ ਦੇ ਪ੍ਰੈਜੀਡੈਂਟ ਵੱਲੋਂ ਬਾਰ ਐਸੋਸੀਏਸ਼ਨ ਮਾਨਸਾ ਪਾਸੋਂ ਆਪਣੇ ਦੁਰਵਿਵਹਾਰ ਲਈ ਲਿਖਤੀ ਮਾਫੀ ਮੰਗੀ ਗਈ ^ ਸਰਬਜੀਤ ਵਾਲੀਆ


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 17 ਅਗਸਤ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਕੰਜਿਊਮਰ ਫੋਰਮ ਮਾਨਸਾ ਦੇ ਪ੍ਰੈਜੀਡੈਂਟ ਸ਼੍ਰੀ ਆਰHਐਲHਮਿੱਤਲ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਕੀਲ ਸਾਹਿਬਾਨ ਨਾਲ ਮਾੜਾ ਵਤੀਰਾ ਅਤੇ ਦੁਰਵਿਵਹਾਰ ਕੀਤਾ ਜਾ ਰਿਹਾ ਸੀ। ਜਿਸਤੇ ਬਾਰ ਐਸੋਸੀਏਸ਼ਨ ਮਾਨਸਾ ਨੇ ਨੋਟਿਸ ਲੈਂਦਿਆਂ ਅੱਜ 17 ਅਗਸਤ ਨੂੰ ਮੀਟਿੰਗ ਕਰਕੇ ਅਦਾਲਤੀ ਕੰਮ ਕਾਜ ਬੰਦ ਕਰਕੇ ਕੰਜਿਊਮਰ ਫੋਰਮ ਅੱਗੇ ਧਰਨਾ ਲਾਕੇ ਰੋਸ ਪ੍ਰਦਰਸ਼ਨ ਕੀਤਾ ਜਿਸਤੇ ਕੰਜਿਊਮਰ ਫੋਰਮ ਮਾਨਸਾ ਦੇ ਪ੍ਰੈਜੀਡੈਂਟ ਆਪਣੀ ਗਲਤੀ ਮੰਨਦਿਆਂ ਲਿਖਤੀ ਤੌਰ ਪਰ ਬਾਰ ਐਸੋਸੀਏਸ਼ਨ ਮਾਨਸਾ ਨੂੰ ਲਿਖਤੀ ਮੁਆਫੀਨਾਮਾ ਦਿੱਤਾ ਜਿਸ ਵਿੱਚ ਉਨ੍ਹਾਂ ਲਿਿਖਆ ਹੈ ਕਿ “ਸ੍ਰੀਮਾਨ, ਮੈਂ ਅਪਣੇ ਕਿਸੇ ਵੀ ਫੈਸਲੇ ਕਾਰਣ ਅਗਰ ਕਿਸੇ ਦਾ ਦਿਲ ਦੁਖਿਆ ਹੋਵੇ ਔਰ ਕਿਸੇ ਨੂੰ ਭੇਦਭਾਵ ਦਾ ਅਹਿਸਾਸ ਹੋਇਆ ਹੋਵੇ ਤਾਂ ਮੈਂ ਦਿਲੋਂ ਖੇਦ ਪ੍ਰਗਟ ਕਰਦਾ ਹਾਂ। ਮੇਰੀ ਕਦੀ ਵੀ ਅਜਿਹੀ ਮਨਸ਼ਾ ਨਹੀਂ ਰਹੀ ਕਿਸੇ ਦਾ ਦਿਲ ਦੁਖਾਇਆ ਜਾਵੇ। ਮੈਂ ਵੀ ਵਕੀਲ ਦੇ ਪਰਿਵਾਰ ਵਿਚੋਂ ਆਉਂਦਾ ਹਾਂ। ਤੁਹਾਡਾ ਕਿਸੇ ਤਰ੍ਹਾਂ ਦਾ ਵੀ ਸ਼ਿਕਾਇਤ ਅੱਗੇ ਤੋਂ ਦੁਬਾਰਾ ਨਹੀਂ ਹੋਵੇਗੀ। ਤੁਸੀਂ ਆਪਣੀ ਗੱਲ ਪੂਰੀ ਇਮਾਨਦਾਰੀ ਨਾਲ ਕਰਨ ਲਈ ਪੂਰਾ ਮੌਕਾ ਹੈ। ਤੁਹਾਡੇ ਕਿਸੇ ਵੀ ਸ਼ਿਕਵੇ ਨੂੰ ਸੁਣਨ ਲਈ ਹਮੇਸ਼ਾ ਹਾਜ਼ਰ ਹਾਂ। ਜੋ ਮੈਂ ਜ਼ਿਮਨੀ ਆਰਡਰ ਬਦਲੇ ਹਨ, ਉਹ ਸਟੇਟ ਕਮਿਸ਼ਨ ਦੇ ਕਹਿਣ ਤੇ ਬਦਲੇ ਹਨ। ਉਹ ਸਟੇਟ ਕਮਿਸ਼ਨ ਦੇ ਕਹਿਣ ਤੇ ਬਦਲਾ ਕੇ ਸਟੇਟ ਕਮਿਸ਼ਨ ਕੋਲ ਭੇਜੇ ਹਨ। ਸਾਰੀ ਬਾਰ ਐਸੋਸੀਏਸ਼ਨ ਨੂੰ ਆਉਣਾ ਪਿਆ । ਇਸ ਲਈ ਮੈਂ ਦਿਲੋਂ ਅਫਸੋਸ ਜ਼ਾਹਰ ਕਰਦਾ ਹਾਂ। ਮੈਂ ਇਸ ਲਈ ਸਾਰੀ ਘਟਨਾਂ ਬਾਰੇ ਬਾਰੇ ਐਸੋਸੀਏਸ਼ਨ ਤੋਂ ਮਾਫੀ ਮੰਗਦਾ ਹਾਂ।ਸਹੀ ਅਤੇ ਮੋਹਰ: ਪ੍ਰਧਾਨ ਜਿਲ੍ਹਾ ਖਪਤਕਾਰ ਝਗੜਾ ਨਿਵਾਰਣ ਫੋਰਮ, ਮਾਨਸਾ”।

      ਇਸ ਮੌਕੇ ਪਰ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸਰਬਜੀਤ ਸਿੰਘ ਵਾਲੀਆ ਨੇ ਕਿਹਾ ਕਿ ਇਹ ਮਾਨਸਾ ਬਾਰ ਐਸੋਸੀਏਸ਼ਨ ਦੀ ਜਿੱਤ ਹੋਈ ਹੈ। ਮਾਨਸਾ ਦੇ ਵਕੀਲ ਭਾਈਚਾਰੇ ਨੇ ਆਪਣੀ ਇਤਿਹਾਸਕ ਪਰੰਪਰਾ ਕਾਇਮ ਰਖਦੇ ਹੋਏ ਇਹ ਜਿੱਤ ਪ੍ਰਾਪਤ ਕੀਤੀ ਹੈ। ਉਹ ਮਾਨਸਾ ਦੇ ਵਕੀਲ ਭਾਈਚਾਰੇ ਦੇ ਹਿੱਤਾਂ ਲਈ  ਹਮੇਸ਼ਾ ਅੱਗੇ ਹੋਕੇ ਸੰਘਰਸ਼ ਕਰਦੇ ਰਹਿਣਗੇ। ਇਸ ਸਮੇਂ ਮਾਨਸਾ ਬਾਰੇ ਐਸੋਸੀਏਸ਼ਨ ਦੇ ਸਕੱਤਰ ਸਤਿੰਦਰਪਾਲ ਸਿੰਘ ਮਿੱਤਲ ਅਤੇ ਵਾਇਸ ਪ੍ਰਧਾਨ ਅਮਨਦੀਪ ਸਿੰਗਲਾ ਨੇ ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇੰਨੇ ਵੱਡੇ ਪੱਧਰ ਤੇ ਧਰਨੇ ਵਿੱਚ ਸ਼ਮੂਲੀਅਤ ਕੀਤੀ।

      ਇਸ ਸਮੇਂ ਮਾਨਸਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਐਡਵੋਕੇਟ ਰਣਦੀਪ ਸ਼ਰਮਾ ਪ੍ਰਧਾਨ ਲੀਗਲ ਸੈਲ ਆਮ ਆਦਮੀ ਪਾਰਟੀ, ਸੀਨੀਅਰ ਐਡਵੋਕੇਟ ਗੁਰਦਾਸ ਸਿੰਘ ਮਾਨ,  ਜਗਤਾਰ ਸਿੰਘ ਧਾਲੀਵਾਲ, ਰੋਹਿਤ ਮਿੱਤਲ, ਗੁਰਇਕਬਾਲ ਮਾਨਸ਼ਾਹੀਆ, ਦੀਪਿੰਦਰ ਆਹਲੂਵਾਲੀਆ, ਨਵਲ ਗੋਇਲ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਕ੍ਰਿਸ਼ਨ ਚੰਦ ਗਰਗ ਸਾਬਕਾ ਪ੍ਰਧਾਨ, ਗੁਰਪ੍ਰੀਤ ਸਿੰਘ ਸਿੱਧੂ ਸਾਬਕਾ ਪ੍ਰਧਾਨ, ਮੈਡਮ ਬਲਵੀਰ ਕੌਰ, ਹਰਸਿਮਰਨ ਕੌਰ ਚਹਿਲ, ਰਾਜਵਿੰਦਰ ਕੌਰ, ਲਲਿਤ ਅਰੋੜਾ, ਹਰਪ੍ਰੀਤ ਸਿੰਘ ਮਾਨ ਸਾਬਕਾ ਸੈਕਟਰੀ, ਲਖਵਿੰਦਰ ਸਿੰਘ ਲਖਨਪਾਲ ਆਦਿ ਐਡਵੋਕੇਟਸ ਹਾਜ਼ਰ ਸਨ।Post a Comment

0 Comments