ਕਾਰ ਬੱਸ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

 ਕਾਰ ਬੱਸ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋਂ ਹੋਇਆ ਬਚਾਅ,


ਤਲਵੰਡੀ ਭਾਈ ,10 ਅਗਸਤ (ਹਰਜਿੰਦਰ ਸਿੰਘ ਕਤਨਾ-)
ਬੁੱਧਵਾਰ ਦੀ ਸ਼ਾਮ ਤਲਵੰਡੀ ਭਾਈ ਨਜਦੀਕੀ ਪਿੰਡ ਸੇਖਵਾਂ ਵਿੱਚ  ਨੈਸ਼ਨਲ ਹਾਈਵੇ 54 ਤੇ ਇੱਕ ਨਿੱਜੀ ਕੰਪਨੀ ਦੀ ਬੱਸ ਅਤੇ ਕਾਰ ਦੀ ਟੱਕਰ ਵਿਚ ਕਾਰ ਬੁਰੀ ਤਰ੍ਹਾ ਨਾਲ ਨੁਕਸਾਨੀ ਗਈ ਅਤੇ ਉਸ ਵਿੱਚ ਬੈਠੀਆਂ ਸਵਾਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ।ਮੌਕੇ ਤੇ ਪੁਲਸ ਪੁੱਜ ਗਈ ਅਤੇ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ।ਬੱਸ ਦੇ ਡਰਾਈਵਰ ਅਤੇ ਕੰਡਕਟਰ ਬੱਸ ਨੂੰ ਛੱਡ ਕੇ ਫਰਾਰ ਹੋ ਗਏ।


ਕਾਰ ਚਾਲਕ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਬਠਿੰਡਾ ਤੋ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ ਕਿ ਪਿੱਛੋਂ ਤੋਂ ਆ ਰਹੀ  ਵਲੋਂ ਇੱਕ ਟਿੱਪਰ ਨੂੰ ਕਰਾਸ ਕਰਦੇ ਹੋਏ ਬੱਸ ਨੂੰ ਉਹਨਾਂ ਦੀ ਕਾਰ ਵਿਚ ਮਾਰ ਦਿੱਤਾ।ਜਿਸ ਨਾਲ ਉਸ ਦੀ ਪਤਨੀ ਅਤੇ ਹੋਰ ਮੈਂਬਰਾਂ ਨੂੰ ਸੱਟਾਂ ਵੀ ਲੱਗੀਆਂ।

ਇਸ ਮੌਕੇ ਤੇ ਪੁਜੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਅਜੇ ਹੁਣੇ ਹੀ ਪੁਜੇ ਹਨ ਤੇ ਜਾਣਕਾਰੀ ਉਪਰੰਤ ਹੀ ਗੱਲ ਕਰਨਗੇ।

Post a Comment

0 Comments